ਅਕਾਲੀ ਦਲ ਨੇ 2027 ਦੀਆਂ ਚੋਣਾਂ ਲਈ ਵਿੱਢੀ ਵੱਡੀ ਮੁਹਿੰਮ; ਦਲਜੀਤ ਚੀਮਾ ਨੇ ਕੀਤਾ 40 ਰੈਲੀਆਂ ਦਾ ਐਲਾਨ
Thursday, Feb 12, 2026 - 07:48 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇੱਕ ਵੀਡੀਓ ਰਾਹੀਂ ਜਾਣਕਾਰੀ ਦਿੱਤੀ ਕਿ ਅਕਾਲੀ ਦਲ ਪੰਜਾਬ ਵਿੱਚ ਇੱਕ ਵੱਡੀ ਜਨ ਸੰਪਰਕ ਮੁਹਿੰਮ ਚਲਾਉਣ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਨਾਂ ‘ਪੰਜਾਬ ਬਚਾਓ – ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ’ ਰੱਖਿਆ ਗਿਆ ਹੈ।
17 ਫਰਵਰੀ ਤੋਂ ਹੋਵੇਗਾ ਆਗਾਜ਼
ਡਾ. ਚੀਮਾ ਨੇ ਦੱਸਿਆ ਕਿ ਇਸ ਮੁਹਿੰਮ ਦੀ ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਤੋਂ ਸ਼ੁਰੂ ਕੀਤੀ ਜਾਵੇਗੀ। ਪਾਰਟੀ ਨੇ ਵਿਸਾਖੀ ਤੱਕ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 40 ਰੈਲੀਆਂ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਦੱਸਿਆ ਕਿ 30 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ਅਤੇ 13 ਅਪ੍ਰੈਲ (ਵਿਸਾਖੀ) ਤੱਕ ਸਾਰੀਆਂ 40 ਰੈਲੀਆਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
We are pleased to announce the start of mass contact programme from February 17 from Qadian to launch the Shiromani Akali Dal’s campaign for the 2027 Punjab elections.
— Shiromani Akali Dal (@Akali_Dal_) February 12, 2026
▪️The first phase of the ‘Punjab Bachao – S Sukhbir Singh Badal Lyao’ programme will include holding 40 rallies… pic.twitter.com/ByUOP3xUBL
ਇਨ੍ਹਾਂ ਭਖਦੇ ਮਸਲਿਆਂ 'ਤੇ ਘੇਰੀ ਜਾਵੇਗੀ ਸਰਕਾਰ
ਵੀਡੀਓ ਵਿੱਚ ਡਾ. ਚੀਮਾ ਨੇ ਦੱਸਿਆ ਕਿ ਇਨ੍ਹਾਂ ਰੈਲੀਆਂ ਰਾਹੀਂ ਅਕਾਲੀ ਦਲ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਮੌਜੂਦਾ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਵਿੱਚ ਘੇਰੇਗਾ। ਮੁੱਖ ਤੌਰ 'ਤੇ ਹੇਠ ਲਿਖੇ ਮੁੱਦਿਆਂ 'ਤੇ ਫੋਕਸ ਰਹੇਗਾ:
• ਪੰਜਾਬ ਦੀ ਰਾਜਧਾਨੀ ਅਤੇ ਪਾਣੀਆਂ ਦਾ ਮਸਲਾ: ਸੂਬੇ ਦੇ ਹੱਕਾਂ ਅਤੇ ਸੰਘੀ ਢਾਂਚੇ (ਫੈਡਰਲਿਜ਼ਮ) ਨੂੰ ਲੱਗ ਰਹੇ ਖੋਰੇ ਬਾਰੇ ਚਰਚਾ ਹੋਵੇਗੀ।
• ਕਿਸਾਨੀ ਅਤੇ ਦਲਿਤ ਮੁੱਦੇ: ਕਿਸਾਨੀ 'ਤੇ ਮੰਡਰਾ ਰਹੇ ਖ਼ਤਰੇ ਅਤੇ ਦਲਿਤ ਭਰਾਵਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਜਾਵੇਗੀ।
• ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ: ਪੰਜਾਬ ਵਿੱਚ ਫੈਲੀ ਕਥਿਤ ਕਰਪਸ਼ਨ ਅਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਦੇ ਮੁੱਦੇ ਉਠਾਏ ਜਾਣਗੇ।
• ਕਾਨੂੰਨ ਵਿਵਸਥਾ: ਡਾ. ਚੀਮਾ ਅਨੁਸਾਰ ਪੰਜਾਬ ਵਿੱਚ ਫੈਲੀ ਅਰਾਜਕਤਾ (ਲਾਰਲੈਸਨੈਸ) ਅਤੇ ਪੈਰਾਲਾਈਜ਼ ਹੋ ਚੁੱਕੇ ਗਵਰਨੈਂਸ ਸਿਸਟਮ ਦਾ ਭਾਂਡਾ ਲੋਕਾਂ ਵਿੱਚ ਭੰਨਿਆ ਜਾਵੇਗਾ।
ਲੀਡਰਸ਼ਿਪ ਦੀ ਸ਼ਮੂਲੀਅਤ
ਇਨ੍ਹਾਂ ਸਾਰੀਆਂ ਰੈਲੀਆਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਸੀਨੀਅਰ ਲੀਡਰ ਅਤੇ ਵੱਖ-ਵੱਖ ਵਰਗਾਂ ਦੇ ਨੁਮਾਇੰਦੇ ਸੰਬੋਧਨ ਕਰਨਗੇ। ਪਾਰਟੀ ਦਾ ਮੁੱਖ ਮਨੋਰਥ ਸਰਕਾਰ ਦੀ ਅਸਲੀਅਤ ਨੂੰ ਜਨਤਾ ਦੇ ਸਾਹਮਣੇ ਉਜਾਗਰ ਕਰਨਾ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਪ੍ਰੋਗਰਾਮ ਜਾਰੀ❗
— Shiromani Akali Dal (@Akali_Dal_) February 12, 2026
ਸ਼੍ਰੋਮਣੀ ਅਕਾਲੀ ਦਲ ਵਿਸਾਖੀ ਤੱਕ ਕਰੇਗਾ 40ਹਲਕਿਆਂ ਵਿੱਚ ਵਿਸ਼ਾਲ ਰੈਲੀਆਂ ❗@drcheemasad pic.twitter.com/xHQbZUpgkx
