ਜੰਮੂ ਕਸ਼ਮੀਰ : NGO ਨੇ ਕੋਰੋਨਾ ਦੌਰਾਨ ਸਰਜੀਕਲ ਦੇਖਭਾਲ ''ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕੀਤਾ ਆਯੋਜਿਤ

Sunday, Jan 30, 2022 - 01:12 PM (IST)

ਜੰਮੂ ਕਸ਼ਮੀਰ : NGO ਨੇ ਕੋਰੋਨਾ ਦੌਰਾਨ ਸਰਜੀਕਲ ਦੇਖਭਾਲ ''ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕੀਤਾ ਆਯੋਜਿਤ

ਸ਼੍ਰੀਨਗਰ- ਇਕ ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) ਨੇ ਕਸ਼ਮੀਰ ਘਾਟੀ 'ਚ ਕੋਰੋਨਾ ਮਹਾਮਾਰੀ ਦੌਰਾਨ ਸਰਜੀਕਲ ਦੇਖਭਾਲ 'ਤੇ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ 'ਚ ਕਈ ਡਾਕਟਰਾਂ ਅਤੇ ਸਿਹਤ ਮਾਹਿਰਾਂ ਨੇ ਹਿੱਸਾ ਲਿਆ। ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਸਰਕਾਰੀ ਸਿਹਤ ਖੇਤਰਾਂ 'ਚ ਸੁਧਾਰ ਹੋਇਆ ਹੈ, ਕੁਝ ਗੈਰ ਸਰਕਾਰੀ ਸੰਗਠਨ (ਐੱਨ.ਜੀ.ਓ.) ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਨ 'ਚ ਵੱਡੀ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਸੰਗਠਨਾਂ ਕੋਲ ਨਵੀਂ ਤਰ੍ਹਾਂ ਦੀ ਮਸ਼ੀਨਰੀ ਅਤੇ ਮੈਡੀਕਲ ਉਪਕਰਣ ਹਨ। ਜਿਨ੍ਹਾਂ 'ਚ ਉੱਚ ਤਕਨੀਕ ਵਾਲੀ ਐਂਬੂਲੈਂਸ, ਆਕਸੀਜਨ, ਵ੍ਹੀਲਚੇਅਰ ਅਤੇ ਸਟ੍ਰੈਚਰ ਸ਼ਾਮਲ ਹਨ।

ਜੰਮੂ ਅਤੇ ਕਸ਼ਮੀਰ ਦੇ ਸਿਹਤ ਵਿਭਾਗ ਨੇ ਵੀ ਇਨ੍ਹਾਂ ਗੈਰ-ਸਰਕਾਰੀ ਸੰਗਠਨਾਂ ਨਾਲ ਮਿਲ ਕੇ ਕੋਰੋਨਾ ਮਹਾਮਾਰੀ ਵਰਗੀ ਐਮਰਜੈਂਸੀ ਸਥਿਤੀ 'ਚ ਲੋਕਾਂ ਦੀ ਮਦਦ ਕਰਨ ਲਈ ਕੰਮ ਕੀਤਾ ਹੈ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਪ੍ਰੋਗਰਾਮ ਦੀ ਆਯੋਜਕ ਡਾ. ਨਾਹਿਦਾ ਨਜ਼ੀਰ ਨੇ ਕਿਹਾ ਕਿ ਇਸ ਆਯੋਜਨ ਦਾ ਮਕਸਦ ਲੋਕਾਂ ਨੂੰ ਮੈਡੀਕਲ ਸਹੂਲਤਾਂ ਤੋਂ ਜਾਣੂੰ ਕਰਵਾਉਣਾ ਹੈ ਤਾਂ ਕਿ ਲੋਕਾਂ ਨੂੰ ਉੱਚਿਤ ਸਿਹਤ ਲਾਭ ਮਿਲ ਸਕੇ, ਵਿਸ਼ੇਸ਼ ਰੂਪ ਨਾਲ ਕੋਰੋਨਾ ਸੰਕਟ ਦੌਰਾਨ ਸਰਜੀਕਲ ਦੇਖਭਾਲ। ਡਾ. ਨਜ਼ੀਰ ਨੇ ਕਿਹਾ,''ਇਸ ਆਯੋਜਨ ਦਾ ਮਕਸਦ ਜਾਗਰੂਕਤਾ ਫੈਲਾਉਣਾ ਹੈ। ਘਾਟੀ 'ਚ ਪ੍ਰੋਗਰਾਮ ਦੇ ਮਾਧਿਅਮ ਨਾਲ, ਅਸੀਂ ਲੋਕਾਂ ਤੱਕ ਪਹੁੰਚ ਰਹੇ ਹਾਂ ਤਾਂ ਕਿ ਉਹ ਵੱਧ ਤੋਂ ਵੱਧ ਸੇਵਾਵਾਂ ਦਾ ਉਪਯੋਗ ਕਰ ਸਕਣ।'' ਇਕ ਸਥਾਨਕ ਵਿਅਕਤੀ ਇਰਫ਼ਾਨ ਰਸ਼ੀਦ ਨੇ ਕਿਹਾ,''ਐੱਨ.ਜੀ.ਓ. ਇੱਥੇ ਬਹੁਤ ਚੰਗਾ ਕੰਮ ਕਰ ਰਹੇ ਹਨ। ਉਹ ਲੋਕਾਂ ਦੀ ਮਦਦ ਲਈ ਸਰਕਾਰੀ ਹਸਪਤਾਲਾਂ ਨਾਲ ਕੰਮ ਕਰ ਰਹੇ ਹਨ। ਸਾਰੇ ਆਪਣੇ ਕੰਮ ਲਈ ਸ਼ਲਾਘਾ ਦੇ ਯੋਗ ਹਨ।'' ਕਾਊਂਸਲਰ ਸਹਿਰ ਅੰਜੁਮ ਨੇ ਕਿਹਾ,''ਇਹ ਐੱਨ.ਜੀ.ਓ. ਲੋਕਾਂ ਲਈ ਮੁਫ਼ਤ ਐਡਵਾਇਜ਼ਰੀ ਅਤੇ ਜਾਗਰੂਕਤਾ ਪ੍ਰੋਗਰਾਮ ਸਾਬਿਤ ਕਰ ਰਹੇ ਹਨ। ਇਸ ਆਯੋਜਨ ਕਾਰਨ, ਲੋਕਾਂ ਨੂੰ ਘਾਟੀ 'ਚ ਪ੍ਰਦਾਨ ਕੀਤੀ ਜਾ ਰਹੀ ਮੈਡੀਕਲ ਦੇਖਭਾਲ ਬਾਰੇ ਪਤਾ ਲੱਗਾ ਹੈ ਤਾਂ ਕਿ ਉਹ ਲਾਭ ਦਾ ਉਪਯੋਗ ਕਰ ਸਕਣ।''


author

DIsha

Content Editor

Related News