‘ਨਾਯਾਬ’ ਊਰਜਾ ਦੇ 2 ਸਾਲ: ਵਿਸ਼ੇਸ਼ ਨੀਤੀਆਂ ਨਾਲ ਆਮ ਲੋਕਾਂ ਦਾ ਦਿਲ ਜਿੱਤਣ ’ਚ ਕਾਮਯਾਬ ਰਹੇ CM ਨਾਇਬ ਸੈਣੀ

Thursday, Mar 12, 2026 - 08:08 AM (IST)

‘ਨਾਯਾਬ’ ਊਰਜਾ ਦੇ 2 ਸਾਲ: ਵਿਸ਼ੇਸ਼ ਨੀਤੀਆਂ ਨਾਲ ਆਮ ਲੋਕਾਂ ਦਾ ਦਿਲ ਜਿੱਤਣ ’ਚ ਕਾਮਯਾਬ ਰਹੇ CM ਨਾਇਬ ਸੈਣੀ

ਜਲੰਧਰ (ਵੈੱਬ ਡੈਸਕ) : ਮੁੱਖ ਮੰਤਰੀ ਵਜੋਂ ਨਾਇਬ ਸਿੰਘ ਸੈਣੀ ਨੇ ਆਪਣਾ 2 ਸਾਲਾਂ ਦਾ ਕਾਰਜਕਾਲ ਪੂਰਾ ਕਰ ਲਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਮਿਆਦ ਵਿਚ ਉਨ੍ਹਾਂ ਜਿੱਥੇ ਆਪਣੀ ਵਿਲੱਖਣ ਕਾਰਜ ਸ਼ੈਲੀ, ਖ਼ਾਸ ਮੁਸਕਾਨ ਤੇ ਭਰਪੂਰ ਊਰਜਾ ਨਾਲ ਸਿਆਸੀ ਗਲਿਆਰਿਆਂ ਵਿਚ ਇਕ ਵੱਖਰੀ ਪਛਾਣ ਬਣਾਈ ਹੈ, ਉੱਥੇ ਹੀ ਆਪਣੀਆਂ ਨਵੀਆਂ ਨੀਤੀਆਂ ਦੇ ਨਾਲ-ਨਾਲ ਵਿਕਾਸ ਨੂੰ ਰਫ਼ਤਾਰ ਦਿੰਦੇ ਹੋਏ ਸਾਰੇ ਵਰਗਾਂ ਦਾ ਧਿਆਨ ਰੱਖਣ ਦਾ ਵੀ ਯਤਨ ਕੀਤਾ ਹੈ। ਮੁੱਖ ਮੰਤਰੀ ਵਜੋਂ ਉਹ ਵਿਰੋਧੀਆਂ ਦੇ ਵਿਚਕਾਰ ਵੀ ਪ੍ਰਸਿੱਧ ਨੇਤਾ ਬਣ ਕੇ ਉਭਰੇ ਹਨ ਅਤੇ ਆਪਣੀਆਂ ਕੁਝ ਵਿਸ਼ੇਸ਼ ਨੀਤੀਆਂ ਕਾਰਨ ਜਨਤਾ ਦਾ ਦਿਲ ਜਿੱਤਣ ਵਿਚ ਵੀ ਸਫ਼ਲ ਸਾਬਤ ਹੋਏ ਹਨ। 

ਇਹ ਵੀ ਪੜ੍ਹੋ - ਬੋਰਡ ਦੀ ਪ੍ਰੀਖਿਆ ਲਈ ਰੋਲ ਨੰਬਰ ਸਲਿੱਪ 'ਤੇ ਵਿਦਿਆਰਥੀ ਦੀ ਥਾਂ ਲਾ 'ਤੀ ਕੁੱਤੇ ਦੀ ਤਸਵੀਰ, ਭੱਖਿਆ ਮਾਮਲਾ

ਇਹੀ ਕਾਰਨ ਹੈ ਕਿ ਸਮੇਂ-ਸਮੇਂ ’ਤੇ ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਵਿਰੋਧੀ ਧਿਰ ਦੇ ਵਿਧਾਇਕ ਵੀ ਉਨ੍ਹਾਂ ਦੀ ਕਾਰਜਸ਼ੈਲੀ ਦੀ ਤਾਰੀਫ਼ ਕਰਦੇ ਹਨ। ਉਨ੍ਹਾਂ ਦੇ ਆਪਣੇ ਹੀ ਜੱਦੀ ਹਲਕੇ ਨਾਰਾਇਣਗੜ੍ਹ ਤੋਂ ਕਾਂਗਰਸ ਦੀ ਵਿਧਾਇਕਾ ਸ਼ੈਲੀ ਚੌਧਰੀ ਉਨ੍ਹਾਂ ਦੀ ਪ੍ਰਸ਼ੰਸਾ ਕਰ ਚੁੱਕੀ ਹੈ। ਇਸੇ ਤਰ੍ਹਾਂ ਸਿਰਸਾ ਦੇ ਵਿਧਾਇਕ ਗੋਕੁਲ ਸੇਤੀਆ ਜਦੋਂ ਕਿਸਾਨਾਂ ਦੇ ਵਫ਼ਦ ਨਾਲ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਸਨ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਨਿਮਰ ਤੇ ਸਹਿਜ ਵਿਵਹਾਰ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਸੀ। ਇਸੇ ਤਰ੍ਹਾਂ 8 ਮਾਰਚ ਨੂੰ ਆਪਣੇ ਸਿਰਸਾ ਪ੍ਰਵਾਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗੋਕੁਲ ਸੇਤੀਆ ਦੇ ਨਿਵਾਸ ਸਥਾਨ ’ਤੇ ਚਾਹ-ਪਾਣੀ ਲਈ ਪਹੁੰਚੇ ਸਨ ਅਤੇ ਸੇਤੀਆ ਨੇ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਸੀ।

ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਵਰਣਨਯੋਗ ਹੈ ਕਿ 12 ਮਾਰਚ, 2024 ਨੂੰ ਨਾਇਬ ਸੈਣੀ ਨੂੰ ਪਹਿਲੀ ਵਾਰ ਮੁੱਖ ਮੰਤਰੀ ਬਣਾਇਆ ਗਿਆ ਸੀ। ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਨਾਇਬ ਸੈਣੀ ਨੇ ਹਰੇਕ ਵਰਗ ਲਈ ਯੋਜਨਾਵਾਂ ਲਾਗੂ ਕੀਤੀਆਂ ਹਨ। ਪਹਿਲੀ ਵਾਰ ਮੁੱਖ ਮੰਤਰੀ ਬਣਦਿਆਂ ਹੀ ਉਨ੍ਹਾਂ ਨੇ ਕੈਂਸਰ ਦੇ ਮਰੀਜ਼ਾਂ ਦੀ ਮਦਦ ਸਮੇਤ 54 ਦੁਰਲੱਭ ਬਿਮਾਰੀਆਂ ਦੇ ਇਲਾਜ ਵਿਚ ਸਹਾਇਤਾ ਲਈ ਇਕ ਪੋਰਟਲ ਲਾਂਚ ਕੀਤਾ। ਇਸ ਤੋਂ ਬਾਅਦ 1 ਲੱਖ 80 ਹਜ਼ਾਰ ਰੁਪਏ ਤੱਕ ਦੀ ਆਮਦਨ ਵਾਲੇ ਸੂਬੇ ਦੇ ਪਰਿਵਾਰਾਂ ਦੇ 84 ਲੱਖ ਹਰਿਆਣਾ ਵਾਸੀਆਂ ਨੂੰ ਹੋਰ ਸਹੂਲਤਾਂ ਦੇ ਨਾਲ-ਨਾਲ 1 ਹਜ਼ਾਰ ਕਿਲੋਮੀਟਰ ਤੱਕ ਮੁਫ਼ਤ ਬੱਸ ਯਾਤਰਾ ਦਾ ਤੋਹਫ਼ਾ ਦਿੱਤਾ। ਇਸ ਤੋਂ ਬਾਅਦ ਹਰਿਆਣਾ ਵਿਚ 50 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ - ਹੁਣ ਹੋਟਲਾਂ-ਢਾਬਿਆਂ 'ਤੇ ਮਹਿੰਗੀ ਹੋਵੇਗੀ ਰੋਟੀ, LPG Shortage ਕਾਰਨ ਵੱਧ ਸਕਦੀਆਂ ਕੀਮਤਾਂ

2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਵੱਲੋਂ ਚੋਣ ਦੇ ਬਾਵਜੂਦ ਨਿਯੁਕਤੀਆਂ ’ਤੇ ਸਵਾਲ ਉਠਾਉਣ ’ਤੇ ਨਾਇਬ ਸੈਣੀ ਨੇ ਭਰੋਸਾ ਦਿਵਾਇਆ ਸੀ ਕਿ ਉਹ ਸਹੁੰ ਬਾਅਦ ਵਿਚ ਚੁੱਕਣਗੇ ਅਤੇ ਨੌਜਵਾਨਾਂ ਨੂੰ ਨਿਯੁਕਤੀਆਂ ਪਹਿਲਾਂ ਦੇਣਗੇ। ਜਦੋਂ ਨਤੀਜਾ ਆਇਆ ਤਾਂ ਨਾਇਬ ਸੈਣੀ ਨੇ ਨੌਜਵਾਨਾਂ ਨੂੰ ਸਹੁੰ ਚੁੱਕਣ ਵਾਲੇ ਦਿਨ ਹੀ ਨਿਯੁਕਤੀਆਂ ਕਰਵਾ ਕੇ ਆਪਣਾ ਵਾਅਦਾ ਪੂਰਾ ਕੀਤਾ। ਉਨ੍ਹਾਂ 10 ਜੂਨ 2024 ਨੂੰ 7500 ਤੋਂ ਵੱਧ ਬੀ. ਪੀ. ਐੱਲ. ਲਾਭਪਾਤਰੀਆਂ ਨੂੰ 100-100 ਗਜ਼ ਦੇ ਪਲਾਟਾਂ ਦੇ ਮਾਲਕਾਨਾ ਹੱਕ ਦਿੱਤੇ। ਜਨਤਾ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਉਨ੍ਹਾਂ ‘ਸਮਾਧਾਨ ਪੋਰਟਲ’ ਸ਼ੁਰੂ ਕਰਵਾਇਆ, ਜਿਸ ਦੇ ਅੱਜ ਹਾਂਪੱਖੀ ਨਤੀਜੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਇੰਟਰਨੈੱਟ ਠੱਪ, ਕਰਫਿਊ ਲਾਗੂ, ਮੇਘਾਲਿਆ 'ਚ ਕਈ ਦੁਕਾਨਾਂ ਭੰਨੀਆ

ਸੀ. ਐੱਮ. ਦੀ ਜ਼ਮੀਨੀ ਪੱਧਰ ’ਤੇ ਸਮੱਸਿਆਵਾਂ ’ਤੇ ਪਕੜ ਇੰਨੀ ਮਜ਼ਬੂਤ ਹੈ ਕਿ ਉਨ੍ਹਾਂ ਸਕੂਲਾਂ ਵਿਚ ਦਾਖ਼ਲੇ ਦੇ ਸਮੇਂ ਹੀ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਸਕਾਲਰਸ਼ਿਪ ਦੇਣ ਦੇ ਹੁਕਮ ਜਾਰੀ ਕੀਤੇ। ਇਸੇ ਤਰ੍ਹਾਂ ਉਨ੍ਹਾਂ ਬਜ਼ੁਰਗਾਂ ਦੀ ਪੈਨਸ਼ਨ ਰਾਸ਼ੀ ਨੂੰ 3 ਹਜ਼ਾਰ ਰੁਪਏ ਤੋਂ ਵਧਾ ਕੇ 3250 ਰੁਪਏ ਕੀਤਾ। ਕਿਸਾਨਾਂ ਦੀਆਂ 24 ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਣ ਦੀ ਯੋਜਨਾ ਸ਼ੁਰੂ ਕੀਤੀ। ਕਿਸਾਨਾਂ ਦੀ ਫਸਲ ਦੀ ਅਦਾਇਗੀ 72 ਘੰਟਿਆਂ ਦੀ ਬਜਾਏ 48 ਘੰਟਿਆਂ ਵਿਚ ਕੀਤੀ ਜਾਣੀ ਯਕੀਨੀ ਬਣਾਈ। ਅਨੇਕਾਂ ਬਾਗਬਾਨੀ ਅਤੇ ਸਬਜ਼ੀਆਂ ਨੂੰ ‘ਭਾਵਾਂਤਰ ਭਰਪਾਈ ਯੋਜਨਾ’ ਵਿਚ ਸ਼ਾਮਲ ਕੀਤਾ। ‘ਲਾਡੋ ਲਕਸ਼ਮੀ ਯੋਜਨਾ’ ਤਹਿਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪਹਿਲ ’ਤੇ ਸੂਬੇ ਦੀਆਂ 9 ਲੱਖ 22 ਹਜ਼ਾਰ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਦੇਸੀ ਗਾਂ ਦੀ ਖਰੀਦ ’ਤੇ ਕਿਸਾਨਾਂ ਨੂੰ 30 ਹਜ਼ਾਰ ਰੁਪਏ ਦੀ ਹੌਸਲਾ-ਵਧਾਊ ਰਾਸ਼ੀ ਦਿੱਤੀ ਜਾ ਰਹੀ ਹੈ। ਉਨ੍ਹਾਂ ਗਊ ਸੇਵਾ ਆਯੋਗ ਦੇ ਬਜਟ ਵਿਚ ਲੱਗਭਗ 10 ਗੁਣਾ ਵਾਧਾ ਕੀਤਾ ਅਤੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕੀਤਾ।

ਇਹ ਵੀ ਪੜ੍ਹੋ - 1500 ਰੁਪਏ 'ਚ ਵਿਕ ਰਿਹਾ LPG ਗੈਸ ਸਿਲੰਡਰ! ਜੰਗ ਕਾਰਨ ਕੀ ਭਾਰਤ 'ਚ ਹੋ ਗਈ ਗੈਸ ਦੀ ਕਮੀ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News