R Nait ਦਾ ਪ੍ਰੋਗਰਾਮ ਦੇਖਣ ਲਈ ਕੰਧਾਂ ਟੱਪ ਅੰਦਰ ਵੜਨ ਲੱਗੇ ਲੋਕ ! 2 ਨੇ ਤੁੜਵਾ ਲਈਆਂ ਲੱਤਾਂ

Tuesday, Mar 03, 2026 - 09:27 AM (IST)

R Nait ਦਾ ਪ੍ਰੋਗਰਾਮ ਦੇਖਣ ਲਈ ਕੰਧਾਂ ਟੱਪ ਅੰਦਰ ਵੜਨ ਲੱਗੇ ਲੋਕ ! 2 ਨੇ ਤੁੜਵਾ ਲਈਆਂ ਲੱਤਾਂ

ਪਟਿਆਲਾ (ਬਲਜਿੰਦਰ)- ਪਟਿਆਲਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸ਼ੀਸ਼ ਮਹਿਲ ਵਿੱਚ ਚੱਲ ਰਹੇ ਹੇਰੀਟੇਜ ਫੈਸਟੀਵਲ ਦੌਰਾਨ ਕੰਧ ਤੋਂ ਡਿੱਗਣ ਕਾਰਨ 2 ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹੇਰੀਟੇਜ ਫੈਸਟੀਵਲ ਦਾ ਆਖ਼ਰੀ ਦਿਨ ਸੀ ਅਤੇ ਪੰਜਾਬੀ ਗਾਇਕ ਆਰ ਨੇਤ ਦਾ ਪ੍ਰੋਗਰਾਮ ਵੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ: ਜੈ ਮਾਲਾ ਦੀ ਰਸਮ ਮੌਕੇ ਪੈਲੇਸ 'ਚ ਖ਼ੂਨੀ ਖੇਡ ! ਰਿਟਾਇਰਡ ਏਅਰਫੋਰਸ ਅਧਿਕਾਰੀ ਦੇ ਪੋਤੇ ਦਾ ਗੋਲ਼ੀਆਂ ਮਾਰ ਕੇ ਕਤਲ

PunjabKesari

ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸ਼ੋਅ ਲਈ ਮਹਿੰਗੀਆਂ ਟਿਕਟਾਂ ਵੀ ਵੇਚੀਆਂ ਗਈਆਂ ਸਨ, ਪਰ ਜਿਵੇਂ ਹੀ ਆਰ ਨੇਤ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਠੀਕ ਪ੍ਰਬੰਧ ਨਾ ਹੋਣ ਕਾਰਨ ਭੀੜ ਬੇਕਾਬੂ ਹੋ ਗਈ। ਫੈਸਟੀਵਲ ਦੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ, ਜਿਸ ਕਰ ਕੇ ਲੋਕ, ਜਿਨ੍ਹਾਂ ਨੇ ਪ੍ਰੋਗਰਾਮ ਲਈ ਮਹਿੰਗੀਆਂ ਟਿਕਟਾਂ ਖਰੀਦੀਆਂ ਸਨ, ਪ੍ਰੋਗਰਾਮ ਵੇਖਣ ਲਈ ਸ਼ੀਸ਼ ਮਹਿਲ ਦੀਆਂ ਉੱਚੀਆਂ ਕੰਧਾਂ ਟੱਪ ਕੇ ਅੰਦਰ ਜਾਣ ਲੱਗ ਪਏ।

ਇਹ ਵੀ ਪੜ੍ਹੋ: 'ਬੰਬਾਂ ਦੇ ਮੀਂਹ' ਵਿਚਾਲੇ ਆਬੂ-ਧਾਬੀ 'ਚ ਫਸੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ! ਕਰ ਰਹੀ ਘਰ ਵਾਪਸੀ ਦੀ ਉਡੀਕ

PunjabKesari

ਇਸ ਦੌਰਾਨ ਦੋ ਨੌਜਵਾਨ ਕੰਧ ਤੋਂ ਡਿੱਗ ਪਏ ਅਤੇ ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ। ਲੋਕਾਂ ਨੇ ਦੋਸ਼ ਲਗਾਇਆ ਕਿ ਪ੍ਰੋਗਰਾਮ ਲਈ ਪ੍ਰਬੰਧ ਪੂਰੇ ਨਹੀਂ ਸਨ, ਜਿਸ ਕਰ ਕੇ ਇਹ ਘਟਨਾ ਵਾਪਰੀ। ਜਿਨ੍ਹਾਂ ਲੋਕਾਂ ਨੇ ਮਹਿੰਗੀਆਂ ਟਿਕਟਾਂ ਖਰੀਦੀਆਂ ਸਨ, ਉਨ੍ਹਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬਾਅਦ ਵਿੱਚ ਲੋਕ ਪ੍ਰੋਗਰਾਮ ਵੇਖਣ ਲਈ ਕੰਧ 'ਤੇ ਚੜ੍ਹ ਕੇ ਅੰਦਰ ਜਾਣ ਲੱਗ ਪਏ। ਹਾਲਾਂਕਿ ਗਨਿਮਤ ਰਹੀ ਕਿ ਕਈ ਥਾਵਾਂ ‘ਤੇ ਜਿੱਥੇ ਲੋਕ ਕੰਧਾਂ ਟੱਪ ਰਹੇ ਸਨ, ਉੱਥੇ ਬਿਜਲੀ ਦੀਆਂ ਤਾਰਾਂ ਵੀ ਲੰਘ ਰਹੀਆਂ ਸਨ, ਜਿਨ੍ਹਾਂ 'ਤੇ ਕਿਸੇ ਦਾ ਹੱਥ ਨਹੀਂ ਲੱਗਾ, ਨਹੀਂ ਤਾਂ ਕੋਈ ਗੰਭੀਰ ਹਾਦਸਾ ਵੀ ਵਾਪਰ ਸਕਦਾ ਸੀ।

PunjabKesari

ਇਹ ਵੀ ਪੜ੍ਹੋ: UAE 'ਚ ਫਸੇ ਪੰਜਾਬੀ ਅਦਾਕਾਰ Ammy Virk ਦੀ ਪਤਨੀ ਤੇ ਧੀ, ਪੋਸਟ ਪਾ ਕੇ ਕੀਤੀ ਅਪੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News