ਨਾਬਾਲਿਗਾ ਨੂੰ ਦੇਹ ਵਪਾਰ ’ਚੋਂ ਕੱਢਿਆ, ਮਾਂ ’ਤੇ ਲਵਾਇਆ ਪੋਕਸੋ, ਹੁਣ ਗਵਾਹੀ ਦੇਵੇਗੀ ‘ਦੀਦੀ’

Monday, Sep 02, 2019 - 08:07 PM (IST)

ਮੁੰਬਈ – ਸਥਾਨਕ ਇਕ ਲੜਕੀ ਨੇ ਦੇਹ ਵਪਾਰ ਨਾਲ ਜੁੜੀ ਆਪਣੀ ਹੀ ਮਾਂ ਖਿਲਾਫ ਗਵਾਹੀ ਦੇਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੜਕੀ ਦੀ ਮਾਂ ਨੇ ਮੀਰਾ ਰੋਡ ਰੇਲਵੇ ਸਟੇਸ਼ਨ ਤੋਂ 7 ਸਾਲ ਦੀ ਬੱਚੀ ਨੂੰ ਅਗਵਾ ਕਰ ਕੇ ਉਸ ਨੂੰ ਦੇਹ ਵਪਾਰ ਦੀ ਦਲਦਲ ਵਿਚ ਧੱਕ ਦਿੱਤਾ ਸੀ। ਕੁਝ ਮਹੀਨੇ ਪਹਿਲਾਂ ਪੀੜਤਾ ਨੇ ‘ਦੀਦੀ’ (ਉਕਤ ਲੜਕੀ) ਨੂੰ ਬਚਾਉਣ ਦੀ ਗੁਹਾਰ ਲਾਈ ਸੀ, ਜਿਸ ਤੋਂ ਬਾਅਦ ਉਸ ਨੇ ਪੁਲਸ ਥਾਣੇ ਜਾ ਕੇ ਆਪਣੀ ਮਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ। ਪੁਲਸ ਨੇ ਮਾਮਲੇ ਵਿਚ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਨਾਗਪਾੜਾ ਪੁਲਸ ਸਟੇਸ਼ਨ ਦੀ ਸੀਨੀਅਰ ਇੰਸਪੈਕਟਰ ਸ਼ਾਲਿਨੀ ਸ਼ਰਮਾ ਨੇ ਦੱਸਿਆ ਕਿ ਅਸੀਂ ਇਸ ਕੇਸ ਵਿਚ 3 ਔਰਤਾਂ ਅਤੇ 2 ਮਰਦਾਂ ਨੂੰ ਹਿਰਾਸਤ ਵਿਚ ਲਿਆ ਹੈ। ਸਾਰਿਆਂ ਨੂੰ ਡੀ. ਸੀ. ਪੀ. ਅਵਿਨਾਸ਼ ਕੁਮਾਰ ਦੇ ਹੁਕਮਾਂ ਮੁਤਾਬਕ ਅੱਗੇ ਦੀ ਕਾਰਵਾਈ ਲਈ ਵਸਈ ਜੀ. ਆਰ. ਪੀ. ਨੂੰ ਸੌਂਪ ਦਿੱਤਾ ਗਿਆ।

ਕਿਵੇਂ ਵਾਪਰੀ ਸਾਰੀ ਘਟਨਾ
ਜਿਸ ਨਾਬਾਲਿਗ ਲੜਕੀ ਨਾਲ ਜੁੜੇ ਕੇਸ ਵਿਚ ਇਹ ਕਾਰਵਾਈ ਹੋਈ, ਉਹ ਕਦੇ ਮਾਂ ਦੇ ਨਾਲ ਮੀਰਾ ਰੋਡ ’ਚ ਰਹਿੰਦੀ ਸੀ। ਇਸ ਨਾਬਾਲਿਗ ਲੜਕੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਮੀਰਾ ਰੋਡ ਵਿਚ ਫੁੱਲ ਵੇਚਣ ਦਾ ਕੰਮ ਕਰਦੀ ਸੀ। ਸ਼ਰਮਾ ਨੇ ਦੱਿਸਆ ਕਿ ਜਦੋਂ ਨਾਬਾਲਿਗ ਪੀੜਤਾ ਸਿਰਫ 7 ਸਾਲ ਦੀ ਸੀ ਅਤੇ ਮਾਂ ਦੇ ਨਾਲ ਮੀਰਾ ਰੋਡ ਰੇਲਵੇ ਸਟੇਸ਼ਨ ’ਤੇ ਬੈਠੀ ਹੋਈ ਸੀ ਤਾਂ ਉਸ ਵੇਲੇ ਇਕ ਔਰਤ ਬਹਾਨੇ ਨਾਲ ਉਸ ਦੇ ਕੋਲ ਆਈ ਅਤੇ ਉਸ ਨੂੰ ਅਗਵਾ ਕਰ ਕੇ ਮੁੰਬਈ ਵਿਚ ਗ੍ਰਾਂਟ ਰੋਡ ਲੈ ਗਈ, ਜਿਥੋਂ ਉਸ ਨੂੰ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਰਾਜਸਥਾਨ ਦੇ ਨਿਰਵਾੜਾ ਲਿਜਾਇਆ ਗਿਆ। ਇੰਸਪੈਕਟਰ ਨੇ ਦੱਿਸਆ ਕਿ ਜਦੋਂ ਉਹ 14-15 ਸਾਲ ਦੀ ਹ ੋ ਗਈ ਤਾਂ ਉਸ ਨੂੰ ਰਾਜਸਥਾਨ ਵਿਚ ਸੁਨਾਡਾ ਪਿੰਡ ਲਿਜਾਇਆ ਗਿਆ, ਜਿਥੇ ਉਸ ਨੂੰ ਦੇਹ ਵਪਾਰ ਦੇ ਧੰਦੇ ਵਿਚ ਧੱਕ ਿਦੱਤਾ ਗਿਆ। ਕੁਝ ਮਹੀਨੇ ਪਹਿਲਾਂ ਦੋਸ਼ੀ ਔਰਤ ਦੀ ਲੜਕੀ ਰਾਜਸਥਾਨ ਗਈ। ਪੀੜਤਾ ਨੇ ਉਸ ਨੂੰ ‘ਦੀਦੀ’ ਬੁਲਾ ਕੇ ਉਸ ਨੂੰ ਕਿਸੇ ਵੀ ਹਾਲਤ ਵਿਚ ਦੇਹ ਵਪਾਰ ਦੇ ਇਸ ਮਾਹੌਲ ਤੋਂ ਬਾਹਰ ਕੱਢਣ ਲਈ ਕਿਹਾ। ਜਿਸ ਤੋਂ ਬਾਅਦ ਲੜਕੀ ਉਸ ਨੂੰ 2 ਮਹੀਨੇ ਪਹਿਲਾਂ ਰਾਜਸਥਾਨ ਤੋਂ ਨਵੀਂ ਮੁੰਬਈ ਲੈ ਆਈ। ਉਸ ਨੂੰ ਆਪਣੇ ਘਰ ਰੱਖਿਆ ਅਤੇ ਫਿਰ ਦੋ ਦਿਨ ਪਹਿਲਾਂ ਨਾਗਪਾੜਾ ਪੁਲਸ ਵਿਚ ਉਸ ਨੇ ਆਪਣੀ ਮਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ।


Inder Prajapati

Content Editor

Related News