ਸੜਕ 'ਤੇ ਜਾ ਰਹੇ ਮਾਂ-ਪੁੱਤ ਨੂੰ 'ਕਾਲ਼' ਬਣ ਟੱਕਰੀ XUV, ਦਰਦਨਾਕ ਹਾਦਸੇ 'ਚ ਮਾਂ ਦੀ ਗਈ ਜਾਨ

Monday, Sep 16, 2024 - 10:00 PM (IST)

ਸੜਕ 'ਤੇ ਜਾ ਰਹੇ ਮਾਂ-ਪੁੱਤ ਨੂੰ 'ਕਾਲ਼' ਬਣ ਟੱਕਰੀ XUV, ਦਰਦਨਾਕ ਹਾਦਸੇ 'ਚ ਮਾਂ ਦੀ ਗਈ ਜਾਨ

ਮੋਗਾ, (ਕਸ਼ਿਸ ਸਿੰਗਲਾ)- ਮੋਗਾ ਜੀਟੀ ਰੋਡ ਨੇੜੇ ਦੱਤ ਰੋਡ ਪਲ ਤੋਂ ਨਜਦੀਕ ਇੱਕ ਤੇਜ਼ ਰਫਤਾਰ XUV ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਨਾਲ ਚੌਂਕੀ ਮਾਨ ਤੋਂ ਆਪਣੇ ਨਾਨਕੇ ਮੋਗਾ ਆ ਰਹੇ ਮੋਟਰਸਾਈਕਲ 'ਤੇ ਸਵਾਰ ਮਾਂ-ਪੁੱਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਮਾਂ ਦੀ ਮੌਤ ਹੋ ਗਈ।

PunjabKesari

ਜਾਣਕਾਰੀ ਦਿੰਦੇ ਹੋਏ ਏਐੱਸਆਈ ਜਸਵੰਤ ਰਾਏ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜੀਟੀ ਰੋਡ ਨੇੜੇ ਦੱਤ ਰੋੜ ਪੁਲ ਉਤਰਦੇ ਹੋਏ ਇੱਕ ਤੇਜ਼ ਰਫਤਾਰ XUV ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਸਵਾਰ ਮਾਂ-ਪੁੱਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਜਗਰਾਉਂ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਪੁੱਤਰ ਸੰਦੀਪ ਕੁਮਾਰ ਦੀਆਂ ਲੱਤਾਂ 'ਚ ਫਰੈਕਚਰ ਹੋ ਗਿਆ। ਉਸ ਦੀ ਮਾਤਾ ਬਲਵਿੰਦਰ ਕੌਰ ਨੂੰ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਉਸਦੀ ਇਲਾਜ ਦੌਰਾਨ ਦੇਰ ਰਾਤ ਮੌਤ ਹੋ ਗਈ। ਉਸ ਦੇ ਪੁੱਤਰ ਸੰਦੀਪ ਕੁਮਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 


author

Rakesh

Content Editor

Related News