ਢਾਬੇ 'ਤੇ ਖਾਣਾ ਖਾਣ ਰੁਕੇ ਸਨ ਮਾਂ-ਪੁੱਤ, ਹੋ ਗਿਆ ਵੱਡਾ ਕਾਂਡ

Saturday, Sep 21, 2024 - 06:58 PM (IST)

ਢਾਬੇ 'ਤੇ ਖਾਣਾ ਖਾਣ ਰੁਕੇ ਸਨ ਮਾਂ-ਪੁੱਤ, ਹੋ ਗਿਆ ਵੱਡਾ ਕਾਂਡ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਭਰਤਗੜ੍ਹ ਨੇੜੇ ਕੌਮੀ ਮਾਰਗ ’ਤੇ ਸਥਿਤ ਇਕ ਢਾਬੇ ’ਤੇ ਆਪਣੀ ਮਾਤਾ ਸਮੇਤ ਦੁਪਹਿਰ ਦਾ ਖਾਣਾ ਖਾਣ ਲਈ ਰੁਕੇ ਇਕ ਵਿਅਕਤੀ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਅਣਪਛਾਤੇ ਚੋਰ ਵੱਲੋਂ ਕਾਰ ਵਿਚ ਪਏ ਹੋਏ ਪੈਸਿਆਂ ਵਾਲਾ ਪਰਸ, ਚਾਰ ਏ. ਟੀ. ਐੱਮ. ਕਾਰਡ, ਮੋਬਾਇਲ ਆਦਿ ਸਾਮਾਨ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ।

ਜਾਣਕਾਰੀ ਦਿੰਦੇ ਹੋਏ ਦਿਗਵਿਜੇ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਡਲਹੋਜੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਆਪਣੀ ਬੀਮਾਰ ਮਾਤਾ ਸਮੇਤ ਦਵਾਈ ਲੈਣ ਲਈ ਦੋ ਦਿਨ ਪਹਿਲਾਂ ਆਪਣੀ ਸਵਿੱਫਟ ਕਾਰ ਵਿਚ ਸਵਾਰ ਹੋ ਕੇ ਚੰਡੀਗੜ੍ਹ ਗਿਆ ਸੀ। ਸ਼ੁੱਕਰਵਾਰ ਨੂੰ ਉਹ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਦੁਪਹਿਰ ਦਾ ਖਾਣਾ ਖਾਣ ਲਈ ਉਹ ਭਰਤਗੜ੍ਹ ਵਿਖੇ ਜ਼ਿੰਮੀਦਾਰਾਂ ਢਾਬੇ ’ਤੇ ਰੁਕ ਗਿਆ। ਆਪਣੀ ਕਾਰ ਖੜ੍ਹੀ ਕਰਕੇ ਉਹ ਅੰਦਰ ਖਾਣਾ ਖਾਣ ਲਈ ਚਲੇ ਗਏ ਅਤੇ ਜਦੋਂ ਖਾਣਾ ਖਾ ਕੇ ਢਾਬੇ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜਿਆ ਹੋਇਆ ਸੀ।

ਇਹ ਵੀ ਪੜ੍ਹੋ- ਕੁੜੀ ਦਾ ਅਮਰੀਕਾ ਦਾ ਵੀਜ਼ਾ ਹੋਇਆ ਰੀਫ਼ਿਊਜ਼, ਦਫ਼ਤਰ ਪਹੁੰਚ ਕੁੜੀ ਨੇ ਕੀਤਾ ਉਹ ਜੋ ਸੋਚਿਆ ਵੀ ਨਾ ਸੀ

PunjabKesari

ਕਾਰ ਵਿਚ ਪਿਆ ਹੋਇਆ ਸਾਮਾਨ ਜਿਸ ਵਿਚ ਉਨ੍ਹਾਂ ਦੀ ਮਾਤਾ ਦਾ ਪਰਸ ਅਤੇ ਉਸ ਦਾ ਪਰਸ ਜਿਸ ਵਿਚ ਪੈਸੇ ਸਨ, ਚਾਰ ਏ. ਟੀ. ਐੱਮ. ਕਾਰਡ, ਇਕ ਮੋਬਾਇਲ ਫੋਨ, ਇਕ ਚਾਰਜਰ ਅਤੇ ਉਨ੍ਹਾਂ ਦੀ ਮਾਤਾ ਦੀ ਮਹਿੰਗੀ ਦਵਾਈ, ਕੱਪੜਿਆਂ ਦਾ ਬੈਗ ਆਦਿ ਚੋਰੀ ਹੋ ਚੁੱਕਾ ਸੀ। ਅਣਪਛਾਤਾ ਚੋਰ ਢਾਬੇ ਉੱਪਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਚੁੱਕਾ ਹੈ। ਦਿਗਵਿਜੇ ਸਿੰਘ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਬਾਰੇ ਉਸ ਨੇ ਲਿਖਤੀ ਤੌਰ ’ਤੇ ਭਰਤਗੜ੍ਹ ਪੁਲਸ ਚੌਂਕੀ ਵਿਖੇ ਸੂਚਨਾ ਦੇ ਦਿੱਤੀ ਹੈ। ਇਸ ਬਾਰੇ ਭਰਤਗੜ੍ਹ ਪੁਲਸ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਚੋਰੀ ਕਰਨ ਵਾਲੇ ਵਿਅਕਤੀ ਦੀ ਪਛਾਣ ਹੋ ਸਕੇ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਸ਼ਹਿਰ 'ਤੇ ਬਲੈਕਆਊਟ ਦਾ ਖ਼ਤਰਾ, ਜਾਣੋ ਕੀ ਹੈ ਕਾਰਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News