ਮਸਾਜ ਦੀ ਆੜ ’ਚ ਦੇਹ ਵਪਾਰ, 5 ਸੈਂਟਰ ਸੀਲ

Tuesday, Sep 17, 2024 - 12:01 PM (IST)

ਮਸਾਜ ਦੀ ਆੜ ’ਚ ਦੇਹ ਵਪਾਰ, 5 ਸੈਂਟਰ ਸੀਲ

ਜ਼ੀਰਕਪੁਰ (ਅਸ਼ਵਨੀ) : ਇੱਥੇ ਵੀ. ਆਈ. ਪੀ. ਰੋਡ ’ਤੇ ਮਸਾਜ ਦੀ ਆੜ ’ਚ ਦੇਹ ਵਪਾਰ ਦਾ ਧੰਦਾ ਚਲਾ ਰਹੇ 5 ਸੈਂਟਰਾਂ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਡੀ. ਐੱਸ. ਪੀ. ਜਸਪਿੰਦਰ ਸਿੰਘ ਗਿੱਲ ਅਨੁਸਾਰ ਚੰਡੀਗੜ੍ਹ ਸਿਟੀ ਸੈਂਟਰ ਨਾਮਕ ਸ਼ਾਪਿੰਗ ਮਾਲ ’ਚ ਦੇਹ ਵਪਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।

ਇਸ ਦੇ ਆਧਾਰ ’ਤੇ ਐੱਸ. ਆਈ. ਨਾਇਬ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਮੌਕੇ ’ਤੇ ਜਾ ਕੇ ਛਾਪੇਮਾਰੀ ਕੀਤੀ ਪਰ ਸਾਰੇ ਮੁਲਜ਼ਮ ਫਰਾਰ ਹੋ ਗਏ। ਪੁਲਸ ਅਨੁਸਾਰ ਨੇਚਰ ਟੱਚ ਸਪਾ, ਬੁੱਢਾ ਥਾਈ ਸਪਾ, ਮਾਇਰਾ ਸਪਾ, ਦਿ ਇਨਫਿਨਿਟੀ ਸਪਾ ਤੇ ਦਿ ਆਰਚਿਡ ਸਪਾ ਵੱਲੋਂ ਬਣਾਏ ਸੈਂਟਰਾਂ ’ਚ ਦੇਹ ਵਪਾਰ ਦਾ ਧੰਧਾ ਕੀਤਾ ਜਾ ਰਿਹਾ ਸੀ। ਮੁਲਜ਼ਮਾਂ ਦੀ ਭਾਲ ਲਈ ਪੁਲਸ ਹੁਣ ਉਨ੍ਹਾਂ ਦੇ ਟਿਕਾਣੇ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।


author

Babita

Content Editor

Related News