ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ! ਰੋਣੋ ਚੁੱਪ ਨਾ ਹੋਣ 'ਤੇ ਮਾਸੂਮ ਨੂੰ ਦਿੱਤੀ ਰੂਹ ਕੰਬਾਊ ਸਜ਼ਾ
Thursday, Apr 10, 2025 - 12:35 AM (IST)

ਅਹਿਮਦਾਬਾਦ, (ਭਾਸ਼ਾ)- ਇੱਥੇ ਇਕ 22 ਸਾਲਾ ਔਰਤ ਨੂੰ ਆਪਣੇ ਨਵਜੰਮੇ ਪੁੱਤਰ ਨੂੰ ਜ਼ਮੀਨਦੋਜ਼ ਪਾਣੀ ਦੀ ਟੈਂਕੀ ਵਿਚ ਸੁੱਟ ਕੇ ਕਥਿਤ ਤੌਰ ’ਤੇ ਮਾਰ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਉਸਦੇ ਲਗਾਤਾਰ ਰੋਣ ਤੋਂ ਪ੍ਰੇਸ਼ਾਨ ਸੀ।
ਮੇਘਾਨੀਨਗਰ ਪੁਲਸ ਥਾਣੇ ਦੇ ਇੰਸਪੈਕਟਰ ਡੀ. ਬੀ. ਬਸੀਆ ਨੇ ਕਿਹਾ ਕਿ ਕ੍ਰਿਸ਼ਮਾ ਬਘੇਲ ਨੇ ਪਿਛਲੇ ਸ਼ਨੀਵਾਰ ਨੂੰ ਦਾਅਵਾ ਕੀਤਾ ਸੀ ਕਿ ਉਸਦਾ 3 ਮਹੀਨੇ ਦਾ ਪੁੱਤਰ ਖਿਆਲ ਕਿਤੇ ਨਹੀਂ ਮਿਲ ਰਿਹਾ। ਇਸ ਤੋਂ ਬਾਅਦ ਉਸਦੇ ਪਤੀ ਦਿਲੀਪ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਤਲਾਸ਼ੀ ਲੈਂਦਿਆਂ ਪੁਲਸ ਨੂੰ ਸੋਮਵਾਰ (7 ਅਪ੍ਰੈਲ) ਨੂੰ ਅੰਬਿਕਾਨਗਰ ਇਲਾਕੇ ਵਿਚ ਉਨ੍ਹਾਂ ਦੇ ਘਰ ਵਿਚ ਬਣੀ ਜ਼ਮੀਨਦੋਜ਼ ਪਾਣੀ ਦੀ ਟੈਂਕੀ ਵਿਚੋਂ ਬੱਚੇ ਦੀ ਲਾਸ਼ ਮਿਲੀ। ਪੁਲਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਬੱਚੇ ਨੂੰ ਪਾਣੀ ਦੀ ਟੈਂਕੀ ਵਿਚ ਸੁੱਟਣ ਵਾਲੀ ਮਾਂ ਹੀ ਸੀ।