ਟੈਸਟ ਡਰਾਈਵ ਦੌਰਾਨ ਵਾਪਰਿਆ ਰੂਹ ਕੰਬਾਊ ਹਾਦਸਾ, 20 ਫੁੱਟ ਡੂੰਘੇ ਖੱਡੇ 'ਚ ਜਾ ਡਿੱਗੀ SUV

Thursday, Mar 12, 2026 - 08:08 PM (IST)

ਟੈਸਟ ਡਰਾਈਵ ਦੌਰਾਨ ਵਾਪਰਿਆ ਰੂਹ ਕੰਬਾਊ ਹਾਦਸਾ, 20 ਫੁੱਟ ਡੂੰਘੇ ਖੱਡੇ 'ਚ ਜਾ ਡਿੱਗੀ SUV

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਠਾਣੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਟੈਸਟ ਡਰਾਈਵ ਦੌਰਾਨ ਇੱਕ Tata Sierra ਐੱਸ.ਯੂ.ਵੀ. ਬੇਕਾਬੂ ਹੋ ਕੇ 20 ਫੁੱਟ ਡੂੰਘੇ ਖੱਡੇ ਵਿੱਚ ਜਾ ਡਿੱਗੀ। ਇਹ ਹਾਦਸਾ ਠਾਣੇ (ਵੈਸਟ) ਦੇ ਪੰਚਪਾਖੜੀ ਇਲਾਕੇ ਵਿੱਚ ਉਸ ਸਮੇਂ ਵਾਪਰਿਆ ਜਦੋਂ ਇੱਕ ਸ਼ੋਰੂਮ ਤੋਂ ਗੱਡੀ ਟੈਸਟ ਡਰਾਈਵ ਲਈ ਕੱਢੀ ਗਈ ਸੀ।

ਰਿਪੋਰਟਾਂ ਅਨੁਸਾਰ, ਜਦੋਂ ਇੱਕ ਮਹਿਲਾ ਗੱਡੀ ਦੀ ਟੈਸਟ ਡਰਾਈਵ ਲੈ ਰਹੀ ਸੀ, ਤਾਂ ਤੇਜ਼ ਰਫ਼ਤਾਰ ਕਾਰਨ ਉਸ ਨੇ ਗੱਡੀ ਤੋਂ ਆਪਣਾ ਕੰਟਰੋਲ ਗੁਆ ਦਿੱਤਾ। ਖੱਡੇ ਵਿੱਚ ਡਿੱਗਣ ਤੋਂ ਪਹਿਲਾਂ, ਗੱਡੀ ਉੱਥੇ ਮੌਜੂਦ ਇੱਕ ਆਟੋ-ਰਿਕਸ਼ਾ ਅਤੇ ਦੋ ਮੋਟਰਸਾਈਕਲਾਂ ਨਾਲ ਟਕਰਾਈ। ਇਸ ਤੋਂ ਇਲਾਵਾ, SUV ਉਸਾਰੀ ਅਧੀਨ ਜਗ੍ਹਾ ਦੇ ਬੈਰੀਕੇਡਾਂ ਨੂੰ ਤੋੜਦੀ ਹੋਈ 20 ਫੁੱਟ ਹੇਠਾਂ ਜਾ ਡਿੱਗੀ।

ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ! ਜਾਣੋ ਕਿੱਥੇ-ਕਿੱਥੇ ਛਾਏਗਾ ਹਨ੍ਹੇਰਾ

ਹਾਦਸੇ ਦੇ ਸਮੇਂ ਗੱਡੀ ਵਿੱਚ ਤਿੰਨ ਲੋਕ ਸਵਾਰ ਸਨ—ਕਾਰ ਚਲਾ ਰਹੀ ਮਹਿਲਾ, ਉਸਦਾ ਇੱਕ ਰਿਸ਼ਤੇਦਾਰ ਅਤੇ ਡੀਲਰਸ਼ਿਪ ਦਾ ਇੱਕ ਕਰਮਚਾਰੀ। ਠਾਣੇ ਮਿਊਂਸੀਪਲ ਕਾਰਪੋਰੇਸ਼ਨ ਦੇ ਡਿਜ਼ਾਸਟਰ ਮੈਨੇਜਮੈਂਟ ਸੈੱਲ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਨੂੰ ਖੱਡੇ ਵਿੱਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਇਸ ਭਿਆਨਕ ਹਾਦਸੇ ਵਿੱਚ ਵੀ ਲੋਕਾਂ ਦੀ ਜਾਨ ਬਚਣ ਪਿੱਛੇ ਟਾਟਾ ਦੀ ਗੱਡੀ ਦੀ ਮਜ਼ਬੂਤੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਕਰੈਸ਼ ਦੇ ਦੌਰਾਨ SUV ਦੇ ਏਅਰਬੈਗਸ ਖੁੱਲ੍ਹ ਗਏ, ਜਿਸ ਕਾਰਨ ਅੰਦਰ ਬੈਠੇ ਲੋਕ ਸੁਰੱਖਿਅਤ ਰਹੇ। ਇਸ ਤੋਂ ਇਲਾਵਾ, ਹਾਈ-ਸਟ੍ਰੈਂਥ ਸਟੀਲ ਬਾਡੀ ਹੋਣ ਕਾਰਨ ਇੰਨੀ ਉਚਾਈ ਤੋਂ ਡਿੱਗਣ ਦੇ ਬਾਵਜੂਦ ਗੱਡੀ ਦੀ ਬਾਡੀ ਪੂਰੀ ਤਰ੍ਹਾਂ ਖਰਾਬ ਨਹੀਂ ਹੋਈ। ਹਾਲਾਂਕਿ, ਇਹ ਮੰਨਿਆ ਜਾ ਰਿਹਾ ਹੈ ਕਿ ADAS ਫੀਚਰਜ਼ ਹਾਦਸੇ ਦੌਰਾਨ ਐਕਟਿਵ ਨਹੀਂ ਹੋਏ ਕਿਉਂਕਿ ਗੱਡੀ ਨੇ ਟਕਰਾਅ ਤੋਂ ਪਹਿਲਾਂ ਬ੍ਰੇਕ ਨਹੀਂ ਲਗਾਈ ਸੀ।

ਜ਼ਿਕਰਯੋਗ ਹੈ ਕਿ ਟਾਟਾ ਸਿਏਰਾ ਭਾਰਤ ਵਿੱਚ 11.49 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ ਅਤੇ ਇਸ ਵਿੱਚ ਸੁਰੱਖਿਆ ਲਈ 6 ਏਅਰਬੈਗਸ, ਲੈਵਲ 2 ADAS ਅਤੇ 360 ਡਿਗਰੀ ਕੈਮਰਾ ਵਰਗੇ ਕਈ ਆਧੁਨਿਕ ਫੀਚਰਸ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਕਦੇ ਚਲਾਉਂਦਾ ਸੀ ਸਕੂਲ ਬੱਸ, ਹੁਣ ਬਣਿਆ ਭਾਰਤ ਨੂੰ 2 ਵਾਰ ਵਿਸ਼ਵ ਜੇਤੂ ਬਣਾਉਣ ਵਾਲਾ 'ਸੁਪਰਹੀਰੋ'


author

Rakesh

Content Editor

Related News