ਲੁਧਿਆਣਾ ਕਲਯੁਗੀ ਮਾਂ ਨੇ ਸੀਵਰੇਜ ''ਚ ਸੁੱਟਿਆ ''ਜਿਗਰ ਦਾ ਟੋਟਾ''!

Tuesday, Mar 03, 2026 - 02:19 PM (IST)

ਲੁਧਿਆਣਾ ਕਲਯੁਗੀ ਮਾਂ ਨੇ ਸੀਵਰੇਜ ''ਚ ਸੁੱਟਿਆ ''ਜਿਗਰ ਦਾ ਟੋਟਾ''!

ਲੁਧਿਆਣਾ (ਰਾਜ): ਇਸਲਾਮਗੰਜ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸੀਵਰੇਜ ਦੀ ਸਫ਼ਾਈ ਦੌਰਾਨ ਇਕ ਵਿਕਸਿਤ ਇਨਸਾਨੀ ਭਰੂਣ ਬਰਾਮਦ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਭਰੂਣ ਕਬਜ਼ੇ ਵਿਚ ਲਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ, ਨਗਰ ਨਿਗਮ ਜ਼ੋਨ-ਬੀ ਦੇ ਲੁਧਿਆਣਾ ਦਫ਼ਤਰ ਵਿਚ ਤਾਇਨਾਤ ਲੰਬੜਦਾਰ ਅਸ਼ੋਕ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ 2 ਮਾਰਚ ਨੂੰ ਉਹ ਆਪਣੀ ਟੀਮ ਦੇ ਨਾਲ ਰੂਟੀਨ ਚੈਕਿੰਗ ਅਤੇ ਸਫ਼ਾਈ ਲਈ ਇਸਲਾਮਗੰਜ ਸਥਿਤ 'ਛੱਲੀਆਂ ਵਾਲੀ ਗਲੀ' ਵਿਚ ਆਏ ਸਨ। ਜਿਵੇਂ ਹੀ ਕਰਮਚਾਰੀਆਂ ਨੇ ਸੀਵਰੇਜ ਦਾ ਢੱਕਣ ਹਟਾਇਆ, ਉਨ੍ਹਾਂ ਨੂੰ ਅੰਦਰ ਇਕ ਸ਼ੱਕੀ ਵਸਤੂ ਤੈਰਦੀ ਹੋਈ ਦਿਖਾਈ ਦਿੱਤੀ। ਜਦੋਂ ਕਰਮਚਾਰੀਆਂ ਨੇ ਸਾਵਧਾਨੀ ਨਾਲ ਉਸ ਵਸਤੂ ਨੂੰ ਬਾਹਰ ਕੱਢਿਆ ਅਤੇ ਸਾਫ਼ ਕਰਕੇ ਦੇਖਿਆ, ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਹ ਇਕ ਇਨਸਾਨੀ ਭਰੂਣ ਸੀ। ਲੰਬੜਦਾਰ ਅਨੁਸਾਰ, ਕਿਸੇ ਅਣਪਛਾਤੀ ਮਹਿਲਾ ਨੇ ਆਪਣੇ ਸਾਥੀਆਂ ਨਾਲ ਮਿਲੀਭੁਗਤ ਕਰਕੇ ਨਾਜਾਇਜ਼ ਰੂਪ ਵਿਚ ਗਰਭਪਾਤ ਕਰਵਾਇਆ ਅਤੇ ਲੋਕ-ਲਾਜ ਜਾਂ ਕਾਨੂੰਨੀ ਕਾਰਵਾਈ ਦੇ ਡਰ ਤੋਂ ਭਰੂਣ ਨੂੰ ਸੀਵਰੇਜ ਵਿਚ ਸੁੱਟ ਦਿੱਤਾ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਅਣਪਛਾਤੀ ਮਹਿਲਾ ਅਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਹੁਣ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਪਾਸ ਦੇ ਹਸਪਤਾਲਾਂ ਤੇ ਕਲੀਨਿਕਾਂ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਅਣਮਨੁੱਖੀ ਕਾਰੇ ਨੂੰ ਅੰਜਾਮ ਦੇਣ ਵਾਲਿਆਂ ਦਾ ਪਤਾ ਲਗਾਇਆ ਜਾ ਸਕੇ।


author

Anmol Tagra

Content Editor

Related News