ਨੋਇਡਾ ''ਚ ਰੂਹ ਕੰਬਾਊ ਘਟਨਾ: 13ਵੀਂ ਮੰਜ਼ਿਲ ਤੋਂ MBA ਦੀ ਵਿਦਿਆਰਥਣ ਨੇ ਮਾਰੀ ਛਾਲ, ਹੋਈ ਮੌਤ

Wednesday, Mar 11, 2026 - 11:50 AM (IST)

ਨੋਇਡਾ ''ਚ ਰੂਹ ਕੰਬਾਊ ਘਟਨਾ: 13ਵੀਂ ਮੰਜ਼ਿਲ ਤੋਂ MBA ਦੀ ਵਿਦਿਆਰਥਣ ਨੇ ਮਾਰੀ ਛਾਲ, ਹੋਈ ਮੌਤ

ਨੋਇਡਾ/ਗੌਤਮਬੁੱਧ ਨਗਰ: ਉੱਤਰ ਪ੍ਰਦੇਸ਼ ਦੇ ਨੋਇਡਾ (ਸੈਂਟਰਲ ਨੋਇਡਾ) ਦੇ ਬਿਸਰਖ ਥਾਣਾ ਖੇਤਰ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੀ ਨਾਮੀ 'ਗੌਰ ਸੌਂਦਰਿਅਮ ਸੋਸਾਇਟੀ' ਵਿੱਚ ਰਹਿਣ ਵਾਲੀ ਇੱਕ 25 ਸਾਲਾ ਐਮ.ਬੀ.ਏ. (MBA) ਦੀ ਵਿਦਿਆਰਥਣ ਨੇ 13ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਪੂਰੀ ਸੋਸਾਇਟੀ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣ ਗਿਆ ਹੈ। ਉਚਾਈ ਤੋਂ ਡਿੱਗਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। 

ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਮ੍ਰਿਤਕ ਦੀ ਪਛਾਣ
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਸ਼ਿਵਿਕਾ (25) ਪੁੱਤਰੀ ਵਿਨੈ ਠਕਰਾਲ ਵਜੋਂ ਹੋਈ ਹੈ। ਸ਼ਿਵਿਕਾ ਸੋਸਾਇਟੀ ਦੇ 'ਸ਼ੇਰੋਨ ਟਾਵਰ' ਵਿੱਚ ਰਹਿ ਰਹੀ ਸੀ। ਮੰਗਲਵਾਰ ਨੂੰ ਉਸ ਨੇ ਅਚਾਨਕ ਆਪਣੇ ਫਲੈਟ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਸਨਸਨੀ ਫੈਲ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਬਿਸਰਖ ਥਾਣੇ ਦੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ - ਹੁਣ ਹੋਟਲਾਂ-ਢਾਬਿਆਂ 'ਤੇ ਮਹਿੰਗੀ ਹੋਵੇਗੀ ਰੋਟੀ, LPG Shortage ਕਾਰਨ ਵੱਧ ਸਕਦੀਆਂ ਕੀਮਤਾਂ

ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਪੁਲਸ ਨੂੰ ਬਿਆਨ ਦਰਜ ਕਰਵਾ ਦਿੱਤੇ ਹਨ। ਸੋਸਾਇਟੀ ਦੇ ਲੋਕਾਂ ਅਤੇ ਗੁਆਂਢੀਆਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਵਿਦਿਆਰਥਣ ਪਿਛਲੇ ਕੁਝ ਦਿਨਾਂ ਤੋਂ ਕਿਸੇ ਮਾਨਸਿਕ ਪਰੇਸ਼ਾਨੀ ਵਿੱਚ ਤਾਂ ਨਹੀਂ ਸੀ। ਪੁਲਸ ਮੁਤਾਬਕ ਪੋਸਟਮਾਰਟਮ ਦੀ ਰਿਪੋਰਟ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਅਚਾਨਕ ਹੋਈ ਘਟਨਾ ਨੇ ਸਥਾਨਕ ਨਿਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ - 1500 ਰੁਪਏ 'ਚ ਵਿਕ ਰਿਹਾ LPG ਗੈਸ ਸਿਲੰਡਰ! ਜੰਗ ਕਾਰਨ ਕੀ ਭਾਰਤ 'ਚ ਹੋ ਗਈ ਗੈਸ ਦੀ ਕਮੀ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News