ਜਨ-ਧਨ ਖਾਤਿਆਂ ’ਚ ਘੱਟੋ-ਘੱਟ ਬਕਾਇਆ ਰਾਸ਼ੀ ਨਾ ਰੱਖਣ ’ਤੇ ਕੋਈ ਜੁਰਮਾਨਾ ਨਹੀਂ : ਸੀਤਾਰਾਮਨ

Tuesday, Mar 10, 2026 - 03:27 PM (IST)

ਜਨ-ਧਨ ਖਾਤਿਆਂ ’ਚ ਘੱਟੋ-ਘੱਟ ਬਕਾਇਆ ਰਾਸ਼ੀ ਨਾ ਰੱਖਣ ’ਤੇ ਕੋਈ ਜੁਰਮਾਨਾ ਨਹੀਂ : ਸੀਤਾਰਾਮਨ

ਬਿਜ਼ਨੈੱਸ ਡੈਸਕ - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਸਮੇਤ ਲੱਗਭਗ 72 ਕਰੋੜ ਬੁਨਿਆਦੀ ਬੱਚਤ ਬੈਂਕ ਜਮ੍ਹਾ ਖਾਤਿਆਂ (ਬੀ. ਐੱਸ. ਬੀ. ਡੀ. ਏ.) ’ਤੇ ਘੱਟੋ-ਘੱਟ ਬਕਾਇਆ ਰਾਸ਼ੀ ਨਾ ਰੱਖਣ ’ਤੇ ਕੋਈ ਜੁਰਮਾਨਾ ਨਹੀਂ ਲੱਗੇਗਾ। ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਬੈਂਕ ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਿਆਂ (ਬੀ. ਐੱਸ. ਬੀ. ਡੀ. ਏ.) ’ਚ ਜ਼ੀਰੋ-ਬੈਲੇਂਸ ਬੱਚਤ ਖਾਤੇ ਦੀ ਸਹੂਲਤ ਪ੍ਰਦਾਨ ਕਰਦੇ ਹਨ ਤਾਂ ਜੋ ਵਿਸ਼ੇਸ਼ ਤੌਰ ’ਤੇ ਕਮਜ਼ੋਰ ਅਤੇ ਛੋਟੇ ਜਮ੍ਹਾਕਰਤਾਵਾਂ ਲਈ ਬੈਂਕਿੰਗ ਸਹੂਲਤਾਂ ਤੱਕ ਵਿਆਪਕ ਪਹੁੰਚ ਯਕੀਨੀ ਬਣਾਈ ਜਾ ਸਕੇ।

ਇਹ ਵੀ ਪੜ੍ਹੋ :    ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.
ਇਹ ਵੀ ਪੜ੍ਹੋ :   PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ :  ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਵਧਾਇਆ ਲਾਜ਼ਮੀ ਹਾਲਮਾਰਕਿੰਗ ਦਾ ਦਾਇਰਾ

ਬੀ. ਐੱਸ. ਬੀ. ਡੀ. ਏ. ’ਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀ. ਐੱਮ. ਜੇ. ਡੀ. ਵਾਈ.) ਦੇ ਤਹਿਤ ਖੋਲ੍ਹੇ ਗਏ ਖਾਤੇ ਵੀ ਸ਼ਾਮਲ ਹਨ। ਇਨ੍ਹਾਂ ਖਾਤਿਆਂ ’ਚ ਕੋਈ ਵੀ ਘੱਟੋ-ਘੱਟ ਬਕਾਇਆ ਰਾਸ਼ੀ ਰੱਖਣ ਦੀ ਲੋੜ ਨਹੀਂ ਹੁੰਦੀ ਹੈ ਅਤੇ ਖਾਤਾਧਾਰਕਾਂ ਨੂੰ ਜਮ੍ਹਾ, ਨਿਕਾਸੀ ਅਤੇ ਏ. ਟੀ. ਐੱਮ. ਦੀ ਸਹੂਲਤ ਵਰਗੀਆਂ ਬੁਨਿਆਦੀ ਬੈਂਕਿੰਗ ਸੇਵਾਵਾਂ ਬਿਨਾਂ ਕਿਸੇ ਜੁਰਮਾਨੇ ਦੇ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ :   ਈਰਾਨ ਤਣਾਅ ਦਰਮਿਆਨ ਅਮਰੀਕਾ ਦੀ ਵੱਡੀ ਗੋਲਡ ਡੀਲ, ਕੀਮਤਾਂ 'ਤੇ ਹੋ ਸਕਦੈ ਅਸਰ?
ਇਹ ਵੀ ਪੜ੍ਹੋ :  ਮੱਧ ਪੂਰਬ ਤਣਾਅ ਕਾਰਨ ਵਧੀਆਂ ਸੋਨੇ ਦੀਆਂ ਕੀਮਤਾਂ , ਅਪ੍ਰੈਲ ਤੋਂ ਬਾਅਦ ਇੰਨੀ ਹੋਵੇਗੀ Gold ਦੀ ਕੀਮਤ
ਇਹ ਵੀ ਪੜ੍ਹੋ
ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News