3 ਦਿਨਾਂ ''ਚ ਇਕ ਲੱਖ ਤੋਂ ਵਧ ਸ਼ਰਧਾਲੂਆਂ ਨੇ ਕੀਤੇ ਵੈਸ਼ਨੋ ਦੇਵੀ ਦੇ ਦਰਸ਼ਨ

09/24/2017 6:00:37 PM

ਜੰਮੂ-ਕਸ਼ਮੀਰ— ਇੱਥੋਂ ਦੇ ਰਿਆਸੀ ਜ਼ਿਲੇ ਦੇ ਕੱਟੜਾ 'ਚ ਸਥਿਤ ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਨੌਰਾਤਿਆਂ ਦੇ ਸ਼ੁਰੂਆਤੀ 3 ਦਿਨਾਂ 'ਚ ਹੀ ਇਕ ਲੱਖ ਤੋਂ ਵਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਜੰਮੂ ਤੋਂ ਕਰੀਬ 42 ਕਿਲੋਮੀਟਰ ਦੂਰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਗ ਨਾਲ ਲੱਗਦਾ ਕੱਟੜਾ ਆਧਾਰ ਕੰਪਲੈਕਸ ਸ਼ਰਧਾਲੂਆਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਸਜਾਇਆ ਗਿਆ ਹੈ। ਇੱਥੇ ਦੇਸ਼ ਅਤੇ ਵਿਦੇਸ਼ ਤੋਂ ਨੌਰਾਤਿਆਂ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਪੁੱਜਦੇ ਹਨ। ਯਾਤਰਾ ਰਜਿਸਟਰਡ ਕੇਂਦਰ ਦੇ ਇੰਚਾਰਜ ਮਹੇਸ਼ ਸਿੰਘ ਜਾਮਵਾਲ ਨੇ ਦੱਸਿਆ,''ਆਧਾਰ ਕੰਪਲੈਕਸ ਤੋਂ ਕਰੀਬ 12 ਕਿਲੋਮੀਟਰ ਦੀ ਚੜ੍ਹਾਈ 'ਤੇ ਪਿਛਲੇ ਤਿੰਨ ਦਿਨਾਂ ਦੌਰਾਨ ਇਕ ਲੱਖ ਤੋਂ ਵਧ ਭਗਤਾਂ ਨੇ ਪਵਿੱਤਰ ਗੁਫਾ 'ਚ ਮਾਂ ਦੇ ਦਰਸ਼ਨ ਕੀਤੇ।'' 
ਉਨ੍ਹਾਂ ਨੇ ਕਿਹਾ,''ਨੌਰਾਤੇ ਦੇ ਪਹਿਲੇ ਹੀ ਦਿਨ 41 ਹਜ਼ਾਰ ਸ਼ਰਧਾਲੂਆਂ ਨੇ ਇੱਥੇ ਪੂਜਾ ਕੀਤੀ।'' ਉਨ੍ਹਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦੱਖਣੀ ਕਸ਼ਮੀਰ ਦੇ ਤਰਾਲ 'ਚ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਇਸ ਗਿਣਤੀ 'ਚ ਥੋੜ੍ਹੀ ਗਿਰਾਵਟ ਆਈ ਅਤੇ ਇਹ ਗਿਣਤੀ 27,500 'ਤੇ ਪੁੱਜ ਗਈ। ਜਾਮਵਾਲ ਨੇ ਕਿਹਾ,''ਸ਼ਨੀਵਾਰ ਨੂੰ ਇਕ ਵਾਰ ਫਿਰ ਇਹ ਅੰਕੜਾ ਵਧਿਆ ਅਤੇ 40 ਹਜ਼ਾਰ ਤੋਂ ਵਧ ਸ਼ਰਧਾਲੂਆਂ ਨੇ ਇੱਥੇ ਦਰਸ਼ਨ ਕੀਤੇ।''


Related News