ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਵੱਡੀ ਖ਼ਬਰ : ਹੁਣ ਪ੍ਰਸਾਦ ''ਚ ਮਿਲੇਗੀ ਇਹ ਖ਼ਾਸ ਨਿਸ਼ਾਨੀ
Saturday, May 18, 2024 - 06:29 PM (IST)
ਜੰਮੂ (ਵਾਰਤਾ)- ਜੰਮੂ ਕਸ਼ਮੀਰ 'ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵਲੋਂ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ 'ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਤੀਰਥ ਯਾਤਰੀਆਂ ਨੂੰ ਪ੍ਰਸਾਦ ਵਜੋਂ ਇਕ ਬੂਟਾ ਦਿੱਤਾ ਜਾਵੇਗਾ। ਸ਼੍ਰੀ ਮਾਤਾ ਵੈਸ਼ਨੋ ਦੇਵੀ ਦਾ ਇਹ ਮੰਦਰ ਪ੍ਰਦੇਸ਼ ਦੇ ਰਿਆਸੀ ਜ਼ਿਲ੍ਹੇ 'ਚ ਕੱਟੜਾ ਸ਼ਹਿਰ ਦੀਆਂ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਹੈ। ਸ਼੍ਰੀ ਮਾਤਾ ਵੈਸ਼ਨੋ ਸ਼ਰਾਈਨ ਬੋਰਡ ਦੇ ਸਹਾਇਕ ਜੰਗਲਾਤ ਕੰਜ਼ਰਵੇਟਰ ਵਿਨੇ ਖਜੂਰੀਆ ਨੇ ਕਿਹਾ,''ਨਿਹਾਰਿਕਾ ਭਵਨ 'ਚ ਇਕ ਕਿਓਸਕ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਭਗਤਾਂ ਨੂੰ ਪ੍ਰਸਾਦ ਵਜੋਂ ਬੂਟੇ ਪ੍ਰਦਾਨ ਕਰੇਗਾ ਤਾਂ ਕਿ ਆਉਣ 'ਤੇ ਉਹ ਇਸ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਆਸ਼ੀਰਵਾਦ ਵਜੋਂ ਆਪਣੇ ਮੂਲ ਸਥਾਨਾਂ 'ਤੇ ਲਗਾ ਸਕਣ।''
ਉਨ੍ਹਾਂ ਕਿਹਾ ਕਿ ਇਹ ਪਹਿਲ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਨ ਅਤੇ ਧਰਤੀ ਨੂੰ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਤੋਂ ਬਚਾਉਣ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ,''ਹਰ ਸਾਲ ਫੁੱਲਾਂ ਦੀ ਖੇਤੀ ਦੇ ਲਗਭਗ 2 ਤੋਂ 3 ਲੱਖ ਪੌਦੇ ਅਤੇ ਇਕ ਲੱਖ ਤੋਂ ਵੱਧ ਜੰਗਲੀ ਕਿਸਮਾਂ ਨੂੰ ਤੈਅ ਟੀਚੇ ਵਜੋਂ ਲਗਾਇਆ ਜਾਂਦਾ ਹੈ।'' ਉਨ੍ਹਾਂ ਕਿਹਾ,''ਅਗਲੇ ਕੁਝ ਦਿਨਾਂ 'ਚ ਬੋਰਡ ਰਸਮੀ ਰੂਪ ਨਾਲ ਵੈਸ਼ਨੋ ਦੇਵੀ ਮੰਦਰ 'ਚ ਆਉਣ ਵਾਲੇ ਤੀਰਥ ਯਾਤਰੀਆਂ ਨੂੰ 'ਪ੍ਰਸਾਦ' ਵਜੋਂ ਬੂਟੇ ਦੇਣਾ ਸ਼ੁਰੂ ਕਰ ਰਿਹਾ ਹੈ। ਭਗਤ ਮਾਤਾ ਰਾਣੀ ਦੇ ਆਸ਼ੀਰਵਾਦ ਵਜੋਂ ਬੂਟੇ ਨਾਲ ਲਿਜਾ ਸਕਦੇ ਹਨ।'' ਦੱਸਣਯੋਗ ਹੈ ਕਿ ਸ਼ਰਾਈਨ ਬੋਰਡ ਵਲੋਂ ਵਿਸ਼ੇਸ਼ ਰੂਪ ਨਾਲ ਕੱਟੜਾ ਕੋਲ ਪੈਂਥਲ ਖੇਤਰ ਦੇ ਕੁਨੀਆ ਪਿੰਡ 'ਚ ਇਕ ਉੱਚ ਤਕਨੀਕ ਨਰਸਰੀ ਸਥਾਪਤ ਕੀਤੀ ਗਈ ਹੈ। ਹਰ ਸਾਲ ਇਕ ਕਰੋੜ ਤੀਰਥ ਯਾਤਰੀ ਪਵਿੱਤਰ ਗੁਫ਼ਾ ਮੰਦਰ 'ਚ ਦਰਸ਼ਨ ਕਰਨ ਲਈ ਕੱਟੜਾ ਆਉਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8