ਇਸਰੋ ਨੇ ਪੁਲਾੜ ਦੇ ਮਲਬੇ ਤੋਂ ਬਚਣ ਲਈ ਚੰਦਰਯਾਨ-3 ਦੇ ਲਾਂਚ ''ਚ ਕੀਤੀ ਸੀ 4 ਸਕਿੰਟ ਦੀ ਦੇਰੀ
Tuesday, Apr 30, 2024 - 01:31 AM (IST)
ਨਵੀਂ ਦਿੱਲੀ — ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਰਿਪੋਰਟ 'ਚ ਕਿਹਾ ਹੈ ਕਿ ਪੁਲਾੜ ਦੇ ਮਲਬੇ ਦੇ ਟੁਕੜੇ ਤੋਂ ਬਚਣ ਲਈ ਚੰਦਰਯਾਨ-3 ਦੇ ਲਾਂਚ 'ਚ ਚਾਰ ਸਕਿੰਟ ਦੀ ਦੇਰੀ ਹੋਈ। ਭਾਰਤ ਨੇ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਵਿੱਚ ਚੰਦਰਯਾਨ-3 ਦੀ ਸਫਲ 'ਸਾਫਟ ਲੈਂਡਿੰਗ' ਨਾਲ ਇਤਿਹਾਸ ਰਚਿਆ ਸੀ ਅਤੇ ਇਸ ਖੇਤਰ ਵਿੱਚ ਆਪਣਾ ਪੁਲਾੜ ਯਾਨ ਉਤਾਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਸੀ। ਸਾਲ 2023 ਲਈ 'ਇੰਡੀਅਨ ਸਿਚੂਏਸ਼ਨਲ ਸਪੇਸ ਅਵੇਅਰਨੈੱਸ ਰਿਪੋਰਟ' (ISSAR) ਦੇ ਅਨੁਸਾਰ, ਟੱਕਰ ਦੇ ਮੁਲਾਂਕਣ ਦੇ ਆਧਾਰ 'ਤੇ ਚੰਦਰਯਾਨ-3 ਦੀ ਲਾਂਚਿੰਗ ਚਾਰ ਸਕਿੰਟ ਦੀ ਦੇਰੀ ਨਾਲ ਹੋਈ।
ਇਹ ਵੀ ਪੜ੍ਹੋ- ਟਰੂਡੋ ਦੀ ਹਾਜ਼ਰੀ 'ਚ ਲੱਗੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ, PM ਮੋਦੀ ਦੇ ਵੀ ਲਗਾਏ ਗਏ ਪੋਸਟਰ
ਇਸਰੋ ਨੇ ਕਿਹਾ ਕਿ ਪੁਲਾੜ ਦੇ ਮਲਬੇ ਤੋਂ ਬਚਣ ਲਈ ਇਹ ਦੇਰੀ ਜ਼ਰੂਰੀ ਸੀ। ਲੈਂਡਰ ਮਾਡਿਊਲ 'ਵਿਕਰਮ' ਅਤੇ ਰੋਵਰ 'ਪ੍ਰਗਿਆਨ' ਦੇ ਨਾਲ ਭਾਰਤ ਦੇ ਚੰਦਰਯਾਨ-3 ਮਿਸ਼ਨ ਨੂੰ ਪਿਛਲੇ ਸਾਲ 14 ਜੁਲਾਈ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ। ਇਸ ਨੇ 23 ਅਗਸਤ, 2023 ਨੂੰ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਵਿੱਚ ਇੱਕ ਸੁਰੱਖਿਅਤ 'ਸਾਫਟ ਲੈਂਡਿੰਗ' ਕੀਤੀ ਅਤੇ ਇਸ ਨਾਲ ਭਾਰਤ ਚੰਦਰਮਾ ਦੇ ਇਸ ਖੇਤਰ ਵਿੱਚ 'ਸਾਫਟ ਲੈਂਡਿੰਗ' ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਲਾਂਚ ਵਿੱਚ ਚਾਰ ਸੈਕਿੰਡ ਦੀ ਦੇਰੀ ਨੇ ਪੁਲਾੜ ਯਾਨ ਨੂੰ ਕਿਸੇ ਪੁਲਾੜ ਮਲਬੇ ਨਾਲ ਟਕਰਾਉਣ ਦੇ ਖਤਰੇ ਤੋਂ ਬਿਨਾਂ ਚੰਦਰਮਾ ਲਈ ਸੁਰੱਖਿਅਤ ਰਸਤਾ ਯਕੀਨੀ ਬਣਾਇਆ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ ਕੇਜਰੀਵਾਲ ਨੂੰ ਸਵਾਲ, ਹੇਠਲੀ ਅਦਾਲਤ 'ਚ ਕਿਉਂ ਨਹੀਂ ਦਾਖਲ ਕੀਤੀ ਜ਼ਮਾਨਤ ਪਟੀਸ਼ਨ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e