ਰੰਜਿਸ਼ ਦੇ ਚੱਲਦੇ 3 ਗੱਡੀਆਂ ’ਚ ਸਵਾਰ ਹੋ ਕੇ ਆਏ ਵਿਅਕਤੀ, ਮਾਰ ਦੇਣ ਦੀ ਨੀਅਤ ਨਾਲ ਕੀਤੇ ਧੜਾਧੜ ਫਾਇਰ

Thursday, May 09, 2024 - 02:25 PM (IST)

ਰੰਜਿਸ਼ ਦੇ ਚੱਲਦੇ 3 ਗੱਡੀਆਂ ’ਚ ਸਵਾਰ ਹੋ ਕੇ ਆਏ ਵਿਅਕਤੀ, ਮਾਰ ਦੇਣ ਦੀ ਨੀਅਤ ਨਾਲ ਕੀਤੇ ਧੜਾਧੜ ਫਾਇਰ

ਜ਼ੀਰਾ (ਗੁਰਮੇਲ ਸੇਖਵਾਂ) - ਪਿੰਡ ਸੰਤੂ ਵਾਲਾ ਵਿਖੇ 3 ਕਾਰਾਂ ’ਤੇ ਸਵਾਰ ਹੋ ਕੇ ਆਏ ਹਥਿਆਰਬੰਦ ਲੋਕਾਂ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਦੇ ਦੋਸ਼ ਹੇਠ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਕਰੀਬ 20 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਸਬ ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਬਿਆਨਾ ਵਿੱਚ ਮੁਦੱਈ ਰਣਜੀਤ ਸ਼ਾਹ ਪੁੱਤਰ ਬਾਲੀ ਸ਼ਾਹ ਨੇ ਦੱਸਿਆ ਕਿ ਉਸਦੇ ਭਰਾ ਇਕਬਾਲ ਸ਼ਾਹ ਨੇ 15 ਦਿਨ ਪਹਿਲਾ ਨਵੀਂ ਕਾਰ ਖਰੀਦੀ ਸੀ। 

ਇਹ ਵੀ ਪੜ੍ਹੋ - Air India Express ਦੀਆਂ 90 ਉਡਾਣਾਂ ਰੱਦ, ਹਵਾਈ ਅੱਡੇ 'ਤੇ ਫਸੇ ਕਈ ਯਾਤਰੀ, ਅੱਖਾਂ 'ਚੋਂ ਨਿਕਲੇ ਹੰਝੂ

ਬੀਤੀ 6 ਤਰੀਖ਼ ਨੂੰ ਮੁੱਦਈ ਦਾ ਭਰਾ ਆਪਣੇ ਦੋਸਤ ਸੇਵਾ ਸਿੰਘ ਨਾਲ ਆਪਣੀ ਨਵੀਂ ਕਾਰ ਵਿੱਚ ਸ਼ਹਿਰ ਜ਼ੀਰਾ ਵਿਖੇ ਗਿਆ ਹੋਇਆ ਸੀ। ਸੇਵਾ ਸਿੰਘ ਦੀ ਰਾਣਾ ਵਾਸੀ ਚਾਂਬ ਅਤੇ ਨੰਨੂ ਵਾਸੀ ਫੇਰੋ ਕੇ ਨਾਲ ਖਹਿ ਬਾਜੀ ਰਹਿੰਦੀ ਸੀ। ਮੁਦੱਈ ਅਨੁਸਾਰ ਉਸੇ ਰਾਤ ਜਦ ਮੁਦੱਈ ਆਪਣੇ ਪਰਿਵਾਰ ਨਾਲ ਸੌਂ ਰਿਹਾ ਸੀ ਤਾਂ ਕਰੀਬ 9 ਵਜੇ ਰਾਤ ਮੁੱਦਈ ਦੇ ਘਰ ਦੇ ਬਾਹਰ ਤਿੰਨ ਕਾਰਾਂ ਵਿਚ ਸਵਾਰ ਹੋ ਕੇ ਆਏ ਦੋਸ਼ੀਆਂ ਨੇ ਹਥਿਆਰਾਂ ਨਾਲ ਮੁੱਦਈ ਦੇ ਘਰ ਵੱਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। 

ਇਹ ਵੀ ਪੜ੍ਹੋ - ਖੇਤੀ ਕਰਜ਼ੇ ਦਾ ਬੋਝ ਨਾ ਸਹਾਰ ਸਕਿਆ ਕਿਸਾਨ, ਜ਼ਹਿਰੀਲੀ ਚੀਜ਼ ਨਿਗਲ ਕੀਤੀ ਖ਼ੁਦਕੁਸ਼ੀ

ਇਸ ਦੌਰਾਨ ਦੋਸ਼ੀ ਨੰਨੂ ਨੇ ਦਸਤੀ ਪਿਸਤੋਲ ਦਾ ਫਾਇਰ ਮੁੱਦਈ ’ਤੇ ਮਾਰ ਦੇਣ ਦੀ ਨੀਅਤ ਨਾਲ ਕੀਤਾ, ਜੋ ਮੁੱਦਈ ਦੇ ਖੱਬੇ ਹੱਥ ਦੀ ਚੀਚੀ ਦੀ ਨਾਲ ਦੀ ਉਂਗਲ 'ਤੇ ਲੱਗਾ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵੱਲੋਂ ਮੁਦੱਈ ਦੇ ਬਿਆਨਾ ਦੇ ਅਧਾਰ ’ਤੇ ਰਾਣਾ, ਗੁਰਜੀਤ ਸਿੰਘ, ਸੋਨੂੰ, ਸਾਲੀ, ਗੋਪੀ, ਨੰਨੂ, ਜਗਦੀਪ ਸਿੰਘ, ਗੁਰਵਿੰਦਰ ਸਿੰਘ ਅਤੇ 10/12 ਅਣਪਛਾਤੇ ਲੋਕਾਂ ਖ਼ਿਲਾਫ਼ ਆਈ.ਪੀ.ਸੀ. ਅਤੇ ਅਸਲਾ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਪੁਲਸ ਵੱਲੋਂ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News