ਤਰੁਣ ਚੁੱਘ ਨੇ ਪੁੰਛ ’ਚ ਪ੍ਰਾਚੀਨ ਬੁੱਢਾ ਅਮਰਨਾਥ ਜੀ ਦੇ ਦਰਸ਼ਨ ਕੀਤੇ

Thursday, May 16, 2024 - 08:12 PM (IST)

ਤਰੁਣ ਚੁੱਘ ਨੇ ਪੁੰਛ ’ਚ ਪ੍ਰਾਚੀਨ ਬੁੱਢਾ ਅਮਰਨਾਥ ਜੀ ਦੇ ਦਰਸ਼ਨ ਕੀਤੇ

ਜਲੰਧਰ/ਜੰਮੂ, (ਵਿਸ਼ੇਸ਼)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਪੁੰਛ ’ਚ ਸਥਿਤ ਵਿਸ਼ਵ ਪ੍ਰਸਿੱਧ ਤੇ ਪ੍ਰਾਚੀਨ ਬੁੱਢਾ ਅਮਰਨਾਥ ਜੀ ਦੇ ਦਰਸ਼ਨ ਕੀਤੇ। ਇਸ ਮੌਕੇ ’ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੰਮੂ- ਕਸ਼ਮੀਰ ’ਚੋਂ ਧਾਰਾ 370 ਨੂੰ ਖਤਮ ਕਰਨ ਦਾ ਸਿਹਰਾ ਮੋਦੀ ਸਰਕਾਰ ਨੂੰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਲੋੜ ਇਸ ਗੱਲ ਦੀ ਹੈ ਕਿ ਕਸ਼ਮੀਰ ਦੇ ਲੋਕ ਚੋਣਾਂ ’ਚ ਇਕਜੁੱਟਤਾ ਦਿਖਾਉਂਦੇ ਹੋਏ ਭਾਜਪਾ ਨੂੰ ਮਜ਼ਬੂਤੀ ਪ੍ਰਦਾਨ ਕਰੇ।

PunjabKesari

ਇਸ ਮੌਕੇ ’ਤੇ ਉਨ੍ਹਾਂ ਨੇ ਕੇਂਦਰ ’ਚ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਸਰਕਾਰ ਬਣਨ ਅਤੇ ਭਾਰਤ ਦੇ ਵਿਸ਼ਵ ਸ਼ਕਤੀ ਦੇ ਰੂਪ ’ਚ ਉਭਰਨ ਦੀ ਪ੍ਰਾਰਥਣਾ ਕੀਤੀ।


author

Rakesh

Content Editor

Related News