ਮਾਮਲਾ ਦੋ ਧਿਰਾਂ ''ਚ ਹੋਈ ਲੜਾਈ ਦੌਰਾਨ ਔਰਤ ਦੇ ਕਤਲ ਦਾ: 3 ਮੁਲਜ਼ਮ ਕੀਤਾ ਗ੍ਰਿਫ਼ਤਾਰ

05/18/2024 6:26:12 PM

ਬਠਿੰਡਾ (ਸੁਖਵਿੰਦਰ) - ਬੀਤੇ ਦਿਨੀ ਪਿੰਡ ਗਿੱਲਪੱਤੀ ਵਿਖੇ ਦੋ ਧਿਰਾਂ ਵਿਚ ਹੋਏ ਲੜਾਈ ਝਗੜੇ ਦੌਰਾਨ ਇਕ ਔਰਤ ਦਾ ਕਤਲ ਕਰਨ ਦੇ ਦੋਸ਼ਾਂ ’ਚ ਥਰਮਲ ਪੁਲਸ ਵਲੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਐੱਸਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਗਿੱਲ ਪੱਤੀ ਵਾਸੀ ਅੰਗਰੇਜ ਸਿੰਘ ਅਤੇ ਖੁਸ਼ਦੀਪ ਸਿੰਘ, ਜੋ ਗੁਆਢੀ ਹਨ, ਦਾ ਆਪਸੀ ਝਗੜਾ ਹੋ ਗਿਆ ਸੀ। ਉਕਤ ਝਗੜੇ ਦੀ ਰੰਜਿਸ ਵਜੋਂ ਅੰਗਰੇਜ ਦੇ ਚਚੇਰੇ ਭਰਾ ਨਿਰਮਾਣ ਸਿੰਘ ਵਲੋਂ ਮੋਟਰਸਾਈਕਲ ‘ਤੇ ਜਾ ਰਹੇ ਧੀਰਾ ਸਿੰਘ ਅਤੇ ਉਸਦੀ ਮਾਤਾ ਬਲਵੀਰ ਕੌਰ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ - ਸਕੂਲ ਦਾ ਕੰਮ ਨਾ ਕਰਨ 'ਤੇ ਕਸਾਈ ਬਣਿਆ ਮਾਸਟਰ, 8 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ

ਦੱਸ ਦੇਈਏ ਕਿ ਜਦੋਂ ਔਰਤ ਸੜਕ ’ਤੇ ਡਿੱਗ ਗਈ ਤਾਂ ਮੁਲਜ਼ਮ ਵਲੋਂ ਗੱਡੀ ਨਾਲ ਬਲਵੀਰ ਕੌਰ ਨੂੰ ਦਰੜ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਥਰਮਲ ਪੁਲਸ ਵਲੋਂ ਅੰਗਰੇਜ ਸਿੰਘ ਸਮੇਤ 7 ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਸੀ। ਪੁਲਸ ਦੀਆਂ ਟੀਮਾਂ ਨੇ ਮੁਲਜ਼ਮਾਂ ਦੀ ਭਾਲ ਦੌਰਾਨ ਨਿਰਮਾਣ ਸਿੰਘ, ਅੰਗਰੇਜ ਸਿੰਘ, ਰੇਸ਼ਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਦੂਸਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News