AMC ਦੀ ਵਿਸ਼ੇਸ਼ ਮੌਕੇ ਵਾਲੇ ਫੰਡਾਂ ’ਚ ਵਧੀ ਦਿਲਚਸਪੀ, 3 ਫਰਮਾਂ ਨੇ ਦਾਖ਼ਲ ਕੀਤੇ ਮਸੌਦਾ ਪੱਤਰ

Monday, Apr 29, 2024 - 11:26 AM (IST)

AMC ਦੀ ਵਿਸ਼ੇਸ਼ ਮੌਕੇ ਵਾਲੇ ਫੰਡਾਂ ’ਚ ਵਧੀ ਦਿਲਚਸਪੀ, 3 ਫਰਮਾਂ ਨੇ ਦਾਖ਼ਲ ਕੀਤੇ ਮਸੌਦਾ ਪੱਤਰ

ਨਵੀਂ ਦਿੱਲੀ (ਭਾਸ਼ਾ)- ਜਾਇਦਾਦੀ ਪ੍ਰਬੰਧਨ ਕੰਪਨੀਆਂ (ਏ.ਐੱਮ.ਸੀ.) ਦੀ ਵਿਸ਼ੇਸ਼ ਮੌਕੇ ਵਾਲੇ ਫੰਡਾਂ ’ਚ ਦਿਲਚਸਪੀ ਵੱਧ ਗਈ ਹੈ। ਅਜਿਹੀਆਂ ਤਿੰਨ ਫਰਮਾਂ ਨੇ ਹਾਲ ਹੀ ’ਚ ਇਸ ਥੀਮ ’ਤੇ ਆਧਾਰਿਤ ਯੋਜਨਾਵਾਂ ਸੁਰੂ ਕਰਨ ਲਈ ਬਾਜ਼ਾਰ ਰੈਗੂਲੇਟਰੀ ਸੇਬੀ ਦੇ ਕੋਲ ਮਸੌਦਾ ਪੱਤਰ ਜਮਾ ਕੀਤੇ ਹਨ। ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰੀ ਬੋਰਡ (ਸੇਬੀ) ਦੇ ਅੰਕੜਿਆਂ ਮੁਤਾਬਕ ਤਿੰਨ ਏ.ਐੱਮ.ਸੀ. (ਵ੍ਹਾਇਟਓਕ ਕੈਪੀਟਲ, ਕੋਟਕ ਮਹਿੰਦਰਾ ਅਤੇ ਸੈਮਕੋ) ਨੇ ਮਾਰਚ-ਅਪ੍ਰੈਲ ਦੇ ਦੌਰਾਨ ਵਿਸ਼ੇਸ਼ ਮੌਕਿਾਂ ਵਾਲੇ ਫੰਡਾਂ ਲਈ ਮਸੌਦਾ ਪੱਤਰ ਦਾਖਲ ਕੀਤੇ ਹਨ।

ਇਹ ਵੀ ਪੜ੍ਹੋ - ‘ਬੈਂਕਾਂ ਦੀ ਵਧੀ ਚਿੰਤਾ! ਅਕਾਊਂਟ ’ਚ ਘੱਟ ਪੈਸੇ ਜਮ੍ਹਾ ਕਰ ਰਹੇ ਨੇ ਲੋਕ, ਲੋਨ ਲੈਣਾ ਹੋਵੇਗਾ ਮੁਸ਼ਕਿਲ’

ਦੱਸ ਦੇਈਏ ਕਿ ਇਸ ਸਮੇਂ ਆਦਿਤਯ ਬਿਡਲਾ ਸਨ ਲਾਈਫ ਐੱਮ.ਐੱਫ, ਆਈ.ਸੀ.ਆਈ.ਸੀ.ਆਈ. ਪਰੂਡੈਂਸ਼ੀਅਲ ਐੱਮ.ਐੱਫ., ਐਕਸਿਸ ਐੱਮ.ਐੱਫ ਵਿਸ਼ੇਸ਼ ਮੌਕੇ ਵਾਲੇ ਫੰਡ ਦੀ ਪੇਸ਼ਕਸ਼ ਕਰਦੇ ਹਨ। ਆਨੰਦ ਰਾਠੀ ਵੈਲਥ ਲਿਮਟਿ ਦੇ ਡਿਪਟੀ ਸੀ.ਈ.ਓ. ਫਿਰੋਜ਼ ਅਜੀਜ ਨੇ ਕਿਹਾ ਕਿ ਵਿਸ਼ੇਸ਼ ਮੌਕੇ ਵਾਲੇ ਅਜਿਹੀਆਂ ਕੰਪਨੀਆਂ ’ਚ ਨਿਵੇਸ਼ ਕਰਦੇ ਹਨ ਜੋ ਰੈਗੂਲੇਟ ਅਤੇ ਨੀਤੀਗਤ ਤਬਦੀਲੀ, ਪ੍ਰਬੰਧਨ ਦਾ ਮੁੜ ਗਠਨ, ਤਕਨੀਕੀ ਰੁਕਾਵਟ ਅਤੇ ਅਸਥਾਈ ਚੁਣੌਤੀ ਨਾਲ ਜੂਝ ਰਹੀਆਂ ਹੁੰਦੀਆਂ ਹਨ। ਇਸ ਫੰਡਾਂ ਨੂੰ ਪਹਿਲਾਂ ਬਦਲਵੇਂ ਨਿਵੇਸ਼ ਫੰਡ (ਏ.ਆਈ.ਐੱਫ.) ਦੀ ਲੜੀ-1 ਦੇ ਅਧੀਨ ਵਰਗੀਕ੍ਰਿਤ ਕੀਤਾ ਗਿਆ ਸੀ। ਮੁਚੂਅਲ ਫੰਡ ਹੁਣ ਵਿਆਪਕ ਨਿਵੇਸ਼ ਆਧਾਰ ਨੂੰ ਆਕਰਸ਼ਿਤ ਕਰਨ ਲਈ ਇਸ ’ਚ ਦਿਲਚਸਪੀ ਲੈ ਰਹੇ ਹਨ।

ਇਹ ਵੀ ਪੜ੍ਹੋ - ਸੋਨੇ ਤੇ ਤਾਂਬੇ ਦੀਆਂ ਖਾਨਾਂ ਸਾਊਦੀ ਅਰਬ ਨੂੰ ਵੇਚਣ ਦੀ ਤਿਆਰੀ ’ਚ ਪਾਕਿਸਤਾਨ, ਭੜਕੇ ਲੋਕ

ਮਹੱਤਵਪੂਰਨ ਖਣਿਜਾਂ ’ਤੇ ਸਰਕਾਰ ਦਾ 2 ਦਿਨਾਂ ਦਾ ਸੰਮੇਲਨ ਅੱਜ ਤੋਂ
ਸਰਕਾਰ ਮਹੱਵਪੂਰਨ ਖਣਿਜਾਂ ਦੀ ਕਾਰਵਾੀ ਨੂੰ ਹੁਲਾਰਾ ਦੇਣ, ਗਿਆਨ ਸਾਂਝਾ ਕਰਨ ਤੇ ਨਵਾਚਾਰ ਨੂੰ ਹੁਲਾਰਾ ਦੇਣ ਲਈ ਸੋਮਵਾਰ ਤੋਂ 2 ਦਿਨੀਂ ਸਿਖਰ ਸੰਮੇਲਨ ਆਯੋਜਿਤ ਕਰੇਗੀ। ਖਾਨ ਮੰਤਰਾਲਾ 29 ਅਤੇ 30 ਦਿਨ ਅਪ੍ਰੈਲ ਨੂੰ ਇੱਥੇ ਸ਼ਕਤੀ ਸਮੁੱਚੇ ਵਿਕਾਸ ਸੰਸਥਾਨ ਦੇ ਸਹਿਯੋਗ ਨਾਲ ‘ਮਹੱਤਵਪੂਰਨ ਖਣਿਜ ਸਿਖਰ ਸੰਮੇਲਨ : ਸੋਦਨ ਅਤੇ ਕਾਰਵਾਈ ਸਮਰੱਥਾਵਾਂ ਨੂੰ ਹੁਲਾਰੇ’ ਦਾ ਆਯੋਜਨ ਕਰੇਗਾ। ਮੰਤਰਾਲਾ ਨੇ ਕਿਹਾ ਕਿ ਸਿਖਰ ਸੰਮੇਲਨ ਉਦਯੋਗ ਦੇ ਮਹਾਰਥੀਆਂ, ਸਟਾਰਟਅਪ, ਸਰਕਾਰੀ ਅਧਿਕਾਰੀਆਂ, ਮਾਹਿਰਾਂ, ਸਿੱਖਿਆਵਿਦਾਂ ਅਤੇ ਨੀਤੀ ਮਾਹਿਰਾਂ ਸਮੇਤ ਭਾਰਤੀ ਅਤੇ ਕੌਮਾਂਤਰੀ ਸਬੰਧ ਲੋਕਾਂ ਨੂੰ ਇਕੱਠੇ ਲਿਆਵੇਗਾ।

ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼

ਭਾਰਤ ਦੇ ਉਦਯੋਗਿਕ ਸਾਮਾਨ ਦਰਾਮਦ ’ਚ ਚੀਨ ਦੀ ਹਿੱਸੇਦਾਰੀ ਵੱਧ ਕੇ 30 ਫ਼ੀਸਦੀ ਹੋਈ  
ਭਾਰਤ ਦੇ ਉਦਯੋਗਿਕ ਸਾਮਾਨ ਦਰਾਮਦ ’ਚ ਚੀਨ ਦੀ ਹਿੱਸੇਦਾਰੀ ਪਿਛਲੇ 15 ਸਾਲਾਂ ’ਚ 21 ਫ਼ੀਸਦੀ ਤੋਂ ਵੱਧ ਕੇ 30 ਫ਼ੀਸਦੀ ਹੋ ਗਈ। ਆਰਥਿਕ ਥਿੰਕ ਟੈਂਕ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (ਜੀ.ਟੀ.ਆਰ. ਆਈ.) ਦੀ ਰਿਪੋਰਟ ਅਨੁਸਾਰ ਦੂਰਸੰਚਾਰ, ਮਸ਼ੀਨਰੀ ਅਤੇ ਇਲੈਕਟ੍ਰਾਨਿਕਸ ਵਰਗੇ ਚੀਨ ਦੇ ਉਦਯੋਗਿਕ ਸਾਮਾਨਾਂ ’ਤੇ ਭਾਰਤ ਦੀ ਵਧਦੀ ਨਿਰਭਰਤਾ ਨਾਲ ਇੱਥੇ ਅੰਕੜਾ ਵਧਿਆ। ਜੀ.ਟੀ.ਆਰ.ਆਈ. ਨੇ ਕਿਹਾ ਕਿ ਚੀਨ ਦੇ ਨਾਲ ਵਧਦਾ ਵਪਾਰ ਘਾਟਾ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨਿਰਭਰਤਾ ਦੇ ਰਣਨੀਤੀਕ ਨੁਕਸਾਨ ਡੂੰਘੇ ਹਨ, ਜੋ ਨਾ ਸਿਰਫ਼ ਆਰਥਿਕ ਸਗੋਂ ਰਾਸ਼ਟਰੀ ਸੁਰੱਖਿਆ ਦਰਾਮਦਕਾਰਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਰਿਪੋਰਟ ਮੁਤਾਬਕ 2019 ਤੋਂ 2024 ਤੱਕ ਚੀਨ ਨੂੰ ਭਾਰਤ ਦੀ ਬਰਾਮਦ ਸਲਾਨਾ ਲਗਭਗ 16 ਅਰਬ ਅਮਰੀਕੀ ਡਾਲਰ ’ਤੇ ਸਥਿਰ ਰਹੀ ਹੈ। ਦੂਜੇ ਪਾਸੇ, ਚੀਨ ਤੋਂ ਦਰਾਮਦ 70.3 ਅਰਬ ਡਾਲਰ ਤੋਂ ਵੱਧ ਕੇ 101 ਅਰਬ ਡਾਲਰ ਤੋਂ ਵੱਧ ਹੋ ਗਈ ਹੈ। ਦਿੱਲੀ ਹਵਾਈ ਅੱਡਾ (ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ) ਦੁਨੀਆ ਭਰ ਦੇ ਚੋਟੀ ਦੇ 50 ਹਵਾਈ ਅੱਡਿਆਂ ’ਚ ਸ਼ਾਮਲ ਹੋਣ ਵਾਲਾ ਇਕੋ ਇਕ ਭਾਰਤੀ ਹਵਾਈ ਅੱਡਾ ਹੈ।

ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News