3 ਨੌਜਵਾਨ ਸਕੁਐਸ਼ ਖਿਡਾਰੀ ਟਾਪਸ ਯੋਜਨਾ ’ਚ ਸ਼ਾਮਲ
Wednesday, May 15, 2024 - 01:03 PM (IST)
ਨਵੀਂ ਦਿੱਲੀ- ਲਾਸ ਏਂਜਲਸ ਓਲੰਪਿਕ 2028 ਨੂੰ ਧਿਆਨ ਵਿਚ ਰੱਖਦੇ ਹੋਏ ਨੌਜਵਾਨ ਸਕੁਐਸ਼ ਖਿਡਾਰੀਆਂ ਅਨਾਹਤ ਸਿੰਘ, ਅਭੈ ਸਿੰਘ ਤੇ ਵੇਲਾਵਨ ਸੇਂਥਿਲਕੁਮਾਰ ਨੂੰ ਮੰਗਲਵਾਰ ਨੂੰ ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਦੇ ਡਿਵੈੱਲਪਮੈਂਟ ਗਰੁੱਪ ਵਿਚ ਸ਼ਾਮਲ ਕੀਤਾ ਗਿਆ। ਪਿਛਲੇ ਸਾਲ ਅਕਤੂਬਰ ਵਿਚ 2028 ਓਲੰਪਿਕ ਪ੍ਰੋਗਰਾਮ ਵਿਚ ਸ਼ਾਮਲ ਕੀਤੀ ਗਈ ਸਕੁਐਸ਼ ਭਾਰਤ ਵਿਚ ਕਾਫੀ ਪ੍ਰਸਿੱਧ ਖੇਡ ਹੈ ਤੇ ਭਾਰਤੀ ਖਿਡਾਰੀਆਂ ਨੇ ਇਸ ਖੇਡ ਵਿਚ ਏਸ਼ੀਆਈ ਤੇ ਰਾਸਟਰਮੰਡਲ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਕਈ ਸਾਲਾਂ ਤਕ ਸੌਰਭ ਘੋਸ਼ਾਲ, ਦੀਪਿਕਾ ਪੱਲੀਕਲ ਤੇ ਜੋਸ਼ਨਾ ਚਿਨੱਪਾ ਨੇ ਭਾਰਤ ਦਾ ਝੰਡਾ ਲਹਿਰਾਇਆ ਤੇ ਹੁਣ ਜ਼ਿੰਮੇਵਾਰੀ ਅਨਾਹਤ, ਅਭੈ ਤੇ ਵੇਲਾਵਨ ਵਰਗੇ ਅਗਲੀ ਪੀੜ੍ਹੀ ਦੇ ਖਿਡਾਰੀਆਂ ’ਤੇ ਹੈ।