ਭਾਜਪਾ ਨੇ ਚੋਣ ਪ੍ਰਚਾਰ ’ਚ ਉਤਾਰੀਆਂ 3 ਹਜ਼ਾਰ ਤੋਂ ਜ਼ਿਆਦਾ ਮਹਿਲਾ ਪ੍ਰਚਾਰਕ
Tuesday, Apr 30, 2024 - 12:51 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਤਿਆਰ ਕੀਤੀਆਂ ਗਈਆਂ ਮਹਿਲਾ ਪ੍ਰਚਾਰਕਾਂ ਦਾ ਦਸਤਾ ਪਹਿਲੀ ਵਾਰ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਕਰ ਰਿਹਾ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦਸਤਿਆਂ ਵਿਚ ਪ੍ਰਚਾਰਕ ਅਖਵਾਉਣ ਵਾਲੀਆਂ ਇਹ ਔਰਤਾਂ ਪਹਿਲੀ ਵਾਰ ਚੋਣਾਂ ਵਿਚ ਕੰਮ ਕਰ ਰਹੀਆਂ ਹਨ ਅਤੇ ਇਨ੍ਹਾਂ ਦੀ ਗਿਣਤੀ ਵੱਧ ਕੇ 3,434 ਹੋ ਗਈ ਹੈ। ਯੂ. ਪੀ. ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਦੀ ਗਿਣਤੀ 950 ਸੀ। ਭਾਜਪਾ ਦਾ ਮੰਨਣਾ ਹੈ ਕਿ ਇਨ੍ਹਾਂ ਮਹਿਲਾ ਪ੍ਰਚਾਰਕਾਂ ਨੇ ਚੋਣਾਂ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ।
ਜਨ ਸੰਪਰਕ ਲਈ ਪ੍ਰਚਾਰਕਾਂ ਦਾ ਸੂਬਿਆਂ ਦੀ ਯਾਤਰਾ ਕਰਨਾ ਕਿਸੇ ਵੀ ਚੋਣਾਂ ਲਈ ਭਾਜਪਾ ਦੀ ਰਣਨੀਤੀ ਦਾ ਇਕ ਅਣਿੱਖੜਵਾਂ ਅੰਗ ਹੈ। ਸਿਰਫ ਮਰਦਾਂ ਤੱਕ ਸੀਮਿਤ, ਪ੍ਰਚਾਰਕ ਸਬੰਧੀ ਜ਼ਿਲਿਆਂ ਵਿਚ ਜਾਂਦੇ ਹਨ ਅਤੇ ਹੋਰ ਵਰਕਰਾਂ ਦੇ ਨਾਲ ਰਹਿ ਕੇ ਪਾਰਟੀ ਲਈ ਕੰਮ ਕਰਦੇ ਹਨ। ਜਦਕਿ ਪਾਰਟੀ ਨੂੰ ਬੇਯਕੀਨੀ ਸੀ ਉਸ ਦੀਆਂ ਕਿੰਨੀਆਂ ਮਹਿਲਾ ਵਰਕਰਾਂ ਨਵੀਂ ਥਾਂ ਦੀ ਯਾਤਰਾ ਕਰਨ ਅਤੇ ਕਿਸੇ ਅਜਨਬੀ ਦੇ ਪਰਿਵਾਰ ਨਾਲ ਰਹਿਣ ਲਈ ਸਹਿਮਤ ਹੋਣਗੀਆਂ ਜਾਂ ਨਹੀਂ, ਹਾਲਾਂਕਿ ਹੁਣ ਹਾਲਾਤ ਅਜਿਹੇ ਹਨ ਕਿ ਗੁਜਰਾਤ ਵਿਚ 671, ਰਾਜਸਥਾਨ ਵਿਚ 652 ਅਤੇ ਮਣੀਪੁਰ ਵਿਚ ਤਿੰਨ ਔਰਤਾਂ ਉਨ੍ਹਾਂ ਔਰਤਾਂ ਦੇ ਨਵੇਂ ਸਮੂਹ ਵਿਚੋਂ ਸਨ ਜੋ ਕਿਤੇ ਵੀ ਖਰਚ ਕਰ ਰਹੀਆਂ ਹਨ ਅਤੇ ਵੱਖ-ਵੱਖ ਥਾਵਾਂ ’ਤੇ 15 ਦਿਨ ਤੋਂ ਲੈ ਕੇ 3 ਮਹੀਨਿਆਂ ਤੱਕ ਪ੍ਰਵਾਸ ’ਤੇ ਹਨ।