ਰਾਜਸਥਾਨ ਦੇ ਕਈ ਉਮੀਦਵਾਰਾਂ ਇਕ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਅੱਗੇ

05/23/2019 12:17:11 PM

ਜੈਪੁਰ — ਰਾਜਸਥਾਨ ਵਿਚ ਲੋਕਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 'ਚ ਭਾਜਪਾ ਦੀ ਅਗਵਾਈ ਵਾਲਾ ਰਾਜਗ  ਸਾਰੀਆਂ 25 ਸੀਟਾਂ 'ਤੇ ਅੱਗੇ ਚਲ ਰਿਹਾ ਹੈ ਅਤੇ ਸਵੇਰੇ ਸਾਢੇ 11 ਵਜੇ ਤੱਕ ਦੇ ਰੁਝਾਨ 'ਚ ਉਸਦੇ ਲਗਭਗ 14 ਉਮੀਦਵਾਰਾਂ ਦਾ ਵਾਧਾ ਇਕ ਲੱਖ ਤੋਂ ਜ਼ਿਆਦਾ ਵੋਟਾਂ ਪਾਰ ਕਰ ਗਿਆ ਹੈ। ਭੀਲਵਾੜਾ ਸੀਟ 'ਤੇ ਭਾਜਪਾ ਉਮੀਦਵਾਰ  ਸ਼ੁਰੂਆਤੀ ਵਾਧੇ 'ਚ ਤਿੰਨ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਅੱਗੇ ਚਲ ਰਹੇ ਹਨ।

ਚੋਣ ਕਮਿਸ਼ਨ ਅਨੁਸਾਰ ਸਾਢੇ 11 ਵਜੇ ਤੱਕ 24 ਸੀਟਾਂ 'ਤੇ ਭਾਜਪਾ ਅਤੇ ਇਕ ਸੀਟ ਨਾਗੌਰ 'ਤੇ ਰਾਸ਼ਟਰੀ ਲੋਕ ਤੰਤਰਿਕ ਪਾਰਟੀ ਦੇ ਹਨੁਮਾਨ ਬੇਨੀਵਾਲ ਅੱਗੇ ਚਲ ਰਹੇ ਹਨ। ਭਾਜਪਾ ਦੇ ਜਿਹੜੇ ਉਮੀਦਵਾਰ ਅੱਗੇ ਚਲ ਰਹੇ ਹਨ ਉਨ੍ਹਾਂ 'ਚ ਬੀਕਾਨੇਰ ਤੋਂ ਅਰਜੁਨ ਰਾਮ ਮੇਘਵਾਲ, ਅਜਮੇਰ ਤੋਂ ਭਾਗੀਰਥ ਚੌਧਰੀ, ਅਲਵਰ ਤੋਂ ਬਾਲਕਨਾਥ, ਬਾੜਮੇਰ ਤੋਂ ਕੈਲਾਸ਼ ਚੌਧਰੀ, ਚੁਰੂ ਤੋਂ ਰਾਹੁਲ ਕਸਵਾਂ, ਜੈਪੁਰ ਤੋਂ ਰਾਮਚਰਣ ਬੋਹਰਾ, ਜੈਪੁਰ ਪੇਂਡੂ ਤੋਂ ਰਾਜਵਰਧਨ ਸਿੰਘ ਰਾਠੌੜ ਸ਼ਾਮਿਲ ਹਨ। ਭੀਲਵਾੜਾ ਤੋਂ ਭਾਜਪਾ ਉਮੀਦਵਾਰ ਸੁਭਾਸ਼ ਬਹੇੜਿਆ ਆਪਣੇ ਵਿਰੋਧੀ ਉਮੀਦਵਾਰ ਤੋਂ ਤਿੰਨ ਲੱਖ ਤੋਂ ਜ਼ਿਆਦਾ 3,81,151 ਵੋਟਾਂ ਦੇ ਫਰਕ ਨਾਲ ਅੱਗੇ ਚਲ ਰਹੇ ਹਨ। ਹਾਲਾਂਕਿ ਅਜੇ ਵੋਟਾਂ ਦੀ ਗਿਣਤੀ ਦੇ ਬਹੁਤ ਸਾਰੇ ਪੜਾਅ ਬਾਕੀ ਹਨ।


Related News