ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ! ਬੱਚਿਆਂ ਦੇ ਭਵਿੱਖ ਨਾਲੋਂ ਅਧਿਆਪਕਾਂ ਦੇ ਟੈਸਟ ਦੀ ਜ਼ਿਆਦਾ ਟੈਨਸ਼ਨ
Monday, Feb 23, 2026 - 08:25 PM (IST)
ਹਾਜੀਪੁਰ (ਜੋਸ਼ੀ) : ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਕੀਤੇ ਜਾ ਰਹੇ ਨਵੇਂ ਪ੍ਰਯੋਗ ਹੁਣ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਜੀਅ ਦਾ ਜੰਜਾਲ ਬਣਦੇ ਜਾ ਰਹੇ ਹਨ। ਇੱਕ ਪਾਸੇ ਜਿੱਥੇ ਸਕੂਲਾਂ 'ਚ ਬੱਚਿਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਅਧਿਆਪਕਾਂ ਲਈ 15 ਮਾਰਚ ਨੂੰ ਰੱਖਿਆ ਗਿਆ ਟੈਟ ਦਾ ਇਮਤਿਹਾਨ ਚਰਚਾ ਅਤੇ ਵਿਰੋਧ ਦਾ ਵਿਸ਼ਾ ਬਣ ਗਿਆ ਹੈ।
ਅਧਿਆਪਕਾਂ ਸਿਰ ਇੱਕੋ ਵੇਲੇ ਤਿੰਨ ਜ਼ਿੰਮੇਵਾਰੀਆਂ ਹਨ ਬੱਚਿਆਂ ਦੇ ਪੇਪਰ, ਆਪਣੀ ਯੋਗਤਾ ਸਿੱਧ ਕਰਨ ਲਈ ਟੈਸਟ ਦੀ ਤਿਆਰੀ ਅਤੇ ਵੋਟਾਂ ਦੀ ਜਾਂਚ ਬੀ.ਐੱਲ.ਓ. ਦੀਆਂ ਡਿਊਟੀਆਂ। ਮਾਪਿਆਂ ਦਾ ਦੋਸ਼ ਹੈ ਕਿ ਜਿਸ ਸਮੇਂ ਅਧਿਆਪਕਾਂ ਨੂੰ ਬੱਚਿਆਂ ਦੀ ਦੁਹਰਾਈ ਕਰਵਾਉਣੀ ਚਾਹੀਦੀ ਸੀ, ਉਸ ਸਮੇਂ ਉਹ ਆਪਣੀਆਂ ਕਿਤਾਬਾਂ ਫੋਲਣ ਲਈ ਮਜਬੂਰ ਹਨ। ਲਗਾਤਾਰ ਹੋ ਰਹੇ ਵਿਰੋਧ ਦੇ ਬਾਵਜੂਦ ਸਰਕਾਰ ਆਪਣੇ ਟੈਟ ਦੇ ਨੋਟੀਫਿਕੇਸ਼ਨ ਨੂੰ ਵਾਪਿਸ ਲੈਣ ਲਈ ਤਿਆਰ ਨਹੀਂ ਹੈ, ਜਿਸ ਨੂੰ ਅਧਿਆਪਕਾਂ ਨੇ ਸਰਕਾਰ ਨੂੰ ਆਪਣੇ ਰਸਤੇ ਵਿੱਚ ਕੰਡੇ ਵਿਛਾਉਣ" ਦੇ ਬਰਾਬਰ ਦੱਸਿਆ ਹੈ।
ਗੁੱਸੇ ਵਿੱਚ ਆਏ ਮਾਪਿਆਂ ਨੇ ਸਿੱਧਾ ਸਵਾਲ ਚੁੱਕਿਆ ਹੈ ਕਿ ਕੀ ਸਰਕਾਰ ਜਾਣਬੁੱਝ ਕੇ ਅਜਿਹੇ ਹਾਲਾਤ ਪੈਦਾ ਕਰ ਰਹੀ ਹੈ ਕਿ ਲੋਕ ਸਰਕਾਰੀ ਸਕੂਲਾਂ ਤੋਂ ਮੋਹ ਭੰਗ ਕਰ ਲੈਣ। ਉਨ੍ਹਾਂ ਅਨੁਸਾਰ ਜੇਕਰ ਇਹ ਟੈਸਟ ਬੱਚਿਆਂ ਦੀਆਂ ਪ੍ਰੀਖਿਆਵਾਂ ਤੋਂ ਬਾਅਦ ਲਿਆ ਜਾਂਦਾ ਤਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਹੋਣਾ। ਸਰਕਾਰ ਨੇ ਜਾਣਬੁੱਝ ਕੇ ਸਾਡੇ ਬੱਚਿਆਂ ਦੇ ਭਵਿੱਖ ਤੇ ਪੜ੍ਹਾਈ ਨਾਲ ਖਿਲਵਾੜ ਕੀਤਾ ਹੈ। ਅਧਿਆਪਕਾਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਸਿੱਖਿਆ ਦਾ ਮਿਆਰ ਉੱਚਾ ਹੋਣ ਦੀ ਬਜਾਏ ਡਿੱਗ ਰਿਹਾ ਹੈ। ਜੇਕਰ ਸਰਕਾਰ ਨੇ ਜਲਦ ਹੀ ਆਪਣਾ ਅੜੀਅਲ ਰਵੱਈਆ ਨਾ ਤਿਆਗਿਆ, ਤਾਂ ਇਸ ਦਾ ਖ਼ਾਮਿਆਜ਼ਾ ਆਉਣ ਵਾਲੀਆਂ ਵਿਧਾਨਸਭਾ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
