PM ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਤੋਹਫ਼ੇ ’ਚ ਦਿੱਤੀ ‘ਕ੍ਰਿਸ਼ਨ ਪੱਖੀ’, ਜਾਣੋ ਕਿਉਂ ਹੈ ਖ਼ਾਸ

Sunday, Mar 20, 2022 - 11:03 AM (IST)

PM ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਤੋਹਫ਼ੇ ’ਚ ਦਿੱਤੀ ‘ਕ੍ਰਿਸ਼ਨ ਪੱਖੀ’, ਜਾਣੋ ਕਿਉਂ ਹੈ ਖ਼ਾਸ

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਦੋ ਦਿਨਾਂ ਅਧਿਕਾਰਤ ਯਾਤਰਾ ’ਤੇ ਆਏ ਜਾਪਾਨ ਦੇ ਪ੍ਰਧਾਨ ਮੰਤਰੀ  ਫੁਮਿਓ ਕਿਸ਼ਿਦਾ ਨੂੰ ‘ਕ੍ਰਿਸ਼ਨ ਪੰਖੀ’ ਤੋਹਫ਼ੇ ’ਚ ਦਿੱਤੀ ਹੈ। ਇਹ ਚੰਦਨ ਦੀ ਲੱਕੜ ਨਾਲ ਬਣੀ ਹੈ ਅਤੇ ਇਸ ਦੇ ਕਿਨਾਰਿਆਂ ’ਤੇ ਭਗਵਾਨ ਕ੍ਰਿਸ਼ਨ ਦੀਆਂ ਵੱਖ-ਵੱਖ ਮੁਦਰਾਵਾਂ ਦਰਸਾਈਆਂ ਗਈਆਂ ਹਨ। 

ਇਹ ਵੀ ਪੜ੍ਹੋ: ਭਾਰਤ ’ਚ 3.2 ਲੱਖ ਕਰੋੜ ਨਿਵੇਸ਼ ਕਰੇਗਾ ਜਾਪਾਨ; 6 ਸਮਝੌਤਿਆਂ ’ਤੇ ਕੀਤੇ ਹਸਤਾਖਰ

PunjabKesari

ਕੀ ਹੈ ਖਾਸੀਅਤ ਇਸ ‘ਕ੍ਰਿਸ਼ਨ ਪੰਖੀ’ ਦੀ
ਅਧਿਕਾਰਤ ਸੂਤਰਾਂ ਮੁਤਾਬਕ ਪੰਖੀ ਨੂੰ ਰਿਵਾਇਤੀ ਯੰਤਰਾਂ ਜ਼ਰੀਏ ਉਕੇਰਿਆਂ ਗਿਆ ਹੈ ਅਤੇ ਇਸ ਦੇ ਉੱਪਰ ਹੱਥ ਨਾਲ ਨੱਕਾਸ਼ੀ ਕਰ ਤਿਆਰ ਕੀਤੀ ਗਈ ਮੋਰ ਦੀ ਆਕ੍ਰਿਤੀ ਹੈ, ਜੋ ਕਿ ਭਾਰਤ ਦਾ ਰਾਸ਼ਟਰੀ ਪੰਛੀ ਹੈ। ਇਸ ‘ਕ੍ਰਿਸ਼ਨ ਪੰਖੀ’ ਦਾ ਨਿਰਮਾਣ ਰਾਜਸਥਾਨ ਦੇ ਚੁਰੂ ’ਚ ਹੁਨਰਮੰਦ ਕਾਰੀਗਰਾਂ ਵਲੋਂ ਕੀਤੀ ਗਈਹੈ। ਇਹ ਕਲਾਕ੍ਰਿਤੀ ਸ਼ੁੱਧ ਚੰਦਨ ਦੀ ਲੱਕੜ ਨਾਲ ਬਣੀ ਹੈ, ਜੋ ਕਿ ਮੁੱਖ ਰੂਪ ਨਾਲ ਭਾਰਤ ਦੇ ਦੱਖਣੀ ਹਿੱਸਿਆਂ ਦੇ ਜੰਗਲਾਂ ’ਚ ਮਿਲਦੀ ਹੈ।

ਇਹ ਵੀ ਪੜ੍ਹੋ: ਜਾਮੀਆ ਮਿਲੀਆ ਇਸਲਾਮੀਆ ਦੇ 52 ਵਿਦਿਆਰਥੀਆਂ ਨੇ UPSC ਪ੍ਰੀਖਿਆ ਕੀਤੀ ਪਾਸ, ਹੁਣ ਇੰਟਰਵਿਊ ਦੀ ਵਾਰੀ

PunjabKesari

ਫੁਮਿਓ ਕਿਸ਼ਿਦਾ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਸ਼ਨੀਵਾਰ ਦੁਪਹਿਰ ਲੱਗਭਗ 3.40 ਵਜੇ ਨਵੀਂ ਦਿੱਲੀ ਪਹੁੰਚੇ ਸਨ। ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਭਾਰਤ ਦੌਰੇ ’ਤੇ ਦਿੱਲੀ ਸਥਿਤ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦਰਮਿਆਨ ਕਈ ਮੁੱਦਿਆਂ ’ਤੇ ਗੱਲਬਾਤ ਹੋਈ। 14ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਵਿਚ ਭਾਰਤ ਅਤੇ ਜਾਪਾਨ ਦਰਮਿਆਨ 6 ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ।

ਇਹ ਵੀ ਪੜ੍ਹੋ: ਇਸ ਤਾਰੀਖ਼ ਨੂੰ ਹੋਵੇਗੀ ਯੋਗੀ ਆਦਿੱਤਿਆਨਾਥ ਦੀ ਤਾਜਪੋਸ਼ੀ, ਦੂਜੀ ਵਾਰ ਬਣਨਗੇ ਯੂ. ਪੀ. ਦੇ CM

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ?


author

Tanu

Content Editor

Related News