ਛੜਿਆਂ ਦੀ ਲੱਗੇਗੀ ਪੈਨਸ਼ਨ? ਸੁਖਬੀਰ ਬਾਦਲ ਕੋਲ ਪਹੁੰਚੀ ਮੰਗ, ਜਾਣੋ ਕੀ ਬੋਲੇ ਅਕਾਲੀ ਦਲ ਦੇ ਪ੍ਰਧਾਨ

Monday, Feb 23, 2026 - 11:00 AM (IST)

ਛੜਿਆਂ ਦੀ ਲੱਗੇਗੀ ਪੈਨਸ਼ਨ? ਸੁਖਬੀਰ ਬਾਦਲ ਕੋਲ ਪਹੁੰਚੀ ਮੰਗ, ਜਾਣੋ ਕੀ ਬੋਲੇ ਅਕਾਲੀ ਦਲ ਦੇ ਪ੍ਰਧਾਨ

ਸੰਗਰੂਰ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜਕੱਲ ਚੋਣ ਮੁਹਿੰਮ ਦੇ ਲਈ ਵੱਖ-ਵੱਖ ਹਲਕਿਆਂ ਵਿਚ ਜਾ ਰਹੇ ਹਨ। ਇਸ ਦੌਰਾਨ ਜਿੱਥੇ ਉਹ ਪੰਜਾਬ ਦੀ ਤਰੱਕੀ ਲਈ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਆਪਣਾ ਵਿਜ਼ਨ ਸਾਂਝਾ ਕਰ ਰਹੇ ਹਨ, ਉੱਥੇ ਹੀ ਲੋਕ ਵੀ ਉਨ੍ਹਾਂ ਨਾਲ ਆਪੋ-ਆਪਣੀਆਂ ਮੰਗਾਂ ਸਾਂਝੀਆਂ ਕਰ ਰਹੇ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਕੋਲ ਇਕ ਅਨੋਖਾ ਮਸਲਾ ਪਹੁੰਚਿਆ ਹੈ। 

ਦਰਅਸਲ, ਸੁਖਬੀਰ ਸਿੰਘ ਬਾਦਲ ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਇਕ ਪ੍ਰੋਗਰਾਮ 'ਚ ਸ਼ਮੂਲੀਅਤ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉੱਥੇ ਬੈਠੇ-ਬੈਠੇ ਉਨ੍ਹਾਂ ਕੋਲ ਇਕ ਮੰਗ ਆਈ ਹੈ ਕਿ ਹਰ ਪਿੰਡ ਵਿਚ 15-20 ਛੜੇ ਹੁੰਦੇ ਹਨ, ਉਨ੍ਹਾਂ ਬਾਰੇ ਵੀ ਕੁਝ ਸੋਚਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਆਖਿਆ ਗਿਆ ਕਿ ਕਈ ਛੜਿਆਂ ਨੂੰ ਰੋਟੀ ਪੁੱਛਣ ਵਾਲਾ ਵੀ ਨਹੀਂ ਹੈ, ਉਨ੍ਹਾਂ ਦੀ ਪੈਨਸ਼ਨ ਲਗਾਈ ਜਾਣੀ ਚਾਹੀਦੀ ਹੈ। ਸੁਖਬੀਰ ਨੇ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ, 'ਸਾਡਾ ਪ੍ਰਧਾਨ ਮੰਤਰੀ ਵੀ ਉਹੀ ਐ'। ਸੁਖਬੀਰ ਨੇ ਕਿਹਾ ਕਿ ਉਹ ਇਸ ਮਸਲੇ 'ਤੇ ਵਿਚਾਰ ਕਰਨਗੇ। 


author

Anmol Tagra

Content Editor

Related News