ਲਿਫਟ ਦੇ ਬਹਾਨੇ ਔਰਤ ਨੂੰ ਲੈ ਗਏ ਮੁਲਜ਼ਮ, ਬੰਧਕ ਬਣਾ ਕੇ ਤਿੰਨ ਦਿਨ ਤਕ ਕੀਤਾ ਜਬਰ ਜਨਾਹ

Wednesday, Sep 04, 2024 - 10:57 PM (IST)

ਲਿਫਟ ਦੇ ਬਹਾਨੇ ਔਰਤ ਨੂੰ ਲੈ ਗਏ ਮੁਲਜ਼ਮ, ਬੰਧਕ ਬਣਾ ਕੇ ਤਿੰਨ ਦਿਨ ਤਕ ਕੀਤਾ ਜਬਰ ਜਨਾਹ

ਆਗਰਾ : ਆਗਰਾ ਵਿਚ ਇਕ ਔਰਤ ਨੂੰ ਕਥਿਤ ਤੌਰ 'ਤੇ ਬੰਧਕ ਬਣਾ ਕੇ ਤਿੰਨ ਦਿਨ ਤੱਕ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ ਮੁਤਾਬਕ ਸ਼ਨੀਵਾਰ ਸਵੇਰੇ ਉਹ ਆਪਣੇ ਪਿੰਡ ਤੋਂ ਸਹੁਰੇ ਘਰ ਜਾ ਰਹੀ ਸੀ ਕਿ ਦੋ ਵਿਅਕਤੀ ਇਕ ਟਰੱਕ ਲੈ ਕੇ ਆਏ ਅਤੇ ਉਸ ਨੂੰ ਲਿਫਟ ਦੇਣ ਦੀ ਪੇਸ਼ਕਸ਼ ਕੀਤੀ। 

ਉਸ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਨੂੰ ਟਰੱਕ ਵਿੱਚ ਬਿਠਾ ਕੇ ਦੋਵੇਂ ਮੁਲਜ਼ਮਾਂ ਨੇ ਖੇੜਾਗੜ੍ਹ ਵਿਚ ਇੱਕ ਥਾਂ ’ਤੇ ਟਰੱਕ ਰੋਕ ਕੇ ਉਸ ਨੂੰ ਕੋਲਡ ਡਰਿੰਕ ਪਿਲਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਨੀਂਦ ਆਉਣ ਲੱਗੀ ਅਤੇ ਜਦੋਂ ਸ਼ਾਮ ਨੂੰ ਉਹ ਜਾਗ ਪਈ ਤਾਂ ਉਸ ਦੀ ਹਾਲਤ ਖਰਾਬ ਸੀ। ਇਸ ਦੌਰਾਨ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਔਰਤ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮਾਂ ਨੇ ਉਸ ਨੂੰ ਸ਼ਮਸਾਬਾਦ ਦੇ ਇੱਕ ਅਲੱਗ ਇਲਾਕੇ ਵਿਚ ਇੱਕ ਟਰੱਕ ਵਿੱਚ ਬੰਦ ਰੱਖਿਆ ਅਤੇ ਤਿੰਨ ਦਿਨ ਤੱਕ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਇਕ ਹੋਰ ਡਰਾਈਵਰ ਦੀ ਦਖਲਅੰਦਾਜ਼ੀ ਨਾਲ ਉਸ ਨੂੰ ਛੁਡਵਾਇਆ ਗਿਆ ਅਤੇ ਘਰ ਪਹੁੰਚ ਕੇ ਉਸ ਨੇ ਆਪਣੇ ਪਰਿਵਾਰ ਨੂੰ ਆਪਣੀ ਤਕਲੀਫ ਦੱਸੀ। ਇਸ ਸਬੰਧੀ ਥਾਣਾ ਕਗਰੌਲ ਦੇ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਮਿਲੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਜਾ ਰਹੀ ਹੈ।


author

Baljit Singh

Content Editor

Related News