ਲਾਰੈਂਸ ਦੇ ਵਕੀਲ ''ਤੇ ਹਮਲੇ ਦੇ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ ! ਮੁੱਖ ਮੁਲਜ਼ਮ ਕੀਤਾ ਗ੍ਰਿਫ਼ਤਾਰ

Tuesday, Mar 03, 2026 - 11:18 AM (IST)

ਲਾਰੈਂਸ ਦੇ ਵਕੀਲ ''ਤੇ ਹਮਲੇ ਦੇ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ ! ਮੁੱਖ ਮੁਲਜ਼ਮ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕਾਨੂੰਨੀ ਟੀਮ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ 'ਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੁੱਖ ਮੁਲਜ਼ਮ ਰੋਹਿਤ ਸੋਲੰਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਹਮਲਾ ਬੀਤੇ ਮੰਗਲਵਾਰ ਰਾਤ ਨੂੰ ਉੱਤਰੀ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ 'ਚ ਸਥਿਤ ਮਰਘਾਟ ਬਾਬਾ ਮੰਦਰ ਦੇ ਨੇੜੇ ਹੋਇਆ ਸੀ। ਜਾਣਕਾਰੀ ਅਨੁਸਾਰ, 24 ਫਰਵਰੀ ਦੀ ਦੇਰ ਰਾਤ ਜਦੋਂ ਐਡਵੋਕੇਟ ਦੀਪਕ ਖੱਤਰੀ ਆਪਣੀ ਟੀਮ ਨਾਲ ਮੰਦਰ ਤੋਂ ਕਾਰ 'ਚ ਵਾਪਸ ਆ ਰਹੇ ਸਨ, ਤਾਂ ਮੋਟਰਸਾਈਕਲ ਸਵਾਰ ਤਿੰਨ ਹਮਲਾਵਰਾਂ ਨੇ ਪਿੱਛੋਂ ਕਾਰ 'ਤੇ 6 ਰਾਊਂਡ ਫਾਇਰ ਕੀਤੇ। ਇਸ ਹਮਲੇ ਦੌਰਾਨ ਕਾਰ 'ਚ ਸਵਾਰ 5 ਲੋਕਾਂ 'ਚੋਂ ਸੰਦੀਪ ਨਾਮਕ ਨੌਜਵਾਨ ਨੂੰ 2 ਗੋਲੀਆਂ ਲੱਗੀਆਂ, ਜੋ ਇਸ ਵੇਲੇ ਸਿਰ ਗੰਗਾ ਰਾਮ ਹਸਪਤਾਲ 'ਚ ਜ਼ੇਰੇ ਇਲਾਜ ਹੈ। ਐਡਵੋਕੇਟ ਦੀਪਕ ਖੱਤਰੀ ਇਸ ਹਮਲੇ 'ਚ ਵਾਲ-ਵਾਲ ਬਚ ਗਏ।

ਰੋਹਿਤ ਗੋਧਾਰਾ ਗੈਂਗ ਨੇ ਲਈ ਜ਼ਿੰਮੇਵਾਰੀ 

ਰਾਜਸਥਾਨੀ ਗੈਂਗਸਟਰ ਰੋਹਿਤ ਗੋਧਾਰਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗੋਧਾਰਾ ਨੇ ਆਪਣੇ ਸਾਥੀਆਂ ਨਵੀਨ ਬਾਕਸਰ, ਰਾਹੁਲ ਫਤਿਹਪੁਰ ਅਤੇ ਸੰਨੀ ਯਾਮਾ ਨਾਲ ਮਿਲ ਕੇ ਦਾਅਵਾ ਕੀਤਾ ਕਿ ਇਹ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਦੀਪਕ ਖੱਤਰੀ ਕਥਿਤ ਤੌਰ 'ਤੇ ਪੁਲਸ ਨੂੰ ਜਾਣਕਾਰੀ ਦੇ ਰਿਹਾ ਸੀ। ਐਡਵੋਕੇਟ ਦੀਪਕ ਖੱਤਰੀ ਨੇ ਦੋਸ਼ ਲਾਇਆ ਹੈ ਕਿ ਹਮਲੇ ਤੋਂ ਬਾਅਦ ਵੀ ਰੋਹਿਤ ਗੋਦਾਰਾ ਵੱਲੋਂ ਉਨ੍ਹਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ।

ਪੁਲਸ ਕਾਰਵਾਈ ਅਤੇ ਚਿੰਤਾਵਾਂ 

ਉੱਤਰੀ ਦਿੱਲੀ ਦੇ ਡੀਸੀਪੀ ਰਾਜਾ ਬੰਥੀਆ ਨੇ ਦੱਸਿਆ ਕਿ ਪੁਲਸ ਸੀਸੀਟੀਵੀ ਫੁਟੇਜ ਅਤੇ ਮੁਖਬਰਾਂ ਦੀ ਮਦਦ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਰੋਹਿਤ ਸੋਲੰਕੀ ਦੀ ਗ੍ਰਿਫ਼ਤਾਰੀ ਨੂੰ ਪੁਲਸ ਇਕ ਵੱਡੀ ਪ੍ਰਾਪਤੀ ਮੰਨ ਰਹੀ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਇਸ ਘਟਨਾ ਨੇ ਹਾਈ-ਪ੍ਰੋਫਾਈਲ ਗੈਂਗਸਟਰਾਂ ਦੇ ਕੇਸ ਲੜਨ ਵਾਲੇ ਵਕੀਲਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਕਾਨੂੰਨੀ ਮਾਹਿਰਾਂ ਨੇ ਵਕੀਲਾਂ ਲਈ ਤੁਰੰਤ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News