ਸ਼ਰਮਨਾਕ: ਟਿਊਸ਼ਨ ਟੀਚਰ ਨੇ ਧਮਕੀਆਂ ਦੇ ਵਿਦਿਆਰਥਣਾਂ ਨਾਲ ਕੀਤਾ ਜਬਰ-ਜ਼ਨਾਹ, ਦੋ ਸਾਲ ਕੀਤਾ ਬਲੈਕਮੇਲ

Thursday, Mar 12, 2026 - 09:25 AM (IST)

ਸ਼ਰਮਨਾਕ: ਟਿਊਸ਼ਨ ਟੀਚਰ ਨੇ ਧਮਕੀਆਂ ਦੇ ਵਿਦਿਆਰਥਣਾਂ ਨਾਲ ਕੀਤਾ ਜਬਰ-ਜ਼ਨਾਹ, ਦੋ ਸਾਲ ਕੀਤਾ ਬਲੈਕਮੇਲ

ਨਵੀਂ ਦਿੱਲੀ (ਬੁਰਾੜੀ) : ਦਿੱਲੀ ਦੇ ਬੁਰਾੜੀ ਇਲਾਕੇ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਿੱਜੀ ਸੰਸਥਾ ਦੇ ਟਿਊਸ਼ਨ ਟੀਚਰ ਵੱਲੋਂ ਪਿਛਲੇ ਦੋ ਸਾਲਾਂ ਤੋਂ ਆਪਣੀਆਂ ਤਿੰਨ ਨਾਬਾਲਗ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ। ਮੁਲਜ਼ਮ ਅਧਿਆਪਕ 12ਵੀਂ ਜਮਾਤ ਦੀਆਂ ਇਨ੍ਹਾਂ ਵਿਦਿਆਰਥਣਾਂ ਨੂੰ ਫੋਟੋਆਂ ਅਤੇ ਵੀਡੀਓ ਵਾਇਰਲ ਕਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ।

ਇਹ ਵੀ ਪੜ੍ਹੋ - 'ਮੈਂ ਉਨ੍ਹਾਂ ਨੂੰ 20 ਸਾਲਾਂ ਤੋਂ ਮਾਰਨਾ ਚਾਹੁੰਦਾ...', ਫਾਰੂਕ ਅਬਦੁੱਲਾ 'ਤੇ ਪਿਸਤੌਲ ਤਾਨਣ ਵਾਲੇ ਸਖ਼ਸ਼ ਦਾ ਵੱਡਾ ਖੁਲਾਸਾ

ਸ਼ਰਾਬ ਦੇ ਨਸ਼ੇ 'ਚ ਕੀਤੀ ਹੈਵਾਨੀਅਤ
ਪੀੜਤ ਵਿਦਿਆਰਥਣਾਂ ਨੇ ਪੁਲਸ ਨੂੰ ਦੱਸਿਆ ਕਿ ਅਕਤੂਬਰ 2024 ਵਿੱਚ ਮੁਲਜ਼ਮ ਅਧਿਆਪਕ ਧੀਰਜ ਚੌਧਰੀ ਨੇ ਜਨਮਦਿਨ ਦੀ ਪਾਰਟੀ ਦੇ ਬਹਾਨੇ ਉਨ੍ਹਾਂ ਨੂੰ ਬੁਲਾਇਆ ਸੀ। ਸ਼ਰਾਬ ਦੇ ਨਸ਼ੇ ਵਿੱਚ ਧੁਤ ਮੁਲਜ਼ਮ ਨੇ ਤਿੰਨਾਂ ਵਿਦਿਆਰਥਣਾਂ ਦੀ ਬੈਲਟ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਉਹ ਲਗਾਤਾਰ ਏ.ਆਈ. (AI) ਤਕਨੀਕ ਰਾਹੀਂ ਅਸ਼ਲੀਲ ਫੋਟੋਆਂ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਦੀ ਧਮਕੀ ਦਿੰਦਾ ਰਿਹਾ।

ਇਹ ਵੀ ਪੜ੍ਹੋ - ਬੋਰਡ ਦੀ ਪ੍ਰੀਖਿਆ ਲਈ ਰੋਲ ਨੰਬਰ ਸਲਿੱਪ 'ਤੇ ਵਿਦਿਆਰਥੀ ਦੀ ਥਾਂ ਲਾ 'ਤੀ ਕੁੱਤੇ ਦੀ ਤਸਵੀਰ, ਭੱਖਿਆ ਮਾਮਲਾ

ਕੁੰਡੀ ਲਗਾ ਕੇ ਮੌਕੇ ਤੋਂ ਫ਼ਰਾਰ ਹੋਇਆ ਮੁਲਜ਼ਮ
ਸੋਮਵਾਰ ਨੂੰ ਜਦੋਂ ਮੁਲਜ਼ਮ ਇੱਕ ਪੀੜਤਾ ਦੇ ਘਰ ਪਹੁੰਚਿਆ ਅਤੇ ਉਸ ਦੇ ਚਰਿੱਤਰ 'ਤੇ ਸਵਾਲ ਚੁੱਕਣ ਲੱਗਾ, ਤਾਂ ਪੀੜਤਾ ਨੇ ਪਰਿਵਾਰ ਸਾਹਮਣੇ ਸਾਰੀ ਹਕੀਕਤ ਬਿਆਨ ਕਰ ਦਿੱਤੀ। ਇਹ ਸੁਣਦੇ ਹੀ ਮੁਲਜ਼ਮ ਘਬਰਾ ਗਿਆ ਅਤੇ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਕੇ ਫ਼ਰਾਰ ਹੋ ਗਿਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਜਬਰ-ਜ਼ਨਾਹ, ਪੋਕਸੋ ਐਕਟ, ਕੁੱਟਮਾਰ ਅਤੇ ਬੰਧਕ ਬਣਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਕਲਯੁੱਗੀ ਪਿਓ ਦਾ ਕਾਰਾ: 6 ਸਾਲਾ ਮਾਸੂਮ ਬੇਟੀ ਨਾਲ ਕੀਤਾ ਜਿਨਸੀ ਸ਼ੋਸ਼ਣ
ਬੁਰਾੜੀ ਇਲਾਕੇ ਵਿੱਚ ਹੀ ਇੱਕ ਹੋਰ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਤਾ ਨੇ ਆਪਣੀ ਹੀ 6 ਸਾਲਾ ਮਾਸੂਮ ਬੇਟੀ ਦਾ ਜਿਨਸੀ ਸ਼ੋਸ਼ਣ ਕੀਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਐਲ.ਕੇ.ਜੀ. ਵਿੱਚ ਪੜ੍ਹਦੀ ਬੱਚੀ ਇਲਾਜ ਲਈ 'ਚਾਚਾ ਨਹਿਰੂ ਹਸਪਤਾਲ' ਪਹੁੰਚੀ ਅਤੇ ਉੱਥੇ ਡਾਕਟਰਾਂ ਨੂੰ ਆਪਣੀ ਆਪਬੀਤੀ ਸੁਣਾਈ। ਜਾਣਕਾਰੀ ਮੁਤਾਬਕ ਜਦੋਂ ਬੱਚੀ ਨੇ ਪਹਿਲਾਂ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਸੀ, ਤਾਂ ਮਾਂ ਨੇ ਸਖ਼ਤ ਕਾਰਵਾਈ ਕਰਨ ਦੀ ਬਜਾਏ ਸਿਰਫ਼ ਪਿਤਾ ਨੂੰ ਬੱਚੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਡਾਕਟਰ ਦੀ ਸੂਚਨਾ 'ਤੇ ਬੁਰਾੜੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਪਿਤਾ ਖ਼ਿਲਾਫ਼ ਪੋਕਸੋ ਐਕਟ ਅਤੇ ਜਬਰ-ਜ਼ਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬੱਚੀ ਦੀ ਕਾਊਂਸਲਿੰਗ ਕਰਵਾਈ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ - ਹੁਣ ਹੋਟਲਾਂ-ਢਾਬਿਆਂ 'ਤੇ ਮਹਿੰਗੀ ਹੋਵੇਗੀ ਰੋਟੀ, LPG Shortage ਕਾਰਨ ਵੱਧ ਸਕਦੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News