SEBI ਨੇ ਮਿਊਚੁਅਲ ਫੰਡ ਲਈ ਇਕ ਦਿਨ ਦੀ ਉਧਾਰੀ ਨੂੰ ਲੈ ਕੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
Saturday, Mar 14, 2026 - 02:08 PM (IST)
ਬਿਜ਼ਨੈੱਸ ਡੈਸਕ - ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਮਿਊਚੁਅਲ ਫੰਡ ਯੋਜਨਾਵਾਂ ਲਈ ਬੈਂਕ ਵਰਗੇ ਵਿੱਤੀ ਸੰਸਥਾਨਾਂ ਤੋਂ ਇਕ ਦਿਨ ਦੀ ਉਧਾਰੀ ਲੈਣ ਦੀ ਵਿਵਸਥਾ ਦੇ ਸਬੰਧ ’ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਵਿਵਸਥਾ ਤਹਿਤ ਮਿਊਚੁਅਲ ਫੰਡ ਯੋਜਨਾਵਾਂ ਚਲਾਉਣ ਵਾਲੀ ਜਾਇਦਾਦ ਪ੍ਰਬੰਧਨ ਕੰਪਨੀ (ਏ. ਐੱਮ. ਸੀ.) ਦੇ ਨਿਰਦੇਸ਼ਕ ਮੰਡਲ ਦੇ ਨਾਲ ਹੀ ਟ੍ਰਸਟੀ ਬੋਰਡ ਨੂੰ ਵੀ ਇਕ ਦਿਨ ਦੀ ਉਧਾਰੀ ਸਹੂਲਤਾਂ ਦੀ ਵਰਤੋਂ ਨੂੰ ਕੰਟਰੋਲ ਕਰਨ ਵਾਲੀ ਨੀਤੀ ਨੂੰ ਮਨਜ਼ੂਰੀ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਜੰਗ ਦੀ ਮਾਰ: ਭਾਰਤ 'ਚ ਹੁਣ ਪੀਣ ਵਾਲਾ ਪਾਣੀ ਵੀ ਹੋਵੇਗਾ ਮਹਿੰਗਾ, ਜਾਣੋ ਕਿੰਨੀਆਂ ਵਧਣਗੀਆਂ ਕੀਮਤਾਂ
ਇਹ ਵੀ ਪੜ੍ਹੋ : LPG ਬੁਕਿੰਗ ਲਈ ਫੋਨ ਕਾਲ ਤੋਂ ਇਲਾਵਾ ਅਪਣਾਓ ਇਹ ਸੌਖੇ ਤਰੀਕੇ, ਇੰਝ ਕਰੋ ਸ਼ਿਕਾਇਤ
ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਆਪਣੇ ਸਰਕੂਲਰ ’ਚ ਕਿਹਾ ਕਿ ਏ. ਐੱਮ. ਸੀ. ਇਸ ਪ੍ਰਵਾਨਿਤ ਨੀਤੀ ਨੂੰ ਆਪਣੀ ਵੈੱਬਸਾਈਟ ’ਤੇ ਵੀ ਪ੍ਰਦਰਸ਼ਿਤ ਕਰਨਗੀਆਂ। ਸੇਬੀ ਨੇ ਕਿਹਾ ਕਿ ਇਕ ਦਿਨ ਲਈ ਲਈ ਗਈ ਉਧਾਰੀ ਦੀ ਵਰਤੋਂ ਸਿਰਫ਼ ਵਿਸ਼ੇਸ਼ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਇਨ੍ਹਾਂ ’ਚ ਯੂਨਿਟ ਦੀ ਮੁੜ-ਖਰੀਦ ਜਾਂ ਭੁਗਤਾਨ, ਵਿਆਜ ਦਾ ਭੁਗਤਾਨ ਜਾਂ ਯੂਨਿਟਧਾਰਕਾਂ ਨੂੰ ਪੂੰਜੀ ਨਿਕਾਸੀ ਦਾ ਭੁਗਤਾਨ ਸ਼ਾਮਲ ਹੈ। ਰੈਗੂਲੇਟਰ ਨੇ ਇਹ ਵੀ ਸ਼ਰਤ ਰੱਖੀ ਕਿ ਉਧਾਰੀ ਦੀ ਰਾਸ਼ੀ ਉਸੇ ਦਿਨ ਮਿਲਣ ਵਾਲੀਆਂ ਤੈਅਸ਼ੁਦਾ ਪ੍ਰਾਪਤੀਆਂ ਤੋਂ ਵੱਧ ਨਹੀਂ ਹੋ ਸਕਦੀ ਹੈ। ਸੇਬੀ ਨੇ ਕਿਹਾ ਕਿ ਮਿਊਚੁਅਲ ਫੰਡਾਂ ਲਈ ਇਕ ਦਿਨ ਦੀ ਉਧਾਰੀ ਦੀਆਂ ਇਹ ਸ਼ਰਤਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ
ਇਹ ਵੀ ਪੜ੍ਹੋ : ਸੋਨਾ ਬਣਾਏਗਾ ਨਵੇਂ ਰਿਕਾਰਡ!! ਮਾਹਿਰਾਂ ਨੇ ਕਰ'ਤੀ ਹੈਰਾਨ ਕਰਦੀ ਭਵਿੱਖਬਾਣੀ
ਇਹ ਵੀ ਪੜ੍ਹੋ : ਵੱਡਾ ਝਟਕਾ! ਇਨ੍ਹਾਂ ਖੇਤਰਾਂ ਲਈ ਫਿਰ ਬਦਲ ਗਏ LPG ਗੈਸ ਬੁਕਿੰਗ ਦੇ ਨਿਯਮ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
