ਕਸ਼ਮੀਰ ਘਾਟੀ ''ਚ ਟਰੇਨ ਸੇਵਾਵਾਂ ਮੁਅੱਤਲ

03/12/2018 11:57:15 AM

ਸ਼੍ਰੀਨਗਰ — ਅਨੰਤਨਾਗ ਜ਼ਿਲੇ 'ਚ ਸੁਰੱਖਿਆ ਫੌਜਾਂ ਦੇ ਨਾਲ ਅੱਜ ਸਵੇਰੇ ਮੁਕਾਬਲੇ 'ਚ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੇ ਬਾਅਦ ਸੁਰੱਖਿਆ ਕਾਰਨ ਘਾਟੀ 'ਚ ਟਰੇਨ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਘਾਟੀ ਨੂੰ ਦੇਸ਼ ਦੇ ਵਿਸ਼ੇਸ਼ ਇਲਾਕਿਆਂ ਨਾਲ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ ਆਵਾਜਾਈ ਲਈ ਇਕ ਪਾਸੇ ਤੋਂ ਖੋਲ੍ਹਿਆ ਹੋਇਆ ਹੈ, ਜਿਸ ਨਾਲ ਜੂੰਮ ਤੋਂ ਸ਼੍ਰੀਨਗਰ ਲਈ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਜਾਰੀ ਹੈ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਘਾਟੀ 'ਚ ਟਰੇਨ ਸੇਵਾਵਾਂ ਦੇ ਸੰੰਬੰਧ 'ਚ ਅੱਜ ਤਾਜ਼ਾ ਅਡਵਾਇਜ਼ਰੀ(ਸਲਾਹ) ਜਾਰੀ ਕੀਤੀ ਸੀ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਕਦਮ ਚੁੱਕਿਆ। ਜੰਮੂ ਖੇਤਰ ਦੇ ਬਨੀਆਲ ਤੋਂ ਸ਼੍ਰੀਨਗਰ ਲਈ ਰਵਾਨਾ ਹੋਈ ਟਰੇਨ ਨੂੰ ਅਨੰਤਪੁਰ 'ਚ ਰੋਕ ਦਿੱਤਾ ਗਿਆ ਸੀ। ਇਸੀ ਤਰ੍ਹਾਂ ਬਾਰਾਮੁਲਾ ਤੋਂ ਵੀ ਸ਼੍ਰੀਨਗਰ ਲਈ ਰਵਾਨਾ ਹੋਈ ਟਰੇਨ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੜਗਾਮ-ਸ਼੍ਰੀਨਗਰ ਅਤੇ ਅਨੰਤਪੁਰਾ-ਕਾਜੀਗੁੰਡ ਅਤੇ ਬਨੀਹਾਲ ਵਿਚਕਾਰ ਟਰੇਨ ਨਹੀਂ ਚੱਲੇਗੀ । ਇਸੀ ਤਰ੍ਹਾਂ ਉਤਰ ਕਸ਼ੀਮਰ 'ਚ ਸ਼੍ਰੀਨਗਰ-ਬੜਗਾਮ ਅਤੇ ਬਾਰਾਮੁਲਾ ਵਿਚਕਾਰ ਟਰੇਨ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਕੁਝ ਲੋਕਾਂ ਨੇ ਦੱਖਣੀ ਕਸ਼ਮੀਰ ਦੇ ਬਿਜ਼ਬੇਹਰਾ ਪੁੱਲ 'ਤੇ ਰੇਲ ਪਟੜੀ 'ਤੇ ਜ਼ਾਮ ਲਗਾ ਦਿੱਤਾ ਹੈ।


Related News