ਜੰਮੂ ਕਸ਼ਮੀਰ : ਸ਼ੋਪੀਆਂ ''ਚ ਹਥਿਆਰਾਂ ਨਾਲ 2 ਲੋਕ ਗ੍ਰਿਫ਼ਤਾਰ

Monday, May 06, 2024 - 01:50 PM (IST)

ਜੰਮੂ ਕਸ਼ਮੀਰ : ਸ਼ੋਪੀਆਂ ''ਚ ਹਥਿਆਰਾਂ ਨਾਲ 2 ਲੋਕ ਗ੍ਰਿਫ਼ਤਾਰ

ਸ਼ੋਪੀਆਂ (ਏਜੰਸੀ)- ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਭਾਰਤੀ ਫ਼ੌਜ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਅਤੇ ਜਮੂ ਕਸ਼ਮੀਰ ਪੁਲਸ ਦੀ ਇਕ ਸਾਂਝੀ ਮੁਹਿੰਮ 'ਚ ਐਤਵਾਰ 2 ਲੋਕਾਂ ਨੂੰ ਹਥਿਆਰਾਂ ਨਾਲ ਫੜਿਆ ਗਿਆ ਹੈ। ਫ਼ੌਜ ਨੇ ਕਿਹਾ ਕਿ ਉਨ੍ਹਾਂ ਕੋਲੋਂ ਹਥਿਆਰ 'ਚ ਇਕ ਪਿਸਤੌਲ, 2 ਹੱਥਗੋਲੇ ਅਤੇ ਹੋਰ ਯੁੱਧ ਸਮੱਗਰੀ ਸ਼ਾਮਲ ਹੈ।

ਫ਼ੌਜ ਨੇ 'ਐਕਸ' 'ਤੇ ਪੋਸਟ ਕਰ ਕੇ ਕਿਹਾ,''ਵਿਸ਼ੇਸ਼ ਖੁਫ਼ੀਆ ਸੂਚਨਾ ਦੇ ਆਧਾਰ 'ਤੇ, ਅੱਜ ਭਾਰਤੀ ਫ਼ੌਜ, ਸੀ.ਆਰ.ਪੀ.ਐੱਫ. ਅਤੇ ਜੰਮੂ ਕਸ਼ਮੀਰ ਪੁਲਸ ਵਲੋਂ ਅਲੂਰਾ, ਸ਼ੋਪੀਆਂ 'ਚ ਇਕ ਸਾਂਝੀ ਮੋਬਾਇਲ ਵਾਹਨ ਚੈੱਕ ਪੋਸਟ (ਐੱਮ.ਵੀ.ਸੀ.ਪੀ.) ਸਥਾਨਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਇਕ ਪਿਸਤੌਲ, 2 ਹੈਂਡ ਗ੍ਰਨੇਡ ਅਤੇ ਹੋਰ ਯੁੱਧ ਸਮੱਗਰੀ ਨਾਲ 2 ਸ਼ੱਕੀ ਵਿਅਕਤੀਆਂ ਨੂੰ ਫੜਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News