ਚੱਲਦੀ ਟਰੇਨ 'ਚ ਗਰਭਵਤੀ ਔਰਤ ਨੂੰ ਲੱਗੀਆਂ ਜਣੇਪੇ ਦੀਆਂ ਦਰਦਾਂ, ਨਾਲ ਬੈਠੀਆਂ ਔਰਤਾਂ ਨੇ ਕਰਵਾਈ ਡਿਲੀਵਰੀ (ਵੀਡੀਓ)
Wednesday, May 15, 2024 - 01:23 PM (IST)
ਲੁਧਿਆਣਾ (ਵਿਪਨ) : ਲੁਧਿਆਣਾ ਤੋਂ ਲਖਨਊ ਜਾ ਰਹੀ ਰੇਲਗੱਡੀ 'ਚ ਇਕ ਔਰਤ ਵਲੋਂ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਜੱਚਾ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਜਾਣਕਾਰੀ ਮੁਤਾਬਕ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੇ ਪਤੀ ਅੰਕੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੋਨਮ ਨਾਲ ਲੁਧਿਆਣਾ ਤੋਂ ਲਖਨਊ ਜਾ ਰਿਹਾ ਸੀ। ਉਸ ਦੀ ਪਤਨੀ ਗਰਭਵਤੀ ਸੀ ਅਤੇ ਉਸ ਦਾ ਅੱਠਵਾਂ ਮਹੀਨਾ ਚੱਲ ਰਿਹਾ ਸੀ।
ਜਦੋਂ ਰੇਲਗੱਡੀ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਲਾਂ ਪੁੱਜੀ ਤਾਂ ਮੇਰੀ ਪਤਨੀ ਨੂੰ ਦਰਦਾਂ ਸ਼ੁਰੂ ਹੋ ਗਈਆਂ ਅਤੇ ਉਹ ਦਰਦ ਨਾਲ ਤੜਫ਼ਣ ਲੱਗੀ। ਇਸ ਦੌਰਾਨ ਰੇਲਗੱਡੀ 'ਚ ਬੈਠੀਆਂ ਦੂਜੀਆਂ ਔਰਤਾਂ ਨੇ ਉਸ ਦੀ ਪਤਨੀ ਦੀ ਮਦਦ ਕੀਤੀ ਅਤੇ ਉਸ ਨੂੰ ਸੰਭਾਲਿਆ।
ਉਨ੍ਹਾਂ ਦੀ ਮਦਦ ਨਾਲ ਮੇਰੀ ਪਤਨੀ ਨੇ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਲਲਕਲਾਂ ਨੇੜੇ ਚੱਲਦੀ ਰੇਲਗੱਡੀ 'ਚ ਬੇਟੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਰੇਲਗੱਡੀ ਸਮਰਾਲਾ ਰੁਕੀ ਅਤੇ ਐਂਬੂਲੈਂਸ ਰਾਹੀਂ ਉਸ ਦੀ ਪਤਨੀ ਅਤੇ ਬੱਚੇ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਫਿਲਹਾਲ ਸਰਕਾਰੀ ਹਸਪਤਾਲ ਦੇ ਡਾਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜੱਚਾ ਅਤੇ ਬੱਚਾ ਦੋਵੇਂ ਤੰਦਰੁਸਤ ਹਨ ਅਤੇ ਬੱਚੇ ਦਾ ਵਜ਼ਨ 2 ਕਿੱਲੋ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਦੀ ਸਮਰਾਲਾ ਦੇ ਸਿਵਲ ਹਸਪਤਾਲ 'ਚ ਦੇਖ-ਰੇਖ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8