ਜੰਮੂ ਕਸ਼ਮੀਰ ਪੁਲਸ ਨੇ 9 ਡਰੱਗ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

Friday, Apr 19, 2024 - 06:05 PM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਅਨੰਤਨਾਗ ਅਤੇ ਬਾਰਾਮੂਲਾ ਜ਼ਿਲ੍ਹਿਆਂ 'ਚ ਨਸ਼ੀਲੇ ਪਦਾਰਥ ਦੇ 9 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਬਰਾਮਦ ਕੀਤੇ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ 5 ਥਾਣਾ ਖੇਤਰ 'ਚ ਨਸ਼ੀਲੇ ਪਦਾਰਥ 7 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਵਾਘਾਮਾ ਬਿਜਬੇਹਾਰਾ ਦੇ ਰਹਿਣ ਵਾਲੇ ਫਿਰੋਜ਼ ਅਹਿਮਦ ਰਾਥਰ ਅਤੇ ਏਜਾਜ਼ ਅਹਿਮਦ ਮੰਟੂ ਰਾਮ ਦੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਲਗਭਗ 9 ਕਿਲੋਗ੍ਰਾਮ ਡੋਡਾ ਪੋਸਟ ਬਰਾਮਦ ਕੀਤਾ, ਜਦੋਂ ਕਿ ਨਾਗਮ ਕੋਕਰਨਾਗ ਦੇ ਸੁਹੈਲ ਅਹਿਮਦ ਡਾਰ ਅਤੇ ਵਾਟਨਾਡਰ ਕੋਕੇਰਨਾਗ ਦੇ ਰਿਆਜ਼ ਅਹਿਮਦ ਮੀਰ ਦੇ ਕਬਜ਼ੇ ਤੋਂ 16.450 ਕਿਲੋਗ੍ਰਾਮ ਭੰਗ ਪਾਊਡਰ ਬਰਾਮਦ ਕੀਤਾ ਗਿਆ।

ਉੱਤਰਾਸੂ 'ਚ ਪੁਲਸ ਨੇ ਏਸ਼ਮੁਕਾਮ ਤੋਂ ਸ਼ਕੀਲ ਅਹਿਮਦ ਵਾਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਕਰੀਬ 21 ਗ੍ਰਾਮ ਚਰਸ, 350 ਗ੍ਰਾਮ ਡੋਡਾ ਭੁੱਕੀ ਅਤੇ 10,000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਸ ਨੇ ਇਕ ਹੋਰ ਵਿਅਕਤੀ, ਜਿਸ ਦੀ ਪਛਾਣ ਯੇਨਾਰ ਪਹਿਲਗਾਮ ਦੇ ਗੁਲਾਮ ਨਬੀ ਭੱਟ ਵਜੋਂ ਕੀਤੀ ਗਈ ਹੈ, ਨੂੰ ਲਗਭਗ ਚਾਰ ਕਿਲੋਗ੍ਰਾਮ ਡੋਡਾ ਭੁੱਕੀ ਅਤੇ 1.25 ਕਿਲੋਗ੍ਰਾਮ ਭੰਗ ਬੂਸਾ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਵਾਘਾਮਾ ਬਿਜਬੇਹਾੜਾ ਦੇ ਰਹਿਣ ਵਾਲੇ ਇੰਦਰਰਾਜ ਅਹਿਮਦ ਠੋਕਰ ਦੇ ਕਬਜ਼ੇ 'ਚੋਂ ਕਰੀਬ ਪੰਜ ਕਿੱਲੋ ਭੰਗ ਦਾ ਪਾਊਡਰ ਬਰਾਮਦ ਕੀਤਾ | ਸਾਰੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜ਼ਿਲ੍ਹੇ ਦੇ ਪੰਜ ਸਬੰਧਤ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਥਾਤਮੁੱਲਾ ਬੋਨਿਆਰ ਅਤੇ ਆਥਰਰ ਕ੍ਰੀ ਵਿਖੇ ਦੋ ਹੋਰ ਸਮੱਗਲਰਾਂ ਨੂੰ 30 ਗ੍ਰਾਮ ਚਰਸ ਅਤੇ 200 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਤਸਕਰਾਂ ਵੱਲੋਂ ਵਰਤੀ ਗਈ ਇਕ ਗੱਡੀ ਵੀ ਜ਼ਬਤ ਕੀਤੀ ਗਈ ਹੈ।


DIsha

Content Editor

Related News