ਜੰਮੂ ਕਸ਼ਮੀਰ ''ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
Sunday, May 12, 2024 - 01:30 PM (IST)
ਰਿਆਸੀ (ਭਾਸ਼ਾ)- ਸੁਰੱਖਿਆ ਫ਼ੋਰਸਾਂ ਨੇ ਐਤਵਾਰ ਨੂੰ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਜੰਗਲਾਤ ਖੇਤਰ 'ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ, ਜਿਸ 'ਚ 9 ਇਮਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ (ਆਈਈਡੀ) ਅਤੇ ਤਿੰਨ ਪਿਸਤੌਲਾਂ ਸਮੇਤ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਜ਼ ਅਤੇ ਪੁਲਸ ਦੀਆਂ ਸੰਯੁਕਤ ਟੁਕੜੀਆਂ ਨੇ ਐਤਵਾਰ ਸਵੇਰੇ ਮਾਹੌਰ ਇਲਾਕੇ ਦੇ ਕੋਟ ਬੁਧਾਨ ਜੰਗਲ 'ਚ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਦੌਰਾਨ ਟਿਕਾਣੇ ਦਾ ਪਤਾ ਲਗਾਇਆ।
ਅਧਿਕਾਰੀਆਂ ਨੇ ਕਿਹਾ,''ਤਲਾਸ਼ੀ ਦੌਰਾਨ ਇਲੈਕਟ੍ਰਿਕ ਡੇਟੋਨੇਟਰ ਤੋਂ ਇਲਾਵਾ 9 ਆਈ.ਆਈ.ਡੀ., ਤਿੰਨ ਪਿਸਤੌਲਾਂ, ਤਿੰਨ ਮੈਗਜ਼ੀਨ, ਪਿਸਤੌਲ ਦੀਆਂ 20 ਗੋਲੀਆਂ, ਇਕ ਕਿਲੋ ਪਾਊਡਰ ਪ੍ਰਕਾਰ ਦੇ ਵਿਸਫ਼ੋਟਕ, ਏਕੇ-47 ਦੀਆਂ 15 ਗੋਲੀਆਂ, ਏ.ਕੇ.-47 ਦੇ 6 ਖੋਖੇ, 8-9 ਵੋਲਟ ਡੀਸੀ ਬੈਟਰੀ, ਤਿੰਨ ਲਿਥੀਅਮ-ਆਇਨ 12 ਵੋਲਟ ਦੀਆਂ ਬੈਟਰੀਆਂ, ਤਿੰਨ ਬਿਜਲੀ ਦੇ ਤਾਰ ਬੰਡਲ, 10 ਬੈਟਰੀਆਂ, 6 ਵੱਡੇ ਚੁੰਬਕ, 7 ਵਿਸਫ਼ੋਟਕ ਸੁਰੱਖਿਆ ਫਿਊਜ਼, ਇਕ ਕੰਬਲ, ਡ੍ਰੈਸਿੰਗ ਬੈਂਡੇਜ, ਸੀਰਿੰਜ, ਰੱਸੀਆਂ ਅਤੇ ਸਿਗਰੇਟ ਦੇ ਪੈਕੇਟ ਬਰਾਮਦ ਕੀਤੇ ਗਏ।'' ਉਨ੍ਹਾਂ ਕਿਹਾ,''ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e