ਚਟਪਟਾ ਕਟਹਲ ਦਾ ਆਚਾਰ ਬਣਾਉਣ ਦਾ ਕੀ ਹੈ ਸਹੀ ਤਰੀਕਾ

Wednesday, Apr 22, 2026 - 01:31 PM (IST)

ਚਟਪਟਾ ਕਟਹਲ ਦਾ ਆਚਾਰ ਬਣਾਉਣ ਦਾ ਕੀ ਹੈ ਸਹੀ ਤਰੀਕਾ

ਵੈੱਬ ਡੈਸਕ - ਗਰਮੀਆਂ ਦੇ ਮੌਸਮ 'ਚ ਅਕਸਰ ਲੋਕ ਅੰਬ ਦਾ ਅਚਾਰ ਪਾਉਂਦੇ ਹਨ ਪਰ ਇਸ ਵਾਰ ਤੁਸੀਂ ਬਾਜ਼ਾਰ 'ਚ ਮਿਲਣ ਵਾਲੇ ਕਟਹਲ ਦਾ ਸੁਆਦੀ ਅਚਾਰ ਵੀ ਟ੍ਰਾਈ ਕਰ ਸਕਦੇ ਹੋ। ਕਟਹਲ ਨਾ ਸਿਰਫ਼ ਸੁਆਦ ਹੁੰਦਾ ਹੈ, ਸਗੋਂ ਇਸ ਨੂੰ 'ਵੇਜੀਟੇਰੀਅਨ ਲੋਕਾਂ ਦਾ ਨਾਨ-ਵੈੱਜ' ਵੀ ਕਿਹਾ ਜਾਂਦਾ ਹੈ। ਇਹ ਪੌਸ਼ਟਿਕ ਤੱਤਾਂ ਜਿਵੇਂ ਕਿ ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ।

ਅਚਾਰ ਲਈ ਲੋੜੀਂਦੀ ਸਮੱਗਰੀ (ਅੱਧਾ ਕਿਲੋ ਕਟਹਲ ਲਈ) :-

ਕਟਹਲ - 500 ਗ੍ਰਾਮ (ਕੱਚਾ ਅਤੇ ਅੰਦਰੋਂ ਚਿੱਟਾ)
ਤੇਲ -  1 ਕੱਪ ਸਰ੍ਹੋਂ ਦਾ ਤੇਲ
ਮਸਾਲੇ - 3 ਚਮਚ ਪੀਲੀ ਸਰ੍ਹੋਂ, 1 ਚਮਚ ਸੁੰਢ (ਅਦਰਕ ਪਾਊਡਰ), 2 ਚਮਚ ਸੌਂਫ ਪਾਊਡਰ, 1 ਚਮਚ ਹਲਦੀ, ਅੱਧਾ ਚਮਚ ਲਾਲ ਮਿਰਚ, 2 ਚਮਚ ਜੀਰਾ, 2 ਚਮਚ ਮੇਥੀ ਦਾਣਾ, 1 ਚਮਚ ਅਜਵਾਇਣ, 1 ਚਮਚ ਕਾਲੀ ਮਿਰਚ।
ਨਮਕ - 1.5 ਚਮਚ ਸਾਦਾ ਨਮਕ ਅਤੇ 1 ਚਮਚ ਕਾਲਾ ਨਮਕ।
ਹੋਰ - ਚੁਟਕੀ ਭਰ ਹੀਂਗ।

ਬਣਾਉਣ ਦਾ ਤਰੀਕਾ :-

- ਸਭ ਤੋਂ ਪਹਿਲਾਂ ਕਟਹਲ ਨੂੰ ਧੋ ਕੇ ਸੁਕਾ ਲਓ। ਹੱਥਾਂ 'ਤੇ ਤੇਲ ਲਗਾ ਕੇ ਇਸ ਦੇ ਛਿਲਕੇ ਉਤਾਰੋ ਅਤੇ ਛੋਟੇ ਟੁਕੜਿਆਂ 'ਚ ਕੱਟ ਲਓ।
- ਇਕ ਭਾਂਡੇ 'ਚ ਪਾਣੀ ਪਾ ਕੇ ਕਟਹਲ ਨੂੰ ਸਟੀਮ (ਭਾਫ਼) 'ਚ ਹਲਕਾ ਨਰਮ ਹੋਣ ਤੱਕ ਪਕਾਓ।
- ਸਰ੍ਹੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰੋ ਜਦੋਂ ਤੱਕ ਧੂੰਆਂ ਨਾ ਨਿਕਲਣ ਲੱਗੇ। ਫਿਰ ਅੱਗ ਹੌਲੀ ਕਰਕੇ ਇਸ 'ਚ ਹਲਦੀ ਅਤੇ ਹੀਂਗ ਪਾਓ।
- ਤੇਲ 'ਚ ਸਟੀਮ ਕੀਤੇ ਕਟਹਲ ਦੇ ਟੁਕੜੇ ਪਾ ਕੇ 2 ਮਿੰਟ ਤੱਕ ਚਲਾਓ। ਫਿਰ ਗੈਸ ਬੰਦ ਕਰ ਦਿਓ ਅਤੇ ਬਾਕੀ ਸਾਰੇ ਪੀਸੇ ਹੋਏ ਤੇ ਸਾਬਤ ਮਸਾਲੇ ਮਿਲਾ ਦਿਓ। ਜੇਕਰ ਖਟਾਸ ਚਾਹੁੰਦੇ ਹੋ ਤਾਂ ਅਮਚੂਰ ਪਾਊਡਰ ਵੀ ਪਾਇਆ ਜਾ ਸਕਦਾ ਹੈ।

ਲੰਬੇ ਸਮੇਂ ਤੱਕ ਸੰਭਾਲਣ ਲਈ ਖਾਸ ਟਿਪਸ :-

- ਅਚਾਰ ਨੂੰ ਹਮੇਸ਼ਾ ਸਰ੍ਹੋਂ ਦੇ ਤੇਲ 'ਚ ਡੁਬੋ ਕੇ ਰੱਖੋ, ਇਸ ਨਾਲ ਇਹ ਕਈ ਮਹੀਨਿਆਂ ਤੱਕ ਖਰਾਬ ਨਹੀਂ ਹੁੰਦਾ।
- ਕਟਹਲ ਨੂੰ ਭਾਫ਼ ਦੇਣ ਤੋਂ ਬਾਅਦ ਜੇਕਰ 2-3 ਘੰਟੇ ਧੁੱਪ 'ਚ ਸੁਕਾ ਲਿਆ ਜਾਵੇ, ਤਾਂ ਇਸ ਦੀ ਸ਼ੈਲਫ ਲਾਈਫ ਹੋਰ ਵਧ ਜਾਂਦੀ ਹੈ।
- ਅਚਾਰ ਕੱਢਣ ਲਈ ਹਮੇਸ਼ਾ ਸੁੱਕੇ ਚਮਚ ਦੀ ਵਰਤੋਂ ਕਰੋ ਅਤੇ ਭਾਂਡੇ 'ਚ ਨਮੀ ਨਾ ਜਾਣ ਦਿਓ।

ਇਹ ਅਚਾਰ 3-4 ਦਿਨਾਂ ਬਾਅਦ ਖਾਣ ਲਈ ਬਿਲਕੁਲ ਤਿਆਰ ਹੋ ਜਾਂਦਾ ਹੈ ਜਦੋਂ ਮਸਾਲੇ ਕਟਹਲ ਵਿੱਚ ਚੰਗੀ ਤਰ੍ਹਾਂ ਰਚ ਜਾਂਦੇ ਹਨ। ਤੁਸੀਂ ਇਸ ਨੂੰ ਪਰੌਂਠੇ, ਰੋਟੀ ਜਾਂ ਚੌਲਾਂ ਨਾਲ ਇੰਜੁਆਏ ਕਰ ਸਕਦੇ ਹੋ।


author

Sunaina

Content Editor

Related News