ਇੰਡੀਅਨ ਫੈਸ਼ਨ ਦਾ ਨਵਾਂ ਸਟੇਟਮੈਂਟ ਬਣੇ ਕੰਟਰਾਸਟ ਦੁਪੱਟੇ

Friday, Apr 17, 2026 - 09:24 AM (IST)

ਇੰਡੀਅਨ ਫੈਸ਼ਨ ਦਾ ਨਵਾਂ ਸਟੇਟਮੈਂਟ ਬਣੇ ਕੰਟਰਾਸਟ ਦੁਪੱਟੇ

ਵੈੱਬ ਡੈਸਕ- ਅੱਜਕੱਲ ਭਾਰਤੀ ਔਰਤਾਂ ਦੇ ਇੰਡੀਅਨ ਅਤੇ ਇੰਡੋ-ਵੈਸਟਰਨ ਵਿਅਰ ’ਚ ਕੰਟਰਾਸਟ ਦੁਪੱਟਾ ਇਕ ਵੱਡਾ ਫੈਸ਼ਨ ਟ੍ਰੈਂਡ ਬਣ ਗਿਆ ਹੈ। ਪਹਿਲਾਂ ਜਿੱਥੇ ਸੂਟ ਜਾਂ ਲਹਿੰਗੇ ਦੇ ਨਾਲ ਮੈਚਿੰਗ ਦੁਪੱਟਾ ਹੀ ਪਸੰਦ ਕੀਤਾ ਜਾਂਦਾ ਸੀ, ਉੱਥੇ ਹੀ ਹੁਣ ਉਲਟ ਰੰਗ ਅਤੇ ਡਿਜ਼ਾਈਨ ਵਾਲੇ ਦੁਪੱਟੇ ਸਟਾਈਲਿੰਗ ਦਾ ਨਵਾਂ ਫੈਸ਼ਨ ਬਣ ਗਏ ਹਨ।

ਇਹ ਟ੍ਰੈਂਡ ਮੁਟਿਆਰਾਂ ਅਤੇ ਔਰਤਾਂ ਦੋਵਾਂ ’ਚ ਕਾਫ਼ੀ ਮਕਬੂਲ ਹੋ ਰਿਹਾ ਹੈ ਕਿਉਂਕਿ ਇਹ ਲੁੱਕ ਨੂੰ ਦਿਲਕਸ਼, ਯੂਨੀਕ ਅਤੇ ਸਟਾਈਲਿਸ਼ ਬਣਾ ਦਿੰਦਾ ਹੈ। ਸੂਟ ਦੇ ਨਾਲ ਕੰਟਰਾਸਟ ਦੁਪੱਟਾ ਲਾਉਣ ਨਾਲ ਪੂਰਾ ਆਊਟਫਿੱਟ ਨਵਾਂ ਰੂਪ ਲੈ ਲੈਂਦਾ ਹੈ। ਪਲੇਨ ਸੂਟ ਦੇ ਨਾਲ ਹੈਵੀ ਪ੍ਰਿੰਟਿਡ ਜਾਂ ਮਲਟੀਕਲਰ ਦੁਪੱਟਾ ਜਾਂ ਫਿਰ ਹੈਵੀ ਵਰਕ ਵਾਲੇ ਸੂਟ ਦੇ ਨਾਲ ਸਿੰਪਲ ਕਲਰ ਦੁਪੱਟਾ, ਦੋਵੇਂ ਹੀ ਤਰੀਕੇ ਬਹੁਤ ਪਸੰਦ ਕੀਤੇ ਜਾ ਰਹੇ ਹਨ। ਇਸ ਨਾਲ ਲੁੱਕ ਬੈਲੈਂਸਡ ਅਤੇ ਆਕਰਸ਼ਕ ਬਣਦਾ ਹੈ। ਇੰਡੀਅਨ ਡਰੈੱਸਿਜ਼ ’ਚ ਇਸ ਟ੍ਰੈਂਡ ਦੀ ਮਕਬੂਲੀਅਤ ਇੰਨੀ ਵੱਧ ਗਈ ਹੈ ਕਿ ਲਹਿੰਗਾ-ਚੋਲੀ ਦੇ ਨਾਲ ਵੀ ਹੁਣ ਕੰਟਰਾਸਟ ਦੁਪੱਟਾ ਸਟਾਈਲ ਕੀਤਾ ਜਾ ਰਿਹਾ ਹੈ। ਜਿੱਥੇ ਪਹਿਲਾਂ ਮੈਚਿੰਗ ਦੁਪੱਟਾ ਹੀ ਫੇਵਰੇਟ ਸੀ, ਉੱਥੇ ਹੀ ਹੁਣ ਬ੍ਰਾਈਡਲ ਅਤੇ ਪਾਰਟੀ ਵਿਅਰ ’ਚ ਵੀ ਉਲਟ ਰੰਗ ਦਾ ਦੁਪੱਟਾ ਨਵਾਂ ਫੈਸ਼ਨ ਸਟੇਟਮੈਂਟ ਬਣ ਗਿਆ ਹੈ। ਇਸੇ ਤਰ੍ਹਾਂ ਕ੍ਰੌਪ ਟਾਪ ਪਲਾਜ਼ੋ, ਕ੍ਰਾਪ ਟਾਪ ਲਹਿੰਗਾ ਸੈੱਟ ਜਾਂ ਅਨਾਰਕਲੀ ਸੂਟ ਦੇ ਨਾਲ ਵੀ ਕੰਟਰਾਸਟ ਦੁਪੱਟਾ ਬੇਹੱਦ ਟ੍ਰੈਂਡੀ ਲੱਗ ਰਿਹਾ ਹੈ।

ਕੰਟਰਾਸਟ ਦੁਪੱਟੇ ’ਚ ਪ੍ਰਿੰਟਿਡ ਸੂਟ ਦੇ ਨਾਲ ਸਿੰਗਲ ਕਲਰ ਦੁਪੱਟਾ ਅਤੇ ਸਿੰਗਲ ਕਲਰ ਸੂਟ ਦੇ ਨਾਲ ਮਲਟੀਕਲਰ ਜਾਂ ਪ੍ਰਿੰਟਿਡ ਦੁਪੱਟਾ, ਦੋਵੇਂ ਹੀ ਕੰਬੀਨੇਸ਼ਨ ਬਹੁਤ ਚੱਲ ਰਹੇ ਹਨ। ਇਸ ਤੋਂ ਇਲਾਵਾ ਫੁਲਕਾਰੀ ਦੁਪੱਟਾ, ਜੈਪੁਰੀ ਲਹਿਰੀਆ, ਬੰਦੇਜ, ਸ਼ਿਬੋਰੀ ਅਤੇ ਗੋਟਾ ਪੱਟੀ ਵਾਲੇ ਦੁਪੱਟੇ ਮੁਟਿਆਰਾਂ ਨੂੰ ਖਾਸ ਪਸੰਦ ਆ ਰਹੇ ਹਨ। ਇਹ ਦੁਪੱਟੇ ਨਾ ਸਿਰਫ਼ ਸੁੰਦਰ ਲੱਗਦੇ ਹਨ ਸਗੋਂ ਟ੍ਰੈਡੀਸ਼ਨਲ ਟੱਚ ਵੀ ਦਿੰਦੇ ਹਨ। ਮੁਟਿਆਰਾਂ ਖੁਦ ਸਿੰਪਲ ਸੂਟ ਸਿਲਵਾ ਕੇ ਉਸ ਦੇ ਨਾਲ ਵੱਖ-ਵੱਖ ਕੰਟਰਾਸਟ ਦੁਪੱਟੇ ਟਰਾਈ ਕਰ ਰਹੀਆਂ ਹਨ। ਹੈਵੀ ਐਂਬ੍ਰਾਇਡਰੀ ਵਾਲੇ ਸੂਟ ਦੇ ਨਾਲ ਸਿੰਪਲ ਕੰਟਰਾਸਟ ਦੁਪੱਟਾ ਅਤੇ ਸਿੰਪਲ ਸੂਟ ਦੇ ਨਾਲ ਬੋਲਡ ਕੰਟਰਾਸਟ ਦੁਪੱਟਾ, ਦੋਵੇਂ ਸਟਾਈਲਿੰਗ ਤਰੀਕੇ ਔਰਤਾਂ ਨੂੰ ਪਸੰਦ ਆ ਰਹੇ ਹਨ।

ਕੰਟਰਾਸਟ ਦੁਪੱਟਾ ਪੂਰਾ ਆਊਟਫਿੱਟ ਫਰੈੱਸ਼ ਅਤੇ ਮਾਡਰਨ ਲੱਗਦਾ ਹੈ। ਇਹ ਟ੍ਰੈਂਡ ਔਰਤਾਂ ਨੂੰ ਆਪਣੇ ਸਟਾਈਲ ਨਾਲ ਤਜਰਬੇ ਕਰਨ ਦਾ ਮੌਕਾ ਦਿੰਦਾ ਹੈ। ਚਾਹੇ ਫੈਸਟੀਵਲ ਹੋਵੇ, ਪਾਰਟੀ ਹੋਵੇ ਜਾਂ ਕੈਜ਼ੂਅਲ ਦਿਨ, ਕੰਟਰਾਸਟ ਦੁਪੱਟਾ ਹਰ ਮੌਕੇ ’ਤੇ ਸੂਟ ਕਰਦਾ ਹੈ। ਅੱਜਕੱਲ ਹਰ ਉਮਰ ਦੀਆਂ ਔਰਤਾਂ ਇਸ ਟ੍ਰੈਂਡ ਨੂੰ ਅਪਣਾ ਰਹੀਆਂ ਹਨ ਕਿਉਂਕਿ ਇਹ ਲੁੱਕ ਨੂੰ ਅਪਗ੍ਰੇਡ ਕਰਨ ਦਾ ਆਸਾਨ, ਕਿਫਾਇਤੀ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਇਕ ਸਾਧਾਰਨ ਸੂਟ ਨੂੰ ਵੀ ਕੰਟਰਾਸਟ ਦੁਪੱਟਾ ਜੋੜ ਕੇ ਮੁਟਿਆਰਾਂ ਲੁੱਕ ਨੂੰ ਸ਼ਾਨਦਾਰ ਬਣਾ ਰਹੀਆਂ ਹਨ। ਇਹੋ ਕਾਰਨ ਹੈ ਕਿ ਕੰਟਰਾਸਟ ਦੁਪੱਟਾ ਅੱਜਕੱਲ ਭਾਰਤੀ ਫੈਸ਼ਨ ਦਾ ਨਵਾਂ ਸਟੇਟਮੈਂਟ ਬਣ ਚੁੱਕਾ ਹੈ।


author

DIsha

Content Editor

Related News