ਹੇਅਰ ਸਟਾਈਲਿੰਗ ਨੇ ਲਵਾ''ਤੇ ਝਟਕੇ ! ਕਰੰਟ ਲੱਗਣ ਮਗਰੋਂ ਔਰਤ ਦਾ ਹੋਇਆ ਬੁਰਾ ਹਾਲ

Thursday, Apr 23, 2026 - 10:37 AM (IST)

ਹੇਅਰ ਸਟਾਈਲਿੰਗ ਨੇ ਲਵਾ''ਤੇ ਝਟਕੇ ! ਕਰੰਟ ਲੱਗਣ ਮਗਰੋਂ ਔਰਤ ਦਾ ਹੋਇਆ ਬੁਰਾ ਹਾਲ

ਇੰਟਰਨੈਸ਼ਨਲ ਡੈਸਕ- ਬਿਜਲੀ ਦੇ ਉਪਕਰਨ ਅਕਸਰ ਸਾਡੀ ਜ਼ਿੰਦਗੀ ਨੂੰ ਸੌਖਾ ਬਣਾਉਂਦੇ ਹਨ ਤੇ ਜੋ ਕੰਮ ਕਰਨ 'ਚ ਸਾਨੂੰ ਕਈ ਘੰਟੇ ਲੱਗ ਸਕਦੇ ਹਨ, ਉਹ ਇਨ੍ਹਾਂ ਦੀ ਮਦਦ ਨਾਲ ਕੁਝ ਮਿੰਟਾਂ 'ਚ ਹੀ ਹੋ ਜਾਂਦੇ ਹਨ। ਪਰ ਇਨ੍ਹਾਂ ਦੀ ਵਰਤੋਂ ਕਰਦਿਆਂ ਮਾਮੂਲੀ ਜਿਹੀ ਲਾਪਰਵਾਹੀ ਵੀ ਜਾਨਲੇਵਾ ਸਾਬਿਤ ਹੋ ਸਕਦੀ ਹੈ। ਅਜਿਹਾ ਹੀ ਇੱਕ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਹੇਅਰ ਸੈਲੂਨ ਵਿੱਚ ਵਾਲਾਂ ਦੀ ਸਟਾਈਲਿੰਗ ਕਰਵਾ ਰਹੀ ਇਕ ਔਰਤ ਨੂੰ ਅਚਾਨਕ ਬਿਜਲੀ ਦਾ ਜ਼ਬਰਦਸਤ ਝਟਕਾ ਲੱਗ ਗਿਆ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ.ਸੀ.ਟੀ.ਵੀ. ਫੁਟੇਜ ਅਨੁਸਾਰ, ਔਰਤ ਸੈਲੂਨ ਦੀ ਕੁਰਸੀ 'ਤੇ ਬੈਠੀ ਸੀ ਅਤੇ ਵਾਲਾਂ ਨੂੰ ਸੈੱਟ ਕਰਨ ਲਈ ਇੱਕ ਇਲੈਕਟ੍ਰਿਕ ਹੇਅਰ ਸਟਾਈਲਰ ਦੀ ਵਰਤੋਂ ਕਰ ਰਹੀ ਸੀ। ਇਸੇ ਦੌਰਾਨ ਇਸ ਉਪਕਰਨ ਵਿੱਚ ਸ਼ਾਰਟ ਸਰਕਟ ਹੋ ਗਿਆ ਅਤੇ ਇੱਕ ਧਮਾਕੇ ਦੇ ਨਾਲ ਇਸ ਸਟਾਈਲਰ 'ਚੋਂ ਚੰਗਿਆੜੀਆਂ ਨਿਕਲੀਆਂ। ਔਰਤ ਨੂੰ ਇੰਨਾ ਜ਼ਬਰਦਸਤ ਕਰੰਟ ਲੱਗਿਆ ਕਿ ਉਹ ਕੁਰਸੀ 'ਤੇ ਹੀ ਬੁਰੀ ਤਰ੍ਹਾਂ ਕੰਬਣ ਲੱਗ ਪਈ ਤੇ ਬੈਠੀ-ਬੈਠੀ ਪਲਟ ਗਈ।

ਇਹ ਵੀ ਪੜ੍ਹੋ- 2008 ਤੋਂ ਬਾਅਦ ਜੰਮੇ ਹੁਣ ਕਦੇ ਨਹੀਂ ਪੀ ਸਕਣਗੇ ਸਿਗਰਟ ! ਲੱਗ ਗਿਆ ਪੱਕਾ Ban

ਇਸ ਘਟਨਾ ਨੇ ਸੈਲੂਨਾਂ ਵਿੱਚ ਵਰਤੇ ਜਾਣ ਵਾਲੇ ਬਿਜਲੀ ਦੇ ਉਪਕਰਨਾਂ ਦੀ ਕੁਆਲਟੀ ਅਤੇ ਰੱਖ-ਰਖਾਅ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਕਸਰ ਸਸਤੇ ਜਾਂ ਪੁਰਾਣੇ ਉਪਕਰਨਾਂ ਵਿੱਚ ਵਾਇਰਿੰਗ ਖਰਾਬ ਹੋਣ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ।

ਹਾਲਾਂਕਿ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵੀਡੀਓ ਅਸਲੀ ਹੈ ਜਾਂ ਏ.ਆਈ. ਨਾਲ ਤਿਆਰ ਕੀਤੀ ਗਈ ਹੈ, ਪਰ ਫ਼ਿਰ ਵੀ ਇਹ ਵੀਡੀਓ ਅਜਿਹੇ ਹਾਦਸਿਆਂ ਬਾਰੇ ਜਾਗਰੂਕ ਕਰਨ ਲਈ ਕਾਫ਼ੀ ਹੈ ਕਿ ਬਿਜਲੀ ਉਪਕਰਨਾਂ ਦੀ ਵਰਤੋਂ ਸਮੇਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ।

ਇਹ ਵੀ ਪੜ੍ਹੋ- 20,000 ਫਲਾਈਟਾਂ ਰੱਦ ! ਯਾਤਰੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਲੁਫਥਾਂਸਾ ਏਅਰਲਾਈਨ ਨੇ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News