ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ ''ਪੈੱਗ'' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ ਕੀ ਹੈ ਅਸਲ ਕਾਰਨ

Tuesday, Apr 21, 2026 - 01:59 PM (IST)

ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ ''ਪੈੱਗ'' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ ਕੀ ਹੈ ਅਸਲ ਕਾਰਨ

ਨੈਸ਼ਨਲ ਡੈਸਕ : ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆਂ ਭਰ ਵਿਚ ਖੁੱਲ੍ਹੇ ਬਾਰ, ਪੱਬ ਅਤੇ ਠੇਕੇ ਸ਼ਾਮ ਹੁੰਦੇ ਸਾਰ ਹੀ ਕਿਉਂ ਖੁੱਲ੍ਹਦੇ ਹਨ। ਸ਼ਾਮ ਦੇ ਸਮੇਂ ਹੀ ਇਨ੍ਹਾਂ ਥਾਵਾਂ 'ਤੇ ਜ਼ਿਆਦਾ ਭੀੜ ਕਿਉਂ ਦਿਖਾਈ ਦਿੰਦੀ ਹੈ? ਸ਼ਰਾਬ ਪੀਣ ਲਈ ਰਾਤ ਨੂੰ ਹੀ ਕਿਉਂ ਚੁਣਿਆ ਜਾਂਦਾ ਹੈ? ਦੁਪਹਿਰ ਦੀ ਤੇਜ਼ ਧੁੱਪ ਵਿੱਚ ਸ਼ਰਾਬ ਪੀਣਾ ਕੁਝ ਲੋਕਾਂ ਲਈ ਪਸੰਦੀਦਾ ਹੋ ਸਕਦਾ ਹੈ ਪਰ ਇਸਨੂੰ ਅਕਸਰ ਸਮਾਜ ਵਿੱਚ ਨਫ਼ਰਤ ਨਾਲ ਦੇਖਿਆ ਜਾਂਦਾ ਹੈ। ਸ਼ਰਾਬ ਅਤੇ ਰਾਤ ਦੇ ਵਿਚਲਾ ਇਹ ਅਟੁੱਟ ਰਿਸ਼ਤਾ ਸਿਰਫ਼ ਇੱਕ ਸੰਜੋਗ ਨਹੀਂ ਸਗੋਂ ਇਸਦੇ ਪਿੱਛੇ ਸਮਾਜਿਕ ਸ਼ਰਮ, ਥਕਾਵਟ ਅਤੇ ਸਾਡੇ ਸਰੀਰ ਦੀ ਜੈਵਿਕ ਬਣਤਰ ਦਾ ਇੱਕ ਗੁੰਝਲਦਾਰ ਮੇਲ ਲੁੱਕਿਆ ਹੋਇਆ ਹੈ।

ਇਹ ਵੀ ਪੜ੍ਹੋ - ਨਹੀਂ ਸਾਂਭ ਸਕਦੇ ਬੀਵੀ-ਬੱਚੇ, ਫਿਰ ਵਿਆਹ ਹੀ ਨਾ ਕਰਵਾਓ! ਇਸ ਹਾਈਕਰੋਟ ਨੇ ਕੀਤੀ ਸਖ਼ਤ ਟਿੱਪਣੀ

ਸਾਡੇ ਸਮਾਜ ਵਿੱਚ ਸ਼ਰਾਬ ਪੀਣ ਨੂੰ ਅੱਜ ਵੀ ਚੰਗਾ ਨਹੀਂ ਮੰਨਿਆ ਜਾਂਦਾ। ਇਸ ਨੂੰ ਨਕਾਰਾਤਮਕ ਆਦਮ ਮੰਨੀ ਜਾਂਦੀ ਹੈ। ਦਿਨ-ਦਿਹਾੜੇ ਜਾਂ ਪਰਿਵਾਰ ਦੇ ਬਜ਼ੁਰਗਾਂ ਦੇ ਸਾਹਮਣੇ ਸ਼ਰਾਬ ਪੀਣੀ ਅਪਮਾਨਜਨਕ, ਆਲਸ ਅਤੇ ਨਸ਼ੇੜੀ ਹੋਣ ਦਾ ਪ੍ਰਤੀਕ ਮੰਨੀ ਜਾਂਦੀ ਹੈ। ਰਾਤ ਦਾ ਹਨੇਰਾ ਇੱਕ ਸੁਰੱਖਿਆ ਢਾਲ ਵਜੋਂ ਕੰਮ ਕਰਦਾ ਹੈ। ਇਹ ਵਿਅਕਤੀ ਨੂੰ ਸਮਾਜ ਅਤੇ ਪਰਿਵਾਰ ਦੀ ਸਿੱਧੀ ਨਜ਼ਰ ਤੋਂ ਬਚਾ ਕੇ ਆਪਣੀਆਂ ਆਦਤਾਂ ਨੂੰ ਪੂਰਾ ਕਰਨ ਲਈ ਨਿੱਜਤਾ ਪ੍ਰਦਾਨ ਕਰਦਾ ਹੈ। ਆਧੁਨਿਕ ਜੀਵਨ ਵਿੱਚ ਸ਼ਰਾਬ ਦਿਨ ਭਰ ਦੇ ਕੰਮ ਦੀ ਸਖ਼ਤ ਮਿਹਨਤ ਅਤੇ ਮਾਨਸਿਕ ਤਣਾਅ ਨੂੰ ਦੂਰ ਕਰਨ ਦਾ ਇੱਕ ਸਾਧਨ ਬਣ ਗਈ ਹੈ।

ਇਹ ਵੀ ਪੜ੍ਹੋ - ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

ਰੁਝੇਵਿਆਂ ਭਰੀ ਦਫ਼ਤਰੀ ਜ਼ਿੰਦਗੀ, ਭਾਰੀ ਕੰਮ ਦੇ ਬੋਝ ਨੂੰ ਹਲਕਾ ਕਰਨ ਲਈ ਦੋਸਤਾਂ ਨਾਲ ਰਾਤ ਦੇ ਸਮੇਂ ਸ਼ਰਾਬ ਪੀਣ ਨਾਲ ਆਰਾਮ ਮਿਲਦਾ ਹੈ। ਜ਼ਿਆਦਾਤਰ ਕੰਮ ਕਰਨ ਵਾਲੇ ਲੋਕ ਦਿਨ ਭਰ ਦੀ ਸਖ਼ਤ ਮਿਹਨਤ ਤੋਂ ਬਾਅਦ ਸ਼ਰਾਬ ਨੂੰ ਇਨਾਮ ਵਜੋਂ ਦੇਖਦੇ ਹਨ, ਜੋ ਕਿ ਕੰਮ ਖਤਮ ਹੋਣ ਤੋਂ ਬਾਅਦ (ਭਾਵ ਰਾਤ ਨੂੰ) ਹੀ ਸੰਭਵ ਹੁੰਦਾ ਹੈ। ਸ਼ਾਮ ਦੇ ਸਮੇਂ ਸ਼ਰਾਬ ਦਾ ਸੇਵਨ ਦਿਮਾਗ ਵਿਚ ਖ਼ੁਸ਼ੀ ਦਾ ਅਹਿਸਾਸ ਵਧੇਰੇ ਕਰਵਾਉਂਦਾ ਹੈ। ਦੂਜੇ ਪਾਸੇ ਰਾਤ ਦੇ ਸਮੇਂ ਸ਼ਰਾਬ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ, ਜਿਸ ਨਾਲ ਲਿਵਰ, ਦਿਮਾਗ ਅਤੇ ਨੀਂਦ 'ਤੇ ਮਾੜਾ ਅਸਰ ਪੈਂਦਾ ਹੈ। ਸੌਣ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਸ਼ਰਾਬ ਨਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। 

ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ

ਬ੍ਰਿਟਿਸ਼ ਯੁੱਗ ਅਤੇ ਸ਼ਾਮ ਦੀਆਂ ਰਸਮਾਂ ਦਾ ਇਤਿਹਾਸ 
ਸ਼ਰਾਬ ਪੀਣ ਨੂੰ ਸ਼ਾਮ ਦੀ ਰਸਮ ਵਿੱਚ ਬਦਲਣ ਦੇ ਪਿੱਛੇ ਦਿਲਚਸਪ ਇਤਿਹਾਸਕ ਕਾਰਨ ਹਨ। ਸ਼ਾਮ ਨੂੰ ਸ਼ਰਾਬ ਪੀਣ ਦਾ ਸੱਭਿਆਚਾਰ ਕੋਲਕਾਤਾ ਵਿੱਚ ਬ੍ਰਿਟਿਸ਼ ਕਾਲ ਦੌਰਾਨ ਸ਼ੁਰੂ ਹੋਇਆ ਸੀ, ਜਦੋਂ ਵਪਾਰਕ ਸ਼ਰਾਬ ਦੀਆਂ ਦੁਕਾਨਾਂ ਅਤੇ ਕਲੱਬ ਪਹਿਲੀ ਵਾਰ ਖੁੱਲ੍ਹੇ ਸਨ। ਅੰਗਰੇਜ਼ਾਂ ਨੇ ਸ਼ਰਾਬ ਨੂੰ ਕਲੱਬ ਦੀ ਜ਼ਿੰਦਗੀ ਅਤੇ ਕੰਮ ਤੋਂ ਬਾਅਦ ਦੇ ਮਨੋਰੰਜਨ ਨਾਲ ਜੋੜਿਆ। ਹੌਲੀ-ਹੌਲੀ ਭਾਰਤੀਆਂ ਨੇ ਵੀ ਇਸਨੂੰ ਇੱਕ ਜ਼ਿੰਮੇਵਾਰ ਅਤੇ ਪੇਸ਼ੇਵਰ ਅਕਸ ਦੇ ਰੂਪ ਵਿਚ ਅਪਣਾ ਲਿਆ, ਜਿੱਥੇ ਦਿਨ ਵੇਲੇ ਕੰਮ ਕਰਨਾ ਅਤੇ ਰਾਤ ਨੂੰ ਸ਼ਰਾਬ ਪੀਣਾ ਇੱਕ ਸਮਾਜਿਕ ਰਸਮ ਬਣ ਗਈ।

ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News