ਸੋਨੇ ਤੋਂ ਵੀ ਮਹਿੰਗਾ ਪਿੱਤਲ ਦਾ ''ਸਮਾਰਟਫੋਨ'' ! 8 ਕਿੱਲੋ ਭਾਰ ਤੇ ਕੀਮਤ 25 ਕਰੋੜ
Sunday, Apr 26, 2026 - 04:26 PM (IST)
ਇੰਟਰਨੈਸ਼ਨਲ ਡੈਸਕ- ਜੈਪੁਰ ਦੇ ਸ਼ਾਹੀ ਰਿਆਸਤ ਦੀਆਂ ਸਭ ਤੋਂ ਕੀਮਤੀ ਵਿਗਿਆਨਕ ਵਿਰਾਸਤਾਂ ਵਿੱਚੋਂ ਇੱਕ, 17ਵੀਂ ਸਦੀ ਦਾ ਇੱਕ ਵਿਸ਼ਾਲ 'ਐਸਟ੍ਰੋਲੇਬ' (ਸਪੇਸ ਕਾਊਂਟਿੰਗ ਇੰਸਟ੍ਰੂਮੈਂਟ), 29 ਅਪ੍ਰੈਲ ਨੂੰ ਲੰਡਨ ਦੇ ਮਸ਼ਹੂਰ 'ਸੋਥਬੀ' ਨੀਲਾਮੀ ਘਰ ਵਿੱਚ ਬੋਲੀ ਲਈ ਪੇਸ਼ ਕੀਤਾ ਜਾਵੇਗਾ। ਪਿੱਤਲ ਦੇ ਬਣੇ ਇਸ ਯੰਤਰ ਨੂੰ ਮਾਹਿਰ ਉਸ ਦੌਰ ਦਾ 'ਸੁਪਰ ਕੰਪਿਊਟਰ' ਜਾਂ 'ਪ੍ਰਾਚੀਨ ਸਮਾਰਟਫੋਨ' ਵੀ ਕਹਿੰਦੇ ਹਨ।
ਇਹ ਦੁਰਲੱਭ ਯੰਤਰ ਜੈਪੁਰ ਦੇ ਸਾਬਕਾ ਮਹਾਰਾਜਾ ਸਵਾਈ ਮਾਨਸਿੰਘ II ਦੇ ਨਿੱਜੀ ਕੁਲੈਕਸ਼ਨ ਦਾ ਹਿੱਸਾ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਹ ਵਿਸ਼ਵ ਪ੍ਰਸਿੱਧ ਮਹਾਰਾਣੀ ਗਾਇਤਰੀ ਦੇਵੀ ਕੋਲ ਰਿਹਾ। ਹੁਣ ਪਹਿਲੀ ਵਾਰ ਇਸ ਨੂੰ ਜਨਤਕ ਤੌਰ 'ਤੇ ਨੀਲਾਮ ਕੀਤਾ ਜਾ ਰਿਹਾ ਹੈ। ਸੋਥਬੀ ਦੇ ਮਾਹਿਰਾਂ ਅਨੁਸਾਰ ਇਸ ਦੀ 15 ਤੋਂ 25 ਕਰੋੜ ਰੁਪਏ (1.5-2.5 ਮਿਲੀਅਨ ਪੌਂਡ) ਤੱਕ ਦੀ ਬੋਲੀ ਲੱਗ ਸਕਦੀ ਹੈ।

ਇਹ ਵੀ ਪੜ੍ਹੋ- Takeoff ਕਰਨ ਲੱਗੇ ਜਹਾਜ਼ ਨੂੰ ਲੱਗ ਗਈ ਅੱਗ ! ਦਿੱਲੀ ਏਅਰਪੋਰਟ 'ਤੇ ਮਚਿਆ ਹੜਕੰਪ
ਜ਼ਿਕਰਯੋਗ ਹੈ ਕਿ 17ਵੀਂ ਸਦੀ ਵਿੱਚ ਖਗੋਲ ਵਿਗਿਆਨੀ ਇਸ ਰਾਹੀਂ ਸੂਰਜ ਚੜ੍ਹਨ ਤੇ ਡੁੱਬਣ ਦਾ ਸਮਾਂ, ਤਾਰਿਆਂ ਦੀ ਸਹੀ ਸਥਿਤੀ, ਇਮਾਰਤਾਂ ਦੀ ਉਚਾਈ ਅਤੇ ਖੂਹਾਂ ਦੀ ਡੂੰਘਾਈ ਮਾਪਦੇ ਸਨ। ਇਸ ਦੀ ਵਰਤੋਂ ਮੱਕਾ ਦੀ ਦਿਸ਼ਾ ਨਿਰਧਾਰਤ ਕਰਨ ਅਤੇ ਸਹੀ ਜਨਮ-ਕੁੰਡਲੀਆਂ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਸੀ। ਇਹ ਆਮ ਐਸਟ੍ਰੋਲੇਬ ਨਾਲੋਂ ਚਾਰ ਗੁਣਾ ਵੱਡਾ ਹੈ। ਇਸ ਦਾ ਭਾਰ 8.2 ਕਿਲੋਗ੍ਰਾਮ ਅਤੇ ਉਚਾਈ ਲਗਭਗ 46 ਸੈਂਟੀਮੀਟਰ ਹੈ।
ਇਸ ਯੰਤਰ ਨੂੰ ਲਾਹੌਰ ਦੇ ਦੋ ਭਰਾਵਾਂ ਕਾਇਮ ਮੁਹੰਮਦ ਅਤੇ ਮੁਹੰਮਦ ਮੁਕੀਮ ਨੇ ਤਿਆਰ ਕੀਤਾ ਸੀ। ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ 'ਤੇ ਤਾਰਿਆਂ ਦੇ ਨਾਮ ਫ਼ਾਰਸੀ ਵਿੱਚ ਲਿਖੇ ਹੋਏ ਹਨ ਅਤੇ ਉਨ੍ਹਾਂ ਦੇ ਬਿਲਕੁਲ ਨਾਲ ਹੀ ਸੰਸਕ੍ਰਿਤ ਦੇ ਨਾਂ ਦੇਵਨਾਗਰੀ ਲਿਪੀ ਵਿੱਚ ਉੱਕਰੇ ਹੋਏ ਹਨ। ਇਹ ਉਸ ਦੌਰ ਦੇ ਭਾਰਤ ਵਿੱਚ ਵਿਗਿਆਨ ਅਤੇ ਸੱਭਿਆਚਾਰ ਦੇ ਅਦਭੁਤ ਸੁਮੇਲ ਨੂੰ ਦਰਸਾਉਂਦਾ ਹੈ।
ਇਸ ਯੰਤਰ ਵਿੱਚ 94 ਸ਼ਹਿਰਾਂ ਦੇ ਅਕਸ਼ਾਂਸ਼-ਦੇਸ਼ਾਂਤਰ (Latitude-Longitude) ਦਿੱਤੇ ਗਏ ਹਨ, ਜੋ ਅੱਜ ਵੀ ਇੰਨੇ ਸਹੀ ਹਨ ਕਿ ਵਿਗਿਆਨੀਆਂ ਨੂੰ ਹੈਰਾਨ ਕਰ ਦਿੰਦੇ ਹਨ। ਪੂਰੀ ਦੁਨੀਆ ਦੇ ਅਜਾਇਬ ਘਰ ਇਸ ਵਿਰਾਸਤ ਨੂੰ ਖਰੀਦਣ ਲਈ ਉਤਸੁਕ ਹਨ, ਜਿਸ ਕਾਰਨ ਇਸ ਦੀ ਵੱਡੀ ਬੋਲੀ ਲਗਾਏ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਹੁਣ Reels ਬਣਾਉਣ ਲਈ ਦਿਖਾਉਣੀ ਪਵੇਗੀ ਡਿਗਰੀ ! ਨਹੀਂ ਤਾਂ ਲੱਗੇਗਾ ਲੱਖਾਂ ਦਾ ਜੁਰਮਾਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
