‘ਪ੍ਰਿੰਟਿਡ ਅਤੇ ਪਲੇਨ’ ਦਾ ਕੰਬੀਨੇਸ਼ਨ ਬਣਿਆ ਸਟਾਈਲਿਸ਼ ਲੁੱਕ ਦਾ ਨਵਾਂ ਟ੍ਰੈਂਡ
Monday, Apr 20, 2026 - 09:05 AM (IST)
ਵੈੱਬ ਡੈਸਕ- ਅੱਜਕੱਲ ਫੈਸ਼ਨ ਦੀ ਦੁਨੀਆ ’ਚ ਪ੍ਰਿੰਟਿਡ ਅਤੇ ਪਲੇਨ ਕੱਪੜਿਆਂ ਦਾ ਕੰਬੀਨੇਸ਼ਨ ਔਰਤਾਂ ਨੂੰ ਬੇਹੱਦ ਸਟਾਈਲਿਸ਼ ਅਤੇ ਆਕਰਸ਼ਕ ਲੁੱਕ ਦੇ ਰਿਹਾ ਹੈ। ਭਾਰਤੀ ਹੋਵੇ ਜਾਂ ਵੈਸਟਰਨ ਵੀਅਰ, ਦੋਵਾਂ ਹੀ ਕੈਟਾਗਰੀਆਂ ’ਚ ਇਹ ਟ੍ਰੈਂਡ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ। ਔਰਤਾਂ ਅਜਿਹੀ ਡ੍ਰੈੱਸ ਨੂੰ ਪਹਿਲ ਦਿੰਦੀਆਂ ਹਨ ਜੋ ਉਨ੍ਹਾਂ ਨੂੰ ਸੁੰਦਰ, ਆਧੁਨਿਕ ਅਤੇ ਯੂਨੀਕ ਬਣਾਏ। ਇਹੀ ਕਾਰਨ ਹੈ ਕਿ ਡਿਜ਼ਾਈਨਰ ਹੁਣ ਪ੍ਰਿੰਟਿਡ ਅਤੇ ਪਲੇਨ ਦੋਵੇਂ ਫੈਬ੍ਰਿਕ ਨੂੰ ਮਿਲਾ ਕੇ ਅਨੋਖੇ ਅਤੇ ਵੱਖਰੇ ਸਟਾਈਲ ਦੇ ਕੱਪੜੇ ਤਿਆਰ ਕਰ ਰਹੇ ਹਨ।
ਭਾਰਤੀ ਵੀਅਰ ’ਚ ਇਹ ਕੰਬੀਨੇਸ਼ਨ ਖਾਸ ਤੌਰ ’ਤੇ ਪਸੰਦ ਕੀਤਾ ਜਾ ਰਿਹਾ ਹੈ। ਪਲੇਨ ਟਾਪ ਦੇ ਨਾਲ ਪ੍ਰਿੰਟਿਡਬਾਟਮ ਦਾ ਕੰਬੀਨੇਸ਼ਨ ਬਹੁਤ ਹੀ ਐਲੀਗੈਂਟ ਲੱਗਦਾ ਹੈ। ਉਦਾਹਰਨ ਲਈ, ਪਲੇਨ ਬਲਾਊਜ਼ ਦੇ ਨਾਲ ਪ੍ਰਿੰਟਿਡ ਸਾੜ੍ਹੀ, ਪਲੇਨ ਚੋਲੀ ਦੇ ਨਾਲ ਪ੍ਰਿੰਟਿਡ ਲਹਿੰਗਾ ਜਾਂ ਫਿਰ ਪ੍ਰਿੰਟਿਡ ਕੁੜਤੇ ਦੇ ਨਾਲ ਪਲੇਨ ਪਲਾਜ਼ੋ ਅਤੇ ਸਲਵਾਰ ਸੂਟ ਬੇਹੱਦ ਆਕਰਸ਼ਕ ਵਿਖਾਈ ਦਿੰਦੇ ਹਨ। ਇਨ੍ਹਾਂ ਸਟਾਈਲਜ਼ ’ਚ ਸਾਦਗੀ ਅਤੇ ਬੋਲਡਨੈੱਸ ਦਾ ਪਰਫੈਕਟ ਬੈਲੇਂਸ ਵਿਖਾਈ ਦਿੰਦਾ ਹੈ। ਉੱਥੇ ਹੀ , ਦੂਜੇ ਪਾਸੇ ਪ੍ਰਿੰਟਿਡ ਟਾਪ ਦੇ ਨਾਲ ਪਲੇਨ ਬਾਟਮ ਵੀ ਘੱਟ ਨਹੀਂ ਹੈ। ਪ੍ਰਿੰਟਿਡ ਕੁੜਤੇ ਨੂੰ ਪਲੇਨ ਚੂੜੀਦਾਰ ਜਾਂ ਪਲੇਨ ਪਲਾਜ਼ੋ ਦੇ ਨਾਲ ਪੇਅਰ ਕਰਨਾ ਔਰਤਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਹ ਕੰਬੀਨੇਸ਼ਨ ਉਨ੍ਹਾਂ ਨੂੰ ਰਵਾਇਤੀ ਲੁੱਕ ਦੇ ਨਾਲ ਆਧੁਨਿਕ ਟੱਚ ਵੀ ਦਿੰਦਾ ਹੈ।
ਵੈਸਟਰਨ ਵੀਅਰ ’ਚ ਵੀ ਪ੍ਰਿੰਟਿਡ ਅਤੇ ਪਲੇਨ ਦਾ ਇਹ ਕੰਬੀਨੇਸ਼ਨ ਔਰਤਾਂ ਦਾ ਦਿਲ ਜਿੱਤ ਰਿਹਾ ਹੈ। ਇੱਥੇ ਪ੍ਰਿੰਟਿਡ ਟਾਪ ਨੂੰ ਪਲੇਨ ਸਕਰਟ, ਪਲੇਨ ਟਰਾਊਜ਼ਰ ਜਾਂ ਪਲੇਨ ਸ਼ਾਰਟਸ ਦੇ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਪਲੇਨ ਟਾਪ ਦੇ ਨਾਲ ਪ੍ਰਿੰਟਿਡ ਬਾਟਮ ਜਿਵੇਂ ਪ੍ਰਿੰਟਿਡ ਪੈਂਟ ਜਾਂ ਪ੍ਰਿੰਟਿਡ ਸਕਰਟ ਵੀ ਟ੍ਰੈਂਡੀ ਲੱਗਦੇ ਹਨ। ਇਹ ਕੰਬੀਨੇਸ਼ਨ ਔਰਤਾਂ ਨੂੰ ਕੈਜ਼ੁਅਲ ਆਊਟਿੰਗ, ਆਫਿਸ ਜਾਂ ਪਾਰਟੀ ’ਚ ਇਕ ਯੂਨੀਕ ਅਤੇ ਕਾਨਫੀਡੈਂਟ ਲੁੱਕ ਦਿੰਦਾ ਹੈ।
ਵੈਸਟਰਨ ਡ੍ਰੈੱਸ ’ਚ ਇਹ ਸਟਾਈਲ ਸਿੰਪਲ ਹੋਣ ਦੇ ਨਾਲ-ਨਾਲ ਕਾਫੀ ਸਟੇਟਮੈਂਟ ਮੇਕਿੰਗ ਵੀ ਹੈ। ਇਸ ਟ੍ਰੈਂਡ ਦੀ ਵਧਦੀ ਡਿਮਾਂਡ ਨੂੰ ਦੇਖਦੇ ਹੋਏ ਬਾਜ਼ਾਰ ’ਚ ਹੁਣ ਕਈ ਤਰ੍ਹਾਂ ਦੇ ਰੈਡੀਮੇਡ ਸੈੱਟ ਉਪਲਬਧ ਹੋ ਰਹੇ ਹਨ। ਟਾਪ ਦੇ ਨਾਲ ਪਲਾਜ਼ੋ ਸੈੱਟ, ਕੁੜਤਾ ਪਲਾਜ਼ੋ ਸੈੱਟ, ਟਾਪ ਦੇ ਨਾਲ ਸ਼ਰਾਰਾ ਸੈੱਟ ਆਦਿ ’ਚ ਪ੍ਰਿੰਟਿਡ ਅਤੇ ਪਲੇਨ ਦਾ ਕੰਬੀਨੇਸ਼ਨ ਖੂਬ ਵਿਕ ਰਿਹਾ ਹੈ। ਕੁਝ ਔਰਤਾਂ ਪਲੇਨ ਪੈਂਟ ਦੇ ਨਾਲ ਪ੍ਰਿੰਟਿਡ ਟਾਪ ਅਤੇ ਪ੍ਰਿੰਟਿਡ ਪੈਂਟ ਦੇ ਨਾਲ ਪਲੇਨ ਟਾਪ ਨੂੰ ਵੀ ਪਸੰਦ ਕਰਦੀਆਂ ਹਨ।
ਇਹ ਸੈੱਟ ਨਾ ਸਿਰਫ ਸਟਾਈਲਿਸ਼ ਹਨ, ਸਗੋਂ ਇਨ੍ਹਾਂ ਨੂੰ ਪਹਿਨਣਾ ਵੀ ਆਸਾਨ ਅਤੇ ਆਰਾਮਦਾਇਕ ਹੈ। ਗਰਮੀਆਂ ਦੇ ਮੌਸਮ ’ਚ ਇਹ ਕੰਬੀਨੇਸ਼ਨ ਹੋਰ ਵੀ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਰਿਹਾ ਹੈ। ਹਲਕੇ ਫੈਬ੍ਰਿਕ ਜਿਵੇਂ ਕਟਨ, ਲਿਨਨ ਜਾਂ ਰੇਅਨ ’ਚ ਬਣੇ ਪ੍ਰਿੰਟਿਡ ਅਤੇ ਪਲੇਨ ਕੰਬੀਨੇਸ਼ਨ ਵਾਲੇ ਕੱਪੜੇ ਗਰਮੀ ’ਚ ਠੰਢਕ ਦਿੰਦੇ ਹਨ ਅਤੇ ਨਾਲ ਹੀ ਸਟਾਈਲਿਸ਼ ਲੁੱਕ ਵੀ ਬਣਾਈ ਰੱਖਦੇ ਹਨ। ਆਊਟਿੰਗ, ਸ਼ਾਪਿੰਗ, ਕੈਜ਼ੁਅਲ ਪਾਰਟੀ ਜਾਂ ਖਾਸ ਮੌਕਿਆਂ ’ਤੇ ਇਨ੍ਹਾਂ ਕੱਪੜਿਆਂ ਨੂੰ ਪਹਿਨ ਕੇ ਔਰਤਾਂ ਦੂਜਿਆਂ ਤੋਂ ਵੱਖ ਅਤੇ ਯੂਨੀਕ ਦਿਖ ਸਕਦੀਆਂ ਹਨ। ਪ੍ਰਿੰਟਿਡ ਅਤੇ ਪਲੇਨ ਦਾ ਇਹ ਕੰਬੀਨੇਸ਼ਨ ਔਰਤਾਂ ਨੂੰ ਸਾਦਗੀ ਦੇ ਨਾਲ ਬੋਲਡਨੈੱਸ, ਰਵਾਇਤੀ ਝਲਕ ਦੇ ਨਾਲ ਆਧੁਨਿਕਤਾ ਦਾ ਮਿਸ਼ਰਣ ਦਿੰਦਾ ਹੈ। ਇਹੀ ਵਜ੍ਹਾ ਹੈ ਕਿ ਇਹ ਟ੍ਰੈਂਡ ਲਗਾਤਾਰ ਵਧ ਰਿਹਾ ਹੈ ਅਤੇ ਫੈਸ਼ਨ ਪ੍ਰੇਮੀਆਂ ਦੇ ਵਿਚਾਲੇ ਕਾਫੀ ਚਰਚਾ ’ਚ ਹੈ। ਜਿਹੜੀਆਂ ਮੁਟਿਆਰਾਂ ਇਕ ਸਟਾਈਲਿਸ਼ ਅਤੇ ਵੱਖਰੀ ਲੁੱਕ ਚਾਹੁੰਦੀਆਂ ਹਨ, ਉਹ ਪ੍ਰਿੰਟਿਡ ਅਤੇ ਪਲੇਨ ਦਾ ਕੰਬੀਨੇਸ਼ਨ ਜ਼ਰੂਰ ਅਜ਼ਮਾ ਰਹੀਆਂ ਹਨ। ਇਹ ਨਾ ਸਿਰਫ ਉਨ੍ਹਾਂ ਦੀ ਸ਼ਖਸੀਅਤ ਨੂੰ ਨਿਖਾਰਦਾ ਹੈ, ਸਗੋਂ ਉਨ੍ਹਾਂ ਨੂੰ ਹਰ ਮੌਕੇ ’ਤੇ ਕਾਨਫੀਡੈਂਟ ਲੁੱਕ ਵੀ ਦਿੰਦਾ ਹੈ।
