ਤੋਰੀ ਦੀ ਸਬਜ਼ੀ ਬਣਾਉਣ ਦਾ ਸਭ ਤੋਂ ਸੌਖਾ ਤੇ ਸਹੀ ਤਰੀਕਾ, ਉਂਗਲਾਂ ਚੱਟਣ ''ਤੇ ਮਜਬੂਰ ਕਰ ਦੇਵੇਗਾ ਸਵਾਦ

Thursday, Apr 16, 2026 - 02:10 PM (IST)

ਤੋਰੀ ਦੀ ਸਬਜ਼ੀ ਬਣਾਉਣ ਦਾ ਸਭ ਤੋਂ ਸੌਖਾ ਤੇ ਸਹੀ ਤਰੀਕਾ, ਉਂਗਲਾਂ ਚੱਟਣ ''ਤੇ ਮਜਬੂਰ ਕਰ ਦੇਵੇਗਾ ਸਵਾਦ

ਵੈੱਬ ਡੈਸਕ - ਗਰਮੀਆਂ ਦੇ ਮੌਸਮ 'ਚ ਤੋਰੀ ਦੀ ਸਬਜ਼ੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਪਾਚਨ ਲਈ ਵਧੀਆ ਹੁੰਦੀ ਹੈ ਤੇ ਪੇਟ ਨੂੰ ਠੰਡਾ ਰੱਖਦੀ ਹੈ ਪਰ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹਨ ਕਿ ਤੋਰੀ ਸੁਆਦ ਨਹੀਂ ਬਣਦੀ ਜਾਂ ਪਾਣੀ ਛੱਡ ਦਿੰਦੀ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਤੋਰੀ ਬਣਾਉਣ ਦਾ ਉਹ 'ਸੀਕਰੇਟ ਤਰੀਕਾ' ਜਿਸ ਨਾਲ ਇਹ ਸਬਜ਼ੀ ਕਿਸੇ ਸ਼ਾਹੀ ਪਨੀਰ ਤੋਂ ਘੱਟ ਨਹੀਂ ਲੱਗੇਗੀ।

ਸੁਆਦਿਸ਼ਟ ਤੋਰੀ ਬਣਾਉਣ ਦੇ ਕੁਝ ਖ਼ਾਸ ਟਿਪਸ :-

  •  ਹਮੇਸ਼ਾ ਨਰਮ ਅਤੇ ਪਤਲੀ ਤੋਰੀ ਦੀ ਚੋਣ ਕਰੋ। ਜ਼ਿਆਦਾ ਮੋਟੀ ਤੋਰੀ 'ਚ ਬੀਜ ਹੁੰਦੇ ਹਨ ਜੋ ਸਵਾਦ ਵਿਗਾੜ ਦਿੰਦੇ ਹਨ।
  •  ਤੋਰੀ 'ਚ ਖੁਦ ਬਹੁਤ ਪਾਣੀ ਹੁੰਦਾ ਹੈ, ਇਸ ਲਈ ਸਬਜ਼ੀ ਬਣਾਉਂਦੇ ਸਮੇਂ ਉੱਪਰੋਂ ਪਾਣੀ ਬਿਲਕੁਲ ਨਾ ਪਾਓ। ਇਸ ਨੂੰ ਆਪਣੇ ਹੀ ਰਸ 'ਚ ਪੱਕਣ ਦਿਓ।
  •  ਤੋਰੀ 'ਚ ਦੇਸੀ ਘਿਓ, ਜੀਰੇ ਅਤੇ ਹਿੰਗ ਦਾ ਤੜਕਾ ਇਸ ਦੇ ਸਵਾਦ ਨੂੰ ਦੁੱਗਣਾ ਕਰ ਦਿੰਦਾ ਹੈ।
  •  ਅਖੀਰ 'ਚ ਥੋੜ੍ਹਾ ਜਿਹਾ ਗਰਮ ਮਸਾਲਾ ਅਤੇ ਹਰਾ ਧਨੀਆ ਪਾਉਣ ਨਾਲ ਇਸ ਦੀ ਖੁਸ਼ਬੂ ਪੂਰੇ ਘਰ 'ਚ ਮਹਿਕ ਜਾਵੇਗੀ।

ਬਣਾਉਣ ਦੀ ਸਹੀ ਵਿਧੀ :-

  • ਤੋਰੀ ਨੂੰ ਛਿੱਲ ਕੇ ਗੋਲ ਜਾਂ ਲੰਬੇ ਟੁਕੜਿਆਂ 'ਚ ਕੱਟ ਲਓ।
  • ਇਕ ਕੜਾਹੀ 'ਚ ਤੇਲ ਜਾਂ ਘਿਓ ਗਰਮ ਕਰਕੇ ਜੀਰਾ, ਪਿਆਜ਼, ਅਦਰਕ ਅਤੇ ਹਰੀ ਮਿਰਚ ਦਾ ਤੜਕਾ ਲਗਾਓ।
  • ਹਲਦੀ, ਨਮਕ ਅਤੇ ਮਿਰਚ ਪਾ ਕੇ ਮਸਾਲਾ ਭੁੰਨੋ।
  • ਹੁਣ ਤੋਰੀ ਪਾਓ ਅਤੇ ਢੱਕ ਕੇ ਮੱਧਮ ਅੱਗ 'ਤੇ ਪਕਾਓ।
  • ਜਦੋਂ ਸਬਜ਼ੀ ਘਿਓ ਛੱਡ ਦੇਵੇ ਤਾਂ ਸਮਝੋ ਤੁਹਾਡੀ ਲਾਜਵਾਬ ਤੋਰੀ ਤਿਆਰ ਹੈ!

author

Sunaina

Content Editor

Related News