ਮਾਊਥਵਾਸ਼ ਦੀ ਵਰਤੋਂ ਦਿਲ ਦੀ ਸਿਹਤ ਲਈ ਨੁਕਸਾਨਦੇਹ! ਸੋਸ਼ਲ ਮੀਡੀਆ ਦਾਅਵਿਆਂ ’ਤੇ ਜਾਣੋ ਵਿਗਿਆਨੀਆਂ ਦੀ ਰਾਏ
Saturday, Apr 25, 2026 - 07:37 AM (IST)
ਨਵੀਂ ਦਿੱਲੀ (ਇੰਟ.) - ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਇਹ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਮਾਊਥਵਾਸ਼ ਦੀ ਵਰਤੋਂ ਦਿਲ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ ਅਤੇ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵਧਦਾ ਹੈ। ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਅਜਿਹੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਸੱਚ ਮੰਨ ਲੈਣਾ ਸਹੀ ਨਹੀਂ ਹੈ। ਖੋਜ ਦੱਸਦੀ ਹੈ ਕਿ ਮੂੰਹ ਦੀ ਸਿਹਤ (ਓਰਲ ਹੈਲਥ) ਦਾ ਸਿੱਧਾ ਸਬੰਧ ਸਰੀਰ ਦੀ ਕੁੱਲ ਸਿਹਤ, ਖ਼ਾਸ ਕਰ ਕੇ ਦਿਲ ਨਾਲ ਜੁੜਿਆ ਹੁੰਦਾ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਘਰ 'ਚ ਵੜ੍ਹ ਗੋਲੀਆਂ ਮਾਰ ਭੁੰਨ੍ਹ 'ਤਾ ਕਾਂਗਰਸੀ ਆਗੂ ਦਾ ਮੁੰਡਾ, ਛੱਤੀਸਗੜ੍ਹ 'ਚ ਸਨਸਨੀ
ਮਾਊਥਵਾਸ਼ ਅਤੇ ‘ਚੰਗੇ ਬੈਕਟੀਰੀਆ’ ਦਾ ਮਾਮਲਾ
ਵਿਗਿਆਨੀਆਂ ਦੇ ਅਨੁਸਾਰ ਸਾਡੇ ਮੂੰਹ ਵਿਚ ਕਈ ਤਰ੍ਹਾਂ ਦੇ ਬੈਕਟੀਰੀਆ ਮੌਜੂਦ ਹੁੰਦੇ ਹਨ, ਜੋ ਮਿਲ ਕੇ ਇਕ ਸੰਤੁਲਿਤ ਮਾਈਕ੍ਰੋਬਾਇਓਮ ਬਣਾਉਂਦੇ ਹਨ। ਇਹ ‘ਚੰਗੇ’ ਬੈਕਟੀਰੀਆ ਖਾਣੇ ਵਿਚ ਮੌਜੂਦ ਨਾਈਟ੍ਰੇਟ ਨੂੰ ਨਾਈਟ੍ਰਾਈਟ ਵਿਚ ਬਦਲਦੇ ਹਨ, ਜਿਸ ਨਾਲ ਸਰੀਰ ਵਿਚ ਨਾਈਟ੍ਰਿਕ ਆਕਸਾਈਡ ਬਣਦਾ ਹੈ। ਇਹ ਤੱਤ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣ ਅਤੇ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਇਹ ਵੀ ਪੜ੍ਹੋ - 24, 25, 26, 27 ਅਪ੍ਰੈਲ ਨੂੰ ਕਹਿਰ ਵਰ੍ਹਾਏਗੀ ਗਰਮੀ! ਇਨ੍ਹਾਂ ਸੂਬਿਆਂ 'ਚ ਹੀਟਵੇਵ ਦਾ ਅਲਰਟ
ਕੀ ਮਾਊਥਵਾਸ਼ ਨਾਲ ਵਧਦਾ ਹੈ ਬਲੱਡ ਪ੍ਰੈਸ਼ਰ?
ਕੁਝ ਅਧਿਐਨਾਂ ਵਿਚ ਪਾਇਆ ਗਿਆ ਹੈ ਕਿ ਸ਼ਕਤੀਸ਼ਾਲੀ ਐਂਟੀਸੈਪਟਿਕ ਮਾਊਥਵਾਸ਼, ਖਾਸ ਕਰ ਕੇ ਕਲੋਰਹੇਕਸੀਡੀਨ ਯੁਕਤ, ਮੂੰਹ ਦੇ ਬੈਕਟੀਰੀਆ ਦੇ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਨਾਲ ਸਰੀਰ ਵਿਚ ਨਾਈਟ੍ਰਿਕ ਆਕਸਾਈਡ ਬਣਨ ਦੀ ਪ੍ਰਕਿਰਿਆ ਥੋੜ੍ਹੀ ਘੱਟ ਹੋ ਸਕਦੀ ਹੈ ਅਤੇ ਹਲਕਾ ਬਲੱਡ ਪ੍ਰੈਸ਼ਰ ਵਧਣ ਦੀ ਸੰਭਾਵਨਾ ਦੇਖੀ ਗਈ ਹੈ। ਹਾਲਾਂਕਿ, ਇਹ ਪ੍ਰਭਾਵ ਸੀਮਤ ਅਤੇ ਅਸਥਾਈ ਮੰਨਿਆ ਜਾਂਦਾ ਹੈ। ਮਾਊਥਵਾਸ਼ ਨੂੰ ਪੂਰੀ ਤਰ੍ਹਾਂ ਨੁਕਸਾਨਦੇਹ ਮੰਨਣਾ ਸਹੀ ਨਹੀਂ ਹੈ। ਸਹੀ ਜਾਣਕਾਰੀ ਅਤੇ ਸੰਤੁਲਿਤ ਵਰਤੋਂ ਦੇ ਨਾਲ ਓਰਲ ਹੈਲਥ (ਮੂੰਹ ਦੀ ਸਿਹਤ) ਦਾ ਧਿਆਨ ਰੱਖਣਾ ਹੀ ਦਿਲ ਦੀ ਸਿਹਤ ਲਈ ਸਭ ਤੋਂ ਵਧੀਆ ਉਪਾਅ ਹੈ।
ਇਹ ਵੀ ਪੜ੍ਹੋ - ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਹਾਈਕਰੋਟ ਦਾ ਵੱਡਾ ਫੈਸਲਾ
ਓਰਲ ਹੈਲਥ ਖ਼ਰਾਬ ਤਾਂ ਦਿਲ ’ਤੇ ਅਸਰ
ਕਈ ਮਾਊਥਵਾਸ਼ ਵਿਚ ਇਥੇਨੌਲ ਹੁੰਦਾ ਹੈ। ਕੁਝ ਖੋਜਾਂ ਵਿਚ ਇਸ ਦੀ ਲੰਬੇ ਸਮੇਂ ਤੱਕ ਵਰਤੋਂ ਨੂੰ ਲੈ ਕੇ ਮੂੰਹ ਦੇ ਕੈਂਸਰ ਦੇ ਖ਼ਤਰੇ ਨਾਲ ਜੁੜੀਆਂ ਚਿੰਤਾਵਾਂ ਪ੍ਰਗਟਾਈਆਂ ਗਈਆਂ ਹਨ ਪਰ ਇਸ ’ਤੇ ਅਜੇ ਤੱਕ ਕੋਈ ਠੋਸ ਸਿੱਟਾ ਸਾਹਮਣੇ ਨਹੀਂ ਆਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਦੰਦਾਂ ਅਤੇ ਮਸੂੜਿਆਂ ਦੀ ਠੀਕ ਤਰ੍ਹਾਂ ਦੇਖਭਾਲ ਨਾ ਕੀਤੀ ਜਾਵੇ, ਤਾਂ ਇਨਫੈਕਸ਼ਨ ਅਤੇ ਸੋਜ ਦੀ ਸਮੱਸਿਆ ਵੱਧ ਸਕਦੀ ਹੈ, ਜਿਸ ਦਾ ਅਸਰ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ’ਤੇ ਵੀ ਪੈਂਦਾ ਹੈ। ਭਾਵ ਮਾਊਥਵਾਸ਼ ਛੱਡ ਦੇਣਾ ਹੱਲ ਨਹੀਂ ਹੈ, ਸਗੋਂ ਸੰਤੁਲਿਤ ਓਰਲ ਕੇਅਰ ਜ਼ਰੂਰੀ ਹੈ।
ਇਹ ਵੀ ਪੜ੍ਹੋ - DA Hike : ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ DA 'ਚ 2% ਦਾ ਵਾਧਾ, ਸਰਕਾਰ ਨੇ ਕਰ 'ਤਾ ਐਲਾਨ
ਕੀ ਕਰੀਏ, ਕੀ ਨਾ ਕਰੀਏ?
ਮਾਊਥਵਾਸ਼ ਦੀ ਵਰਤੋਂ ਲੋੜ ਅਤੇ ਸਲਾਹ ਅਨੁਸਾਰ ਕਰੋ
ਰੋਜ਼ਾਨਾ ਬਰੱਸ਼ ਅਤੇ ਫਲਾਸਿੰਗ ਨੂੰ ਪਹਿਲ ਦਿਓ
ਬਹੁਤ ਜ਼ਿਆਦਾ ਐਂਟੀਸੈਪਟਿਕ ਮਾਊਥਵਾਸ਼ ਦੀ ਨਿਯਮਤ ਵਰਤੋਂ ਤੋਂ ਬਚੋ
ਲੋੜ ਹੋਵੇ ਤਾਂ ਅਲਕੋਹਲ-ਮੁਕਤ ਬਦਲ ਚੁਣੋ
ਇਹ ਵੀ ਪੜ੍ਹੋ - ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
