ਹੁਣ Instagram ਦੀ ਤਰ੍ਹਾਂ ਕੰਮ ਕਰੇਗਾ WhatsApp, ਆ ਰਿਹਾ ਹੈ ਕਮਾਲ ਦਾ ਫੀਚਰ
Wednesday, Jun 11, 2025 - 04:34 PM (IST)
 
            
            ਨੈਸ਼ਨਲ ਡੈਸਕ- ਵਟਸਐੱਪ ਲਗਾਤਾਰ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਜ਼ ਪੇਸ਼ ਕਰਦਾ ਰਹਿੰਦਾ ਹੈ। ਹੁਣ ਵਟਸਐੱਪ ਇਕ ਅਜਿਹੇ ਫੀਚਰ ਦਾ ਕੰਮ ਕਰ ਰਿਹਾ ਹੈ, ਜੋ ਯੂਜ਼ਰਸ ਨੂੰ ਆਪਣਾ ਮੋਬਾਇਲ ਨੰਬਰ ਲੁਕਾ ਕੇ ਯੂਜ਼ਰਨੇਮ ਰਾਹੀਂ ਚੈਟ ਕਰਨ ਦੀ ਸਹੂਲਤ ਦੇਵੇਗਾ। ਇਸ ਨਵੇਂ ਅਪਡੇਟ ਦੇ ਅਧੀਨ, ਯੂਜ਼ਰਸ ਵਟਸਐਪ ਦੀ ਸੈਟਿੰਗਸ 'ਚ ਜਾ ਕੇ ਆਪਣੀ ਪ੍ਰੋਫਾਈਲ 'ਚ ਇਕ ਯੂਨਿਕ ਯੂਜ਼ਰਨੇਮ ਸੈੱਟ ਕਰ ਸਕੋਗੇ। ਇਸ ਤੋਂ ਬਾਅਦ ਉਹ ਆਪਣੇ ਮੋਬਾਇਲ ਨੰਬਰ ਦੀ ਜਗ੍ਹਾ ਯੂਜ਼ਰਨੇਮ ਸਾਂਝਾ ਕਰ ਕੇ ਆਸਾਨੀ ਨਾਲ ਦੂਜਿਆਂ ਨਾਲ ਕਨੈਕਟ ਹੋ ਸਕਣਗੇ।
ਇਹ ਵੀ ਪੜ੍ਹੋ : Heatwave ਜਾਂ ਕੁਝ ਹੋਰ! ਬੋਹੜ ਦੇ ਦਰੱਖਤ ਹੇਠਾਂ ਮਰੇ ਮਿਲੇ ਸੈਂਕੜੇ ਚਮਗਿੱਦੜ
ਇਹ ਫੀਚਰ ਪ੍ਰਾਇਵੇਸੀ ਦੀ ਪਹਿਲ ਦਿੰਦੇ ਹੋਏ ਯੂਜ਼ਰਸ ਨੂੰ ਬਿਹਤਰ ਕੰਟਰੋਲ ਪ੍ਰਦਾਨ ਕਰੇਗਾ। ਇਹ ਫੀਚਰ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਤਰ੍ਹਾਂ ਕੰਮ ਕਰੇਗਾ, ਜਿੱਥੇ ਯੂਜ਼ਰਨੇਮ ਰਾਹੀਂ ਪਛਾਣ ਹੁੰਦੀ ਹੈ। ਜਾਣਕਾਰੀ ਅਨੁਸਾਰ, ਇਹ ਫੀਚਰ ਫਿਲਹਾਲ ਟੈਸਟਿੰਗ ਫੇਜ਼ 'ਚ ਹੈ ਅਤੇ ਜਲਦ ਹੀ ਪਬਲਿਕ ਲਈ ਵੀ ਰੋਲ ਆਊਟ ਕੀਤਾ ਜਾ ਸਕਦਾ ਹੈ। ਆਉਣ ਵਾਲੇ ਸਮੇਂ 'ਚ ਇਹ ਅਪਡੇਟ ਵਟਸਐੱਪ ਯੂਜ਼ਰ ਐਕਸਪੀਰੀਐਂਸ ਨੂੰ ਹੋਰ ਵੱਧ ਸੁਰੱਖਿਅਤ ਅਤੇ ਯੂਜ਼ਰ ਫ੍ਰੈਂਡਲੀ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਇਹ ਵੀ ਪੜ੍ਹੋ : ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦਾ ਅਲਰਟ ਜਾਰੀ
ਕਿਵੇਂ ਕੰਮ ਕਰੇਗਾ ਇਹ ਫੀਚਰ?
- ਯੂਜ਼ਰ ਸਭ ਤੋਂ ਪਹਿਲੇ ਵਟਸਐੱਪ ਦੀ ਸੈਟਿੰਗਸ 'ਚ ਜਾ ਕੇ ਆਪਣੀ ਪ੍ਰੋਫਾਈਲ ਸੈਕਸ਼ਨ 'ਚ ਜਾਵੇਗਾ।
- ਇੱਥੇ ਨਾਂ ਅਤੇ 'ਅਬਾਊਟ' ਦੇ ਹੇਠਾਂ 'ਯੂਜ਼ਰਨੇਮ' ਸੈੱਟ ਕਰਨ ਦਾ ਆਪਸ਼ਨ ਮਿਲੇਗਾ।
- ਯੂਜ਼ਰ ਆਪਣੀ ਪਸੰਦ ਦਾ ਯੂਨਿਕ ਯੂਜ਼ਰਨੇਮ ਚੁਣ ਸਕਦਾ ਹੈ।
- ਇਸ ਤੋਂ ਬਾਅਦ ਯੂਜ਼ਰ ਆਪਣੇ ਨੰਬਰ ਦੀ ਜਗ੍ਹਾ ਯੂਜ਼ਰਨੇਮ ਸ਼ੇਅਰ ਕਰ ਸਕੇਗਾ, ਜਿਸ ਨਾਲ ਪ੍ਰਾਇਵੇਸੀ ਬਣੀ ਰਹੇਗੀ ਅਤੇ ਨੰਬਰ ਲੁਕਿਆ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                            