Instagram ਨੇ ਲਾਂਚ ਕੀਤਾ ਨਵਾਂ AI ਫੀਚਰ ! ਬਦਲ ਜਾਵੇਗਾ ਚੈਟ ਕਰਨ ਦਾ ਅੰਦਾਜ਼

Wednesday, Mar 18, 2026 - 01:07 PM (IST)

Instagram ਨੇ ਲਾਂਚ ਕੀਤਾ ਨਵਾਂ AI ਫੀਚਰ ! ਬਦਲ ਜਾਵੇਗਾ ਚੈਟ ਕਰਨ ਦਾ ਅੰਦਾਜ਼

ਗੈਜੇਟ ਡੈਸਕ - ਸੋਸ਼ਲ ਮੀਡੀਆ ਪਲੇਟਫਾਰਮ Instagram ਨੇ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਹੋਰ ਵੀ ਮਜ਼ੇਦਾਰ ਬਣਾਉਣ ਲਈ ਇਕ ਨਵਾਂ AI Voice Effects ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਹੁਣ ਯੂਜ਼ਰਸ ਆਪਣੇ ਵਾਇਸ ਨੋਟਸ ਨੂੰ ਵੱਖ-ਵੱਖ ਪ੍ਰਭਾਵਾਂ ਨਾਲ ਭੇਜ ਸਕਣਗੇ। ਇਹ ਫੀਚਰ ਭਾਰਤ 'ਚ ਲਾਈਵ ਹੋ ਚੁੱਕਾ ਹੈ ਅਤੇ ਯੂਜ਼ਰਸ ਇਸ ਦੀ ਵਰਤੋਂ ਆਪਣੇ ਡਾਇਰੈਕਟ ਮੈਸੇਜ (DM) 'ਚ ਆਸਾਨੀ ਨਾਲ ਕਰ ਸਕਦੇ ਹਨ।

ਮਿਲਣਗੇ 8 ਵੱਖ-ਵੱਖ ਵਾਇਸ ਫਿਲਟਰ

- ਇਸ ਨਵੇਂ ਫੀਚਰ ਦੇ ਤਹਿਤ ਯੂਜ਼ਰਸ ਨੂੰ ਕੁੱਲ 8 ਤਰ੍ਹਾਂ ਦੇ ਵੌਇਸ ਫਿਲਟਰ ਦਿੱਤੇ ਗਏ ਹਨ। ਇਨ੍ਹਾਂ 'ਚ ਸ਼ਾਮਲ ਹਨ :-

*   ਚਿੱਪਮੰਕ 
*   ਡੈਮਨ  
*   ਏਲੀਅਨ 
*   ਰੋਬੋਟ 
*   ਅੰਡਰਵਾਟਰ 
*   ਸਟੇਡੀਅਮ  
*   ਵੋਬਲ  
*   ਫਿਸ਼ਬੋਲ 

ਇਨ੍ਹਾਂ ਫਿਲਟਰਾਂ ਦੀ ਵਰਤੋਂ ਕਰਕੇ ਯੂਜ਼ਰ ਆਪਣੀ ਆਵਾਜ਼ ਨੂੰ ਮਜ਼ੇਦਾਰ, ਡਰਾਉਣੀ ਜਾਂ ਬਿਲਕੁਲ ਵੱਖਰੀ ਟੋਨ 'ਚ ਬਦਲ ਸਕਦੇ ਹਨ। ਜੇਕਰ ਕੋਈ ਯੂਜ਼ਰ ਚਾਹੇ ਤਾਂ ਉਹ 'Original' ਆਪਸ਼ਨ 'ਤੇ ਕਲਿੱਕ ਕਰਕੇ ਆਪਣੀ ਅਸਲੀ ਆਵਾਜ਼ 'ਚ ਵੀ ਵਾਇਸ ਨੋਟ ਭੇਜ ਸਕਦਾ ਹੈ।

ਕਿਵੇਂ ਕਰੇਗਾ ਕੰਮ? 

ਇਹ ਫੀਚਰ ਸਧਾਰਨ ਵਾਇਸ ਮੈਸੇਜ ਨੂੰ ਰਚਨਾਤਮਕ ਬਣਾਉਣ 'ਚ ਮਦਦ ਕਰਦਾ ਹੈ। ਖਾਸ ਗੱਲ ਇਹ ਹੈ ਕਿ ਵਾਇਸ ਨੋਟ ਪ੍ਰਾਪਤ ਕਰਨ ਵਾਲਾ ਵਿਅਕਤੀ ਵੀ ਇਹ ਦੇਖ ਸਕੇਗਾ ਕਿ ਕਿਹੜਾ ਫਿਲਟਰ ਵਰਤਿਆ ਗਿਆ ਹੈ ਅਤੇ ਉਹ ਖੁਦ ਵੀ ਉਸ ਫਿਲਟਰ ਨੂੰ ਟ੍ਰਾਈ ਕਰ ਸਕਦਾ ਹੈ। ਕੰਪਨੀ ਵੱਲੋਂ ਆਪਣੇ ਪਲੇਟਫਾਰਮ 'ਤੇ ਲਗਾਤਾਰ AI ਫੀਚਰਸ ਜੋੜੇ ਜਾ ਰਹੇ ਹਨ ਤਾਂ ਜੋ ਯੂਜ਼ਰਸ ਦੇ ਚੈਟਿੰਗ ਅਨੁਭਵ ਨੂੰ ਪਹਿਲਾਂ ਨਾਲੋਂ ਜ਼ਿਆਦਾ ਇੰਟਰਐਕਟਿਵ ਬਣਾਇਆ ਜਾ ਸਕੇ।


author

Sunaina

Content Editor

Related News