WhatsApp ਦਾ ਵੱਡਾ ਤੋਹਫ਼ਾ: ਹੁਣ ਬਿਨਾਂ Account ਤੇ app download ਕੀਤੇ ਵੀ ਕਰ ਸਕੋਗੇ ਚੈਟਿੰਗ, ਜਾਣੋ ਫੀਚਰ
Tuesday, Mar 17, 2026 - 01:10 PM (IST)
ਗੈਜੇਟ ਡੈਸਕ - ਦੁਨੀਆ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ WhatsApp ਨੇ ਆਪਣੇ ਯੂਜ਼ਰਸ ਲਈ ਇਕ ਬਹੁਤ ਹੀ ਖ਼ਾਸ ਫੀਚਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਯੂਜ਼ਰਸ ਬਿਨਾਂ ਵਟਸਐਪ ਡਾਊਨਲੋਡ ਕੀਤੇ ਅਤੇ ਬਿਨਾਂ ਅਕਾਊਂਟ ਬਣਾਏ ਵੀ ਚੈਟਿੰਗ ਦਾ ਆਨੰਦ ਲੈ ਸਕਣਗੇ,। ਇਸ ਨਵੇਂ ਫੀਚਰ ਨੂੰ 'ਗੇਸਟ ਚੈਟ' ਦਾ ਨਾਂ ਦਿੱਤਾ ਗਿਆ ਹੈ, ਜਿਸ ਦੀ ਟੈਸਟਿੰਗ ਫਿਲਹਾਲ ਆਈਫੋਨ ਅਤੇ ਐਂਡਰਾਇਡ ਦੇ ਕੁਝ ਚੁਣੇ ਹੋਏ ਬੀਟਾ ਯੂਜ਼ਰਸ ਨਾਲ ਕੀਤੀ ਜਾ ਰਹੀ ਹੈ,।
ਕਿਵੇਂ ਕੰਮ ਕਰੇਗਾ ਇਹ 'ਗੇਸਟ ਫੀਚਰ'?
ਸਰੋਤਾਂ ਅਨੁਸਾਰ, ਵਟਸਐਪ ਯੂਜ਼ਰਸ 'Invite a friend' ਸੈਕਸ਼ਨ ਜਾਂ ਕੰਟੈਕਟ ਲਿਸਟ ਦੇ ਹੇਠਾਂ ਦਿੱਤੇ ਵਿਕਲਪ ਰਾਹੀਂ ਇਕ 'ਚੈਟ ਇਨਵੀਟੇਸ਼ਨ ਲਿੰਕ' ਬਣਾ ਸਕਣਗੇ। ਇਸ ਲਿੰਕ ਨੂੰ SMS, ਈਮੇਲ ਜਾਂ ਕਿਸੇ ਵੀ ਹੋਰ ਮੈਸੇਜਿੰਗ ਪਲੇਟਫਾਰਮ ਰਾਹੀਂ ਉਸ ਦੋਸਤ ਨੂੰ ਭੇਜਿਆ ਜਾ ਸਕਦਾ ਹੈ ਜਿਸਦਾ ਵਟਸਐਪ ਅਕਾਊਂਟ ਨਹੀਂ ਹੈ। ਜਦੋਂ ਸਾਹਮਣੇ ਵਾਲਾ ਵਿਅਕਤੀ ਉਸ ਲਿੰਕ 'ਤੇ ਕਲਿੱਕ ਕਰੇਗਾ, ਤਾਂ ਉਸ ਨੂੰ 'ਗੇਸਟ ਵਜੋਂ ਅੱਗੇ ਵਧਣ' ਦਾ ਵਿਕਲਪ ਮਿਲੇਗਾ। ਅਜਿਹਾ ਕਰਦੇ ਹੀ ਡੈਸਕਟਾਪ ਜਾਂ ਮੋਬਾਈਲ 'ਤੇ ਵਟਸਐਪ ਵੈੱਬ ਓਪਨ ਹੋ ਜਾਵੇਗਾ ਅਤੇ ਯੂਜ਼ਰ ਚੈਟ ਕਰ ਸਕੇਗਾ।
ਨਾਮ ਅਤੇ ਪਛਾਣ ਲਈ 'Guest' ਲੇਬਲ
ਚੈਟਿੰਗ ਸ਼ੁਰੂ ਕਰਨ ਲਈ ਗੇਸਟ ਨੂੰ ਆਪਣਾ ਕੋਈ ਵੀ ਨਾਂ ਭਰਨਾ ਹੋਵੇਗਾ। ਵਟਸਐਪ ਨੇ ਸਲਾਹ ਦਿੱਤੀ ਹੈ ਕਿ ਯੂਜ਼ਰਸ ਅਜਿਹਾ ਨਾਂ ਵਰਤਣ ਜਿਸ ਨੂੰ ਪਛਾਣਨਾ ਆਸਾਨ ਹੋਵੇ। ਯੂਜ਼ਰਸ ਦੀ ਸਹੂਲਤ ਲਈ ਚੈਟ ਇੰਟਰਫੇਸ 'ਚ ਸਭ ਤੋਂ ਉੱਪਰ "Guest" ਲੇਬਲ ਵੀ ਦਿਖਾਈ ਦੇਵੇਗਾ, ਤਾਂ ਜੋ ਇਹ ਪਛਾਣਿਆ ਜਾ ਸਕੇ ਕਿ ਜਿਸ ਵਿਅਕਤੀ ਨਾਲ ਗੱਲ ਹੋ ਰਹੀ ਹੈ, ਉਸ ਦਾ ਰਜਿਸਟਰਡ ਅਕਾਊਂਟ ਨਹੀਂ ਹੈ।
ਕੁਝ ਖ਼ਾਸ ਗੱਲਾਂ ਅਤੇ ਪਾਬੰਦੀਆਂ :-
ਸਿਰਫ ਮੈਸੇਜਿੰਗ
- ਇਹ ਫੀਚਰ ਸਿਰਫ ਸੀਮਤ ਸਮੇਂ ਦੀ ਗੱਲਬਾਤ ਲਈ ਹੈ, ਇਸ ਲਈ ਇਸ ਵਿਚ ਸਿਰਫ ਟੈਕਸਟ ਮੈਸੇਜ ਭੇਜਣ ਦੀ ਸਹੂਲਤ ਮਿਲੇਗੀ।
ਕੀ ਕੁਝ ਨਹੀਂ ਮਿਲੇਗਾ
- ਗੇਸਟ ਚੈਟ ਵਿਚ ਗਰੁੱਪ ਚੈਟ, ਮੀਡੀਆ ਸ਼ੇਅਰਿੰਗ (ਫੋਟੋ, ਵੀਡੀਓ, ਡਾਕੂਮੈਂਟ), ਸਟਿੱਕਰ, ਵਾਇਸ ਮੈਸੇਜ ਅਤੇ ਵੌਇਸ/ਵੀਡੀਓ ਕਾਲ ਵਰਗੇ ਫੀਚਰ ਉਪਲਬਧ ਨਹੀਂ ਹੋਣਗੇ।
ਸੁਰੱਖਿਆ
- ਇਹ ਚੈਟ ਵੀ ਬਾਕੀ ਚੈਟਾਂ ਵਾਂਗ ਐਂਡ-ਟੂ-ਐਂਡ ਐਨਕ੍ਰਿਪਟਡ ਹੋਵੇਗੀ।
ਸਮਾਂ ਸੀਮਾ
- ਜੇਕਰ ਗੇਸਟ ਚੈਟ ਵਿੱਚ 10 ਦਿਨਾਂ ਤੱਕ ਕੋਈ ਗਤੀਵਿਧੀ ਨਹੀਂ ਹੁੰਦੀ, ਤਾਂ ਇਹ ਆਪਣੇ ਆਪ ਖ਼ਤਮ ਹੋ ਜਾਵੇਗੀ।
ਸਾਵਧਾਨੀ
- ਵਟਸਐਪ ਨੇ ਸਪੱਸ਼ਟ ਕੀਤਾ ਹੈ ਕਿ ਉਹ ਗੇਸਟ ਦੀ ਪਛਾਣ ਦੀ ਵੈਰੀਫਿਕੇਸ਼ਨ ਨਹੀਂ ਕਰਦਾ। ਇਸਦਾ ਮਤਲਬ ਹੈ ਕਿ ਜੇਕਰ ਕੋਈ ਇਨਵਾਈਟ ਲਿੰਕ ਨੂੰ ਹਾਸਲ ਕਰ ਲੈਂਦਾ ਹੈ, ਤਾਂ ਉਹ ਵੀ ਗੱਲਬਾਤ 'ਚ ਸ਼ਾਮਲ ਹੋ ਸਕਦਾ ਹੈ। ਫਿਲਹਾਲ ਇਹ ਫੀਚਰ ਡਿਵੈਲਪਮੈਂਟ ਦੇ ਦੌਰ 'ਚ ਹੈ ਅਤੇ ਜਲਦੀ ਹੀ ਸਾਰੇ ਯੂਜ਼ਰਸ ਲਈ ਜਾਰੀ ਕੀਤਾ ਜਾ ਸਕਦਾ ਹੈ,।
