WhatsApp ਯੂਜ਼ਰਸ ਦੀ ਹੋ ਗਈ ਬੱਲੇ-ਬੱਲੇ ! ਇਸ ਧਾਕੜ ਫੀਚਰ ਨੇ ਉਡਾ''ਤੇ ਸਭ ਦੇ ਹੋਸ਼

Wednesday, Mar 18, 2026 - 12:39 PM (IST)

WhatsApp ਯੂਜ਼ਰਸ ਦੀ ਹੋ ਗਈ ਬੱਲੇ-ਬੱਲੇ ! ਇਸ ਧਾਕੜ ਫੀਚਰ ਨੇ ਉਡਾ''ਤੇ ਸਭ ਦੇ ਹੋਸ਼

ਗੈਜੇਟ ਡੈਸਕ- ਦੁਨੀਆ ਦੀ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ WhatsApp ਨੇ ਆਪਣੇ ਯੂਜ਼ਰਸ ਲਈ ਇਕ ਸ਼ਾਨਦਾਰ ਤੋਹਫ਼ਾ ਪੇਸ਼ ਕੀਤਾ ਹੈ। ਲੰਬੇ ਸਮੇਂ ਦੀ ਉਡੀਕ ਤੋਂ ਬਾਅਦ, ਹੁਣ ਐਂਡਰਾਇਡ ਯੂਜ਼ਰਸ ਲਈ 'ਨੋਇਸ ਕੈਂਸਲੇਸ਼ਨ' ਫੀਚਰ ਲਿਆਂਦਾ ਗਿਆ ਹੈ, ਜਿਸ ਨਾਲ ਆਡੀਓ ਅਤੇ ਵੀਡੀਓ ਕਾਲਿੰਗ ਦਾ ਅਨੁਭਵ ਪਹਿਲਾਂ ਨਾਲੋਂ ਕਿਤੇ ਬਿਹਤਰ ਹੋ ਜਾਵੇਗਾ।

ਕਿਵੇਂ ਕੰਮ ਕਰੇਗਾ ਇਹ ਫੀਚਰ?

ਇਸ ਫੀਚਰ ਦੀ ਮਦਦ ਨਾਲ ਕਾਲ ਦੇ ਦੌਰਾਨ ਤੁਹਾਡੇ ਆਲੇ-ਦੁਆਲੇ ਹੋ ਰਿਹਾ ਸ਼ੋਰ-ਸ਼ਰਾਬਾ ਸਾਹਮਣੇ ਵਾਲੇ ਵਿਅਕਤੀ ਤੱਕ ਨਹੀਂ ਪਹੁੰਚੇਗਾ। ਚਾਹੇ ਤੁਸੀਂ ਟ੍ਰੈਫਿਕ 'ਚ ਹੋਵੋ, ਤੇਜ਼ ਹਵਾ ਚੱਲ ਰਹੀ ਹੋਵੇ ਜਾਂ ਭੀੜ ਵਾਲੀ ਜਗ੍ਹਾ 'ਤੇ, ਇਹ ਫੀਚਰ ਇਨ੍ਹਾਂ ਫਾਲਤੂ ਆਵਾਜ਼ਾਂ ਨੂੰ ਫਿਲਟਰ ਕਰਕੇ ਸਿਰਫ਼ ਤੁਹਾਡੀ ਆਵਾਜ਼ ਨੂੰ ਹੀ ਦੂਜੇ ਪਾਸੇ ਸਾਫ਼ ਤਰੀਕੇ ਨਾਲ ਪਹੁੰਚਾਏਗਾ।

ਐਂਡਰਾਇਡ ਅਤੇ ਵੈੱਬ ਯੂਜ਼ਰਸ ਨੂੰ ਹੋਵੇਗਾ ਫਾਇਦਾ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਫੀਚਰ ਫਿਲਹਾਲ ਵ੍ਹਟਸਐਪ ਬੀਟਾ ਐਂਡਰਾਇਡ 2.26.11.8 ਅਪਡੇਟ 'ਚ ਦੇਖਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਸਿਰਫ਼ ਮੋਬਾਈਲ ਐਪ ਤੱਕ ਸੀਮਤ ਨਹੀਂ ਹੋਵੇਗਾ, ਸਗੋਂ WhatsApp Web 'ਤੇ ਵੀ ਉਪਲਬਧ ਹੋਵੇਗਾ। ਦੱਸ ਦੇਈਏ ਕਿ ਆਈਫੋਨ (iOS) ਯੂਜ਼ਰਸ ਕੋਲ ਇਹ ਸੁਵਿਧਾ ਪਹਿਲਾਂ ਹੀ ਮੌਜੂਦ ਸੀ, ਜਿੱਥੇ ਕਾਲ ਆਉਣ 'ਤੇ ਇਹ ਆਪਣੇ ਆਪ ਇਨੇਬਲ ਹੋ ਜਾਂਦੀ ਹੈ ਪਰ ਹੁਣ ਐਂਡਰਾਇਡ ਯੂਜ਼ਰਸ ਵੀ ਇਸ ਦਾ ਫਾਇਦਾ ਲੈ ਸਕਣਗੇ।

ਇੰਝ ਕਰੋ ਵਰਤੋਂ

ਸਕ੍ਰੀਨਸ਼ਾਟਸ ਤੋਂ ਪਤਾ ਲੱਗਾ ਹੈ ਕਿ ਕਾਲਿੰਗ ਦੇ ਦੌਰਾਨ ਯੂਜ਼ਰਸ ਨੂੰ ਸਕ੍ਰੀਨ ਨੂੰ ਉੱਪਰ ਵੱਲ ਸਕ੍ਰੋਲ ਕਰਨਾ ਹੋਵੇਗਾ। ਉੱਥੇ 'ਨੋਇਸ ਕੈਂਸਲੇਸ਼ਨ' ਦਾ ਇਕ ਬਟਨ ਮਿਲੇਗਾ, ਜਿਸ ਨੂੰ Toggle on ਕਰਕੇ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ।

ਕਦੋਂ ਹੋਵੇਗਾ ਸਾਰਿਆਂ ਲਈ ਉਪਲਬਧ?

ਫਿਲਹਾਲ ਇਹ ਫੀਚਰ ਟੈਸਟਿੰਗ ਪੜਾਅ 'ਚ ਹੈ ਅਤੇ ਸਿਰਫ਼ ਕੁਝ ਚੁਣੇ ਹੋਏ ਬੀਟਾ ਯੂਜ਼ਰਸ ਨੂੰ ਹੀ ਵਰਤੋਂ ਲਈ ਦਿੱਤਾ ਗਿਆ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਇਸ ਨੂੰ ਸਾਰੇ ਆਮ ਯੂਜ਼ਰਸ ਲਈ ਜਾਰੀ ਕਰ ਦਿੱਤਾ ਜਾਵੇਗਾ, ਜੋ ਕਿ ਕਾਲਿੰਗ ਅਨੁਭਵ ਲਈ ਇਕ 'ਗੇਮ ਚੇਂਜਰ' ਸਾਬਤ ਹੋ ਸਕਦਾ ਹੈ।


author

Sunaina

Content Editor

Related News