5000 ਰੁਪਏ ਤੱਕ ਦੀ ਪੇਮੈਂਟ ਲਈ ਹੁਣ ਨਹੀਂ ਪਵੇਗੀ PIN ਦੀ ਲੋੜ, UPI ਨੇ ਕਰ'ਤਾ ਵੱਡਾ ਬਦਲਾਅ

Sunday, Mar 15, 2026 - 01:04 PM (IST)

5000 ਰੁਪਏ ਤੱਕ ਦੀ ਪੇਮੈਂਟ ਲਈ ਹੁਣ ਨਹੀਂ ਪਵੇਗੀ PIN ਦੀ ਲੋੜ, UPI ਨੇ ਕਰ'ਤਾ ਵੱਡਾ ਬਦਲਾਅ

ਗੈਜੇਟ ਡੈਸਕ - ਡਿਜੀਟਲ ਪੇਮੈਂਟ ਨੂੰ ਹੋਰ ਵੀ ਸੁਵਿਧਾਜਨਕ ਬਣਾਉਣ ਲਈ NPCI ਨੇ UPI 'ਚ ਇਕ ਵੱਡਾ ਬਦਲਾਅ ਕੀਤਾ ਹੈ। ਹੁਣ ਉਪਭੋਗਤਾਵਾਂ ਨੂੰ ਛੋਟੇ ਭੁਗਤਾਨਾਂ ਲਈ ਵਾਰ-ਵਾਰ UPI ਪਿੰਨ (PIN) ਦਰਜ ਕਰਨ ਦੀ ਲੋੜ ਨਹੀਂ ਪਵੇਗੀ। ਨਵੇਂ ਅਪਡੇਟ ਦੇ ਤਹਿਤ, ਹੁਣ ਤੁਸੀਂ ਬਾਇਓਮੈਟ੍ਰਿਕ ਆਥੈਂਟੀਕੇਸ਼ਨ (Face ID ਜਾਂ ਫਿੰਗਰਪ੍ਰਿੰਟ) ਵਰਤੋਂ ਕਰਕੇ ਆਸਾਨੀ ਨਾਲ ਪੇਮੈਂਟ ਕਰ ਸਕੋਗੇ, ਜਿਸ ਨਾਲ ਟ੍ਰਾਂਜੈਕਸ਼ਨ ਪਹਿਲਾਂ ਨਾਲੋਂ ਤੇਜ਼ ਹੋ ਜਾਵੇਗੀ।

ਸੁਰੱਖਿਆ ਅਤੇ ਸੀਮਾ

ਇਸ ਸਹੂਲਤ ਰਾਹੀਂ ਯੂਜ਼ਰਸ 5000 ਰੁਪਏ ਤੱਕ ਦੀ ਪੇਮੈਂਟ ਬਿਨਾਂ ਪਿੰਨ ਤੋਂ ਕਰ ਸਕਦੇ ਹਨ। ਹਾਲਾਂਕਿ, ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ, ਜੇਕਰ ਟ੍ਰਾਂਜੈਕਸ਼ਨ 5000 ਰੁਪਏ ਤੋਂ ਵੱਧ ਦੀ ਹੁੰਦੀ ਹੈ, ਤਾਂ ਪਹਿਲਾਂ ਦੀ ਤਰ੍ਹਾਂ UPI ਪਿੰਨ ਪਾਉਣਾ ਲਾਜ਼ਮੀ ਹੋਵੇਗਾ। ਇਹ ਸਹੂਲਤ ਪਹਿਲਾਂ ਸਿਰਫ਼ ਕੁਝ ਐਪਸ ਅਤੇ ਐਂਡਰਾਇਡ ਯੂਜ਼ਰਸ ਲਈ ਸੀ, ਪਰ ਹੁਣ ਇਸ ਨੂੰ ਸਾਰੇ ਪ੍ਰਮੁੱਖ UPI ਐਪਸ ਅਤੇ ਆਈਫੋਨ (iPhone) ਯੂਜ਼ਰਸ ਲਈ ਵੀ ਰੋਲ ਆਊਟ ਕੀਤਾ ਜਾ ਰਿਹਾ ਹੈ।

ਇਸ ਫੀਚਰ ਨੂੰ ਕਿਵੇਂ ਐਕਟਿਵ ਕਰੀਏ?

ਜੇਕਰ ਤੁਸੀਂ PhonePe, Google Pay, Paytm ਜਾਂ BHIM ਵਰਗੇ ਐਪਸ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਇਹਨਾਂ ਸਟੈਪਸ ਰਾਹੀਂ ਇਸ ਫੀਚਰ ਨੂੰ ਚਾਲੂ ਕਰ ਸਕਦੇ ਹੋ :-

- ਸਭ ਤੋਂ ਪਹਿਲਾਂ ਆਪਣੇ ਪੇਮੈਂਟ ਐਪ ਨੂੰ ਲੇਟੈਸਟ ਵਰਜ਼ਨ 'ਚ ਅਪਡੇਟ ਕਰੋ।
- ਐਪ ਦੀ ਸੈਟਿੰਗ 'ਚ ਜਾ ਕੇ 'Biometric Payment' ਜਾਂ 'Pay with Face ID/Fingerprint' ਵਿਕਲਪ ਨੂੰ ਚੁਣੋ।
- ਉਸ ਬੈਂਕ ਖਾਤੇ ਦੀ ਚੋਣ ਕਰੋ ਜਿਸ 'ਤੇ ਤੁਸੀਂ ਇਹ ਸਹੂਲਤ ਚਾਹੁੰਦੇ ਹੋ।
- ਅੰਤ 'ਚ, ਪੁਸ਼ਟੀ ਲਈ ਇਕ ਵਾਰ ਆਪਣਾ UPI PIN ਦਰਜ ਕਰੋ।

ਇਹ ਪ੍ਰਕਿਰਿਆ ਪੂਰੀ ਹੁੰਦੇ ਹੀ ਤੁਹਾਡੇ ਫੋਨ 'ਤੇ ਬਾਇਓਮੈਟ੍ਰਿਕ ਪੇਮੈਂਟ ਫੀਚਰ ਸਰਗਰਮ ਹੋ ਜਾਵੇਗਾ।


author

Sunaina

Content Editor

Related News