ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖਬਰੀ! ਹੁਣ ਨਹੀਂ ਮਾਰਨੇ ਪੈਣਗੇ ਡੀਪੂਆਂ ਦੇ ਚੱਕਰ, ਬਸ ਕਰੋ ਇਹ ਕੰਮ

Wednesday, Mar 11, 2026 - 08:21 PM (IST)

ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖਬਰੀ! ਹੁਣ ਨਹੀਂ ਮਾਰਨੇ ਪੈਣਗੇ ਡੀਪੂਆਂ ਦੇ ਚੱਕਰ, ਬਸ ਕਰੋ ਇਹ ਕੰਮ

ਨੈਸ਼ਨਲ ਡੈਸਕ : ਕੇਂਦਰ ਸਰਕਾਰ ਵੱਲੋਂ ਸਰਕਾਰੀ ਸਹੂਲਤਾਂ ਨੂੰ ਆਸਾਨ ਤੇ ਪਾਰਦਰਸ਼ੀ ਬਣਾਉਣ ਲਈ ਡਿਜੀਟਲ ਸੇਵਾਵਾਂ ਦਾ ਦਾਇਰਾ ਲਗਾਤਾਰ ਵਧਾਇਆ ਜਾ ਰਿਹਾ ਹੈ। ਇਸੇ ਦਿਸ਼ਾ ਵਿੱਚ ਹੁਣ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਵੱਡੀ ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਰਾਸ਼ਨ ਕਾਰਡ ਨਾਲ ਸਬੰਧਤ ਜਾਣਕਾਰੀ ਲੈਣ ਲਈ ਰਾਸ਼ਨ ਦੀ ਦੁਕਾਨ ਜਾਂ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਅਤੇ ਲਾਈਨਾਂ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ ਪਵੇਗੀ।

ਮੋਬਾਈਲ 'ਤੇ ਮਿਲੇਗੀ ਰਾਸ਼ਨ ਦੀ ਪੂਰੀ ਡਿਟੇਲ 
ਸਰਕਾਰ ਨੇ ਆਪਣੇ UMANG App ਵਿੱਚ 'Mera Ration' ਨਾਮ ਦਾ ਇੱਕ ਨਵਾਂ ਫੀਚਰ ਜੋੜਿਆ ਹੈ। ਇਸ ਫੀਚਰ ਦੀ ਮਦਦ ਨਾਲ ਰਾਸ਼ਨ ਕਾਰਡ ਧਾਰਕ ਆਪਣੇ ਮੋਬਾਈਲ ਫੋਨ 'ਤੇ ਹੀ ਰਾਸ਼ਨ ਕਾਰਡ ਦਾ ਸਟੇਟਸ, ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਅਤੇ ਉਨ੍ਹਾਂ ਨੂੰ ਕਿੰਨਾ ਰਾਸ਼ਨ ਮਿਲਣ ਵਾਲਾ ਹੈ, ਵਰਗੀਆਂ ਅਹਿਮ ਜਾਣਕਾਰੀਆਂ ਇੱਕ ਕਲਿੱਕ ਵਿੱਚ ਦੇਖ ਸਕਦੇ ਹਨ।

ਨਜ਼ਦੀਕੀ ਰਾਸ਼ਨ ਦੁਕਾਨ ਦੀ ਵੀ ਮਿਲੇਗੀ ਜਾਣਕਾਰੀ 
ਇਸ ਫੀਚਰ ਦੀ ਇੱਕ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਯੂਜ਼ਰਸ ਆਪਣੇ ਇਲਾਕੇ ਦੀ ਨਜ਼ਦੀਕੀ ਰਾਸ਼ਨ ਦੁਕਾਨ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਲੋਕਾਂ ਨੂੰ ਸਹੀ ਸਮੇਂ 'ਤੇ ਜਾਣਕਾਰੀ ਮਿਲੇਗੀ ਅਤੇ ਉਨ੍ਹਾਂ ਦੀ ਬੇਲੋੜੀ ਪਰੇਸ਼ਾਨੀ ਵੀ ਘੱਟ ਹੋਵੇਗੀ। ਦੱਸ ਦੇਈਏ ਕਿ UMANG ਐਪ 'ਤੇ ਪਹਿਲਾਂ ਹੀ ਆਧਾਰ, ਪੈਨਸ਼ਨ, ਗੈਸ ਅਤੇ ਬਿਜਲੀ ਦੇ ਬਿੱਲਾਂ ਵਰਗੀਆਂ ਕਈ ਸਰਕਾਰੀ ਸੇਵਾਵਾਂ ਉਪਲਬਧ ਹਨ।
ਇੰਝ ਕਰੋ ਇਸ ਸਹੂਲਤ ਦੀ ਵਰਤੋਂ:
1.ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ 'ਤੇ UMANG App ਡਾਊਨਲੋਡ ਕਰੋ।
2.ਮੋਬਾਈਲ ਨੰਬਰ ਰਾਹੀਂ ਲੋਗਿਨ ਜਾਂ ਰਜਿਸਟ੍ਰੇਸ਼ਨ ਕਰੋ।
3.ਐਪ ਦੇ ਸਰਚ ਬਾਰ ਵਿੱਚ “Mera Ration” ਲਿਖ ਕੇ ਸਰਚ ਕਰੋ ਅਤੇ ਇਸ ਸੇਵਾ ਨੂੰ ਓਪਨ ਕਰੋ।
4.ਆਪਣਾ ਰਾਸ਼ਨ ਕਾਰਡ ਨੰਬਰ ਜਾਂ ਲੋੜੀਂਦੀ ਜਾਣਕਾਰੀ ਦਰਜ ਕਰਦੇ ਹੀ ਸਕ੍ਰੀਨ 'ਤੇ ਪੂਰੀ ਡਿਟੇਲ ਆ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News