ਛੇਤੀ ਕਰੋ ਆਹ ਕੰਮ, ਨਹੀਂ ਤਾਂ ਨਹੀਂ ਮਿਲੇਗਾ ਸਿਲੰਡਰ, ਸਰਕਾਰ ਨੇ ਲਾਗੂ ਕੀਤਾ ਨਵਾਂ ਨਿਯਮ
Tuesday, Mar 17, 2026 - 12:00 PM (IST)
ਗੈਜੇਟ ਡੈਸਕ - ਸਰਕਾਰ ਨੇ ਰਸੋਈ ਗੈਸ (LPG) ਦੀ ਵਰਤੋਂ ਕਰਨ ਵਾਲੇ ਸਾਰੇ ਗਾਹਕਾਂ ਲਈ ਇਕ ਅਹਿਮ ਨਿਯਮ ਲਾਗੂ ਕਰ ਦਿੱਤਾ ਹੈ। ਹੁਣ ਸਾਰੇ LPG ਯੂਜ਼ਰਸ ਲਈ ਆਧਾਰ e-KYC ਕਰਵਾਉਣਾ ਲਾਜ਼ਮੀ ਹੋ ਗਿਆ ਹੈ। ਸਰਕਾਰ ਮੁਤਾਬਕ, ਜੇਕਰ ਕੋਈ ਗਾਹਕ ਆਪਣੀ ਈ-ਕੇਵਾਈਸੀ ਪ੍ਰਕਿਰਿਆ ਪੂਰੀ ਨਹੀਂ ਕਰਦਾ, ਤਾਂ ਉਸ ਨੂੰ ਸਿਲੰਡਰ ਦੀ ਬੁਕਿੰਗ ਕਰਨ 'ਚ ਮੁਸ਼ਕਲ ਆ ਸਕਦੀ ਹੈ ਅਤੇ ਉਸ ਦੀ ਸਬਸਿਡੀ ਵੀ ਰੋਕੀ ਜਾ ਸਕਦੀ ਹੈ।
ਈ-ਕੇਵਾਈਸੀ ਨਾ ਕਰਨ 'ਤੇ ਹੋ ਸਕਦੀਆਂ ਹਨ ਇਹ ਮੁਸ਼ਕਲਾਂ :-
ਜੇਕਰ ਕਿਸੇ ਯੂਜ਼ਰ ਨੇ LPG e-KYC ਪੂਰੀ ਨਹੀਂ ਕੀਤੀ, ਤਾਂ ਉਸ ਨੂੰ ਹੇਠ ਲਿਖੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ :-
- ਗੈਸ ਸਿਲੰਡਰ ਦੀ ਬੁਕਿੰਗ 'ਚ ਦਿੱਕਤ ਆ ਸਕਦੀ ਹੈ।
- LPG ਸਬਸਿਡੀ ਖਾਤੇ 'ਚ ਆਉਣ 'ਚ ਦੇਰੀ ਹੋ ਸਕਦੀ ਹੈ ਜਾਂ ਕੁਝ ਮਾਮਲਿਆਂ 'ਚ ਇਹ ਅਸਥਾਈ ਤੌਰ 'ਤੇ ਰੋਕੀ ਵੀ ਜਾ ਸਕਦੀ ਹੈ।
- ਕੁਨੈਕਸ਼ਨ ਦੀ ਜਾਣਕਾਰੀ ਅਪਡੇਟ ਨਹੀਂ ਹੋਵੇਗੀ।
ਘਰ ਬੈਠੇ ਇਸ ਤਰ੍ਹਾਂ ਕਰੋ e-KYC :-
ਸਰਕਾਰ ਅਨੁਸਾਰ ਇਹ ਪ੍ਰਕਿਰਿਆ ਬਿਲਕੁਲ ਮੁਫ਼ਤ, ਆਸਾਨ ਹੈ ਅਤੇ ਸਿਰਫ਼ ਕੁਝ ਹੀ ਮਿੰਟਾਂ 'ਚ ਪੂਰੀ ਕੀਤੀ ਜਾ ਸਕਦੀ ਹੈ :-
- ਸਭ ਤੋਂ ਪਹਿਲਾਂ ਆਪਣੇ ਮੋਬਾਈਲ 'ਚ Aadhaar FaceRD ਐਪ ਡਾਊਨਲੋਡ ਕਰੋ।
- ਇਸ ਤੋਂ ਬਾਅਦ ਐਪ 'ਚ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਪਣਾ ਫੇਸ ਸਕੈਨ ਜਾਂ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਪੂਰੀ ਕਰੋ।
- ਪ੍ਰਕਿਰਿਆ ਮੁਕੰਮਲ ਹੁੰਦੇ ਹੀ ਤੁਹਾਡੀ LPG e-KYC ਸਫਲਤਾਪੂਰਵਕ ਅਪਡੇਟ ਹੋ ਜਾਵੇਗੀ।
ਈ-ਕੇਵਾਈਸੀ ਲਈ ਲੋੜੀਂਦੇ ਦਸਤਾਵੇਜ਼ :-
ਇਸ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਲਈ ਗਾਹਕਾਂ ਨੂੰ ਆਪਣੇ ਕੋਲ ਆਧਾਰ ਕਾਰਡ, LPG ਕੰਜ਼ਿਊਮਰ ਨੰਬਰ, ਗੈਸ ਏਜੰਸੀ ਦਾ ਨਾਮ, ਮੋਬਾਈਲ ਨੰਬਰ ਅਤੇ ਬੈਂਕ ਖਾਤੇ ਦੀ ਜਾਣਕਾਰੀ (ਸਬਸਿਡੀ ਲਈ) ਤਿਆਰ ਰੱਖਣੀ ਚਾਹੀਦੀ ਹੈ।
